ਚਾਈਨਾ ਡੋਰ ਤੇ ਤੁਰੰਤ ਅਤੇ ਮੁਕੰਮਲ ਪਾਬੰਦੀ ਲਾਉਣ ਦੀ ਲੋੜ – ਨੀਲ ਗਰਗ

ਬਠਿੰਡਾ, 18 ਜਨਵਰੀ 2025:ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਬੁਲਾਰੇ ਅਤੇ ਪੰਜਾਬ ਮੱਧਮ ਉਦਯੋਗ ਵਿਕਾਸ ਬੋਰਡ ਦੇ ਚੇਅਰਮੈਨ ਨੀਲ ਗਰਗ ਨੇ ਬਸੰਤ ਤਿਉਹਾਰ ਨੇੜੇ ਆਉਣ ਕਾਰਨ ਇਸਤੇਮਾਲ ਕੀਤੀ ਜਾ ਰਹੀ ਚਾਇਨਾ ਡੋਰ ਉੱਤੇ ਸਖਤ ਪਾਬੰਦੀ ਲਗਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਤਿਉਹਾਰ ਖਤਰਨਾਕ ਚਾਈਨਾ ਡੋਰ ਦੀ ਵਰਤੋਂ ਕਾਰਨ ਖੂਬਸੂਰਤੀ ਦੇ ਨਾਲ ਇਕ ਵੱਡੇ ਖਤਰੇ ਦੀ ਸ਼ਕਲ ਧਾਰ ਚੁੱਕਾ ਹੈ। ਚਾਈਨਾ ਡੋਰ ਦੀ ਵਰਤੋਂ ਮਨੁੱਖਾਂ ਤੇ ਜੀਵ- ਜੰਤੂਆਂ ਲਈ ਦਿਨੋਂ ਦਿਨ ਖਤਰਾ ਬਣਦੀ ਜਾ ਰਹੀ ਹੈ।
ਨੀਲ ਗਰਗ ਨੇ ਕਿਹਾ ਕਿ ਚਾਈਨਾ ਡੋਰ ਨਾਲ ਲਗਾਤਾਰ ਮਨੁੱਖ ਅਤੇ ਪੰਛੀ ਗੰਭੀਰ ਜਖਮੀ ਹੋ ਰਹੇ ਹਨ। ਕਈ ਮੌਤਾਂ ਦੀਆਂ ਖ਼ਬਰਾਂ ਵੀ ਸਾਹਮਣੇ ਆ ਚੁੱਕੀਆਂ ਹਨ। ਬੱਚੇ ਖੇਡਣ ਦੌਰਾਨ ਇਸ ਡੋਰ ਦੀ ਵਰਤੋਂ ਕਰਦੇ ਹੋਏ ਆਪਣੇ ਹੱਥਾਂ ਨੂੰ ਚੀਰਾ ਲਗਾ ਰਹੇ ਹਨ।

ਉਹਨਾਂ ਕਿਹਾ ਕਿ ਇਸ ਡੋਰ ਨਾਲ ਪੰਛੀਆਂ ਦੇ ਖੰਭ ਕੱਟਣ ਅਤੇ ਉਹਨਾਂ ਦੀ ਮੌਤ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਇਹ ਸਾਡੇ ਵਾਤਾਵਰਣ ਅਤੇ ਪਰਿਵਾਰ ਲਈ ਵੀ ਇੱਕ ਵੱਡਾ ਸੰਕਟ ਹੈ।ਨੀਲ ਗਰਗ ਨੇ ਇਸ ਗੰਭੀਰ ਮੁੱਦੇ ‘ਤੇ ਆਪਣਾ ਵਿਰੋਧ ਪ੍ਰਗਟ ਕਰਦੇ ਹੋਏ ਕਿਹਾ, “ਚਾਈਨਾ ਡੋਰ ਸਿਰਫ ਇਕ ਖਿਡੋਣਾ ਨਹੀਂ, ਬਲਕਿ ਇਹ ਜਾਨਲੇਵਾ ਸਾਜ਼ੋਸਾਮਾਨ ਬਣ ਚੁੱਕਾ ਹੈ। ਅਸੀਂ ਅਪੀਲ ਕਰਦੇ ਹਾਂ ਕਿ ਇਸ ਖਤਰਨਾਕ ਚਾਈਨਾ ਡੋਰ ਦੀ ਵਿਕਰੀ ਤੇ ਬਣਾਏ ਜਾਣ ‘ਤੇ ਤੁਰੰਤ ਪਾਬੰਦੀ ਲਗਾਈ ਜਾਵੇ। ਨੀਲ ਗਰਗ ਨੇ ਆਮ ਜਨਤਾ ਨੂੰ ਵੀ ਅਪੀਲ ਕੀਤੀ ਕਿ ਉਹ ਖੁਦ ਵੀ ਚਾਈਨਾ ਡੋਰ ਦੀ ਵਰਤੋਂ ਤੋਂ ਬਚਣ ਅਤੇ ਆਪਣੇ ਬੱਚਿਆਂ ਨੂੰ ਇਸਦੀ ਵਰਤੋਂ ਤੋਂ ਰੋਕਣ ਵਿੱਚ ਆਪਣਾ ਯੋਗਦਾਨ ਪਾਉਣ। ਸਾਝੇਂ ਯਤਨਾਂ ਨਾਲ ਹੀ ਬਸੰਤ ਤਿਉਹਾਰ ਨੂੰ ਸੁਰੱਖਿਅਤ ਬਣਾਇਆ ਜਾ ਸਕਦਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਲਈ 30.35 ਕਰੋੜ ਦੀ ਰਾਸ਼ੀ ਜਾਰੀ: ਡਾ. ਬਲਜੀਤ ਕੌਰ

ਸੱਪ ਦੇ ਡੰਗਣ ‘ਤੇ ਪਸ਼ੂਆਂ ਦਾ ਹੁਣ ਸਰਕਾਰੀ ਵੈਟਰਨਰੀ ਹਸਪਤਾਲਾਂ ਵਿੱਚ ਮੁਫ਼ਤ ਹੋਵੇਗਾ ਇਲਾਜ