ਸਿਹਤ ਵਿਭਾਗ ਵੱਲੋਂ ਨਸ਼ਾ ਛੁਡਾਊ ਕੇਂਦਰ ਸੀਲ: ਸਟਾਕ ਰਜਿਸਟਰ ਤੇ ਦਵਾਈਆਂ ਸਿਹਤ ਵਿਭਾਗ ਦੇ ਹਵਾਲੇ, ਲਾਇਸੰਸ ਮੁਅੱਤਲ

  • ਸੀਰਤ ਹਸਪਤਾਲ ਤੇ ਧਾਰਾ 7, 7 ਏ, ਪੀ ਸੀ ਐਕਟ 1988 (ਸੋਧ) ਐਕਟ 2018 ਅਧੀਨ ਕੀਤੀ ਕਰਵਾਈ – ਐਸਡੀਐਮ
  • ਨਸ਼ਾ ਛੁਡਾਊ ਕੇਂਦਰ ਸੀਲ ਕਰਕੇ ਸਟਾਕ ਰਜਿਸਟਰ ਤੇ ਦਵਾਈਆਂ ਨੂੰ ਸਿਹਤ ਵਿਭਾਗ ਦੇ ਹਵਾਲੇ ਕੀਤਾ

ਰੂਪਨਗਰ, 16 ਜਨਵਰੀ 2025: ਉਪ ਮੰਡਲ ਮੈਜਿਸਟਰੇਟ ਰੂਪਨਗਰ ਸਚਿਨ ਪਾਠਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀਰਤ ਹਸਪਤਾਲ ਦੇ ਮਾਲਕ ਡਾ. ਅਮਿਤ ਬਾਂਸਲ ਵਿਜੀਲੈਂਸ ਵੱਲੋਂ ਵਿਭਾਗ ਵੱਲੋਂ ਦਰਜ ਐਫ.ਆਈ.ਆਰ ਨੰ- 12 ਮਿਤੀ 31 ਦਸੰਬਰ 2024 ਅਧੀਨ ਧਾਰਾ 7, 7 ਏ, ਪੀ ਸੀ ਐਕਟ 1988 (ਸੋਧ) ਐਕਟ 2018 ਤਹਿਤ ਕਰਵਾਈ ਗਈ।

ਰੂਪਨਗਰ ਦੇ ਐਸਡੀਐਮ ਸਚਿਨ ਪਾਠਕ ਨੇ ਦੱਸਿਆ ਕਿ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਅਤੇ ਡਿਪਟੀ ਕਮਿਸ਼ਨਰ ਰੂਪਨਗਰ ਹਿਮਾਂਸ਼ੂ ਜੈਨ ਦੀਆਂ ਹਦਾਇਤਾਂ ਅਨੁਸਾਰ ਸੀਰਤ ਹਸਪਤਾਲ ਨੂੰ ਸੀਲ ਕਰਕੇ ਸਾਰੇ ਸਟਾਕ ਰਜਿਸਟਰ ਆਪਣੇ ਕਬਜ਼ੇ ਵਿੱਚ ਲੈ ਲਏ ਹਨ ਅਤੇ ਦਵਾਈਆਂ ਨੂੰ ਹਸਪਤਾਲ ਦੀਆਂ ਅਲਮਾਰੀਆਂ ਵਿੱਚ ਡਬਲ ਜ਼ਿੰਦਰੇ ਲਗਾਉਣ ਉਪਰੰਤ ਸੀਲ ਕਰਕੇ ਉਸ ਦੀਆਂ ਚਾਬੀਆਂ ਸਿਹਤ ਵਿਭਾਗ ਨੇ ਅਪਣੇ ਕਬਜ਼ੇ ਵਿੱਚ ਲੈ ਲਈਆਂ ਹਨ।

ਉਨ੍ਹਾਂ ਦੱਸਿਆ ਕਿ ਇਸ ਹਸਪਤਾਲ ਦੇ ਮਾਲਕਾਂ ਦੇ ਪੂਰੇ ਪੰਜਾਬ ਵਿੱਚ ਸਥਿਤ 22 ਹਸਪਤਾਲਾਂ ਨੂੰ ਸਿਲਸਿਲੇਵਾਰ ਸੀਲ ਕੀਤਾ ਜਾ ਰਿਹਾ ਹੈ, ਜਿਸ ਦੇ ਤਹਿਤ ਉਨ੍ਹਾਂ ਵੱਲੋਂ ਇਹ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅੱਜ ਦੀ ਕਾਰਵਾਈ ਦੌਰਾਨ ਹਸਪਤਾਲ ਵਿੱਚ ਕੋਈ ਵੀ ਮਰੀਜ਼ ਦਾਖਲ ਕੀਤਾ ਹੋਇਆ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਦੌਰਾਨ ਉਨ੍ਹਾਂ ਨੂੰ ਹਸਪਤਾਲ ਦੇ ਨੇੜਲੇ ਵਸਨੀਕਾਂ ਦਾ ਭਰਪੂਰ ਸਹਿਯੋਗ ਮਿਲਿਆ ਹੈ ਅਤੇ ਇਨ੍ਹਾਂ ਲੋਕਾਂ ਵੱਲੋਂ ਵੀ ਸਮੇਂ ਸਮੇਂ ਤੇ ਜ਼ਿਲ੍ਹਾ ਪ੍ਰਸਾਸ਼ਨ ਨੂੰ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਸਨ ਤੇ ਇਹ ਹਸਪਤਾਲ ਬੰਦ ਹੋਣ ਨਾਲ ਇਨ੍ਹਾਂ ਲੋਕਾਂ ਦੀਆਂ ਮੁਸ਼ਕਿਲਾਂ ਦਾ ਵੀ ਹੱਲ ਹੋ ਜਾਵੇਗਾ।

ਉਨ੍ਹਾਂ ਦੱਸਿਆ ਕਿ ਇਸ ਹਸਪਤਾਲ ਦਾ ਲਾਇਸੰਸ ਫੌਰੀ ਤੌਰ ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੋ ਮਰੀਜ਼ ਇਸ ਹਸਪਤਾਲ ਤੋਂ ਇਲਾਜ ਕਰਵਾ ਰਹੇ ਸਨ, ਉਹ ਸਰਕਾਰੀ ਹਸਪਤਾਲ ਤੋਂ ਆਪਣਾ ਇਲਾਜ ਕਰਵਾ ਸਕਦੇ ਹਨ। ਉਨ੍ਹਾਂ ਹਸਪਤਾਲ ਤੋਂ ਦਵਾਈ ਲੈਣ ਆਉਂਦੇ ਮਰੀਜ਼ਾਂ ਨੂੰ ਹਦਾਇਤ ਕੀਤੀ ਕਿ ਉਹ ਹੁਣ ਇਸ ਹਸਪਤਾਲ ਦੇ ਆਲੇ ਦੁਆਲੇ ਚੱਕਰ ਨਾ ਕੱਟ ਕੇ ਨੇੜਲੇ ਘਰਾਂ ਦੇ ਵਸਨੀਕਾਂ ਨੂੰ ਪਰੇਸ਼ਾਨ ਨਾ ਕਰਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਫੋਟੋਗ੍ਰਾਫਰ ਦੀ ਸ਼ੱਕੀ ਹਾਲਾਤਾਂ ‘ਚ ਮੌਤ, ਲੋਹੜੀ ਮੌਕੇ ਫੰਕਸ਼ਨ ਕਵਰ ਕਰਨ ਗਿਆ ਸੀ

20,000 ਰੁਪਏ ਰਿਸ਼ਵਤ ਲੈਂਦਾ ਮਾਲ ਪਟਵਾਰੀ ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ