ਨਵੀਂ ਦਿੱਲੀ, 24 ਜਨਵਰੀ 2025 – ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ, ਤਜਰਬੇਕਾਰ ਆਲਰਾਊਂਡਰ ਰਵਿੰਦਰ ਜਡੇਜਾ ਅਤੇ ਨੌਜਵਾਨ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਨੂੰ ਸ਼ੁੱਕਰਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਦੀ 2024 ਲਈ ਸਾਲ ਦੀ ਟੈਸਟ ਟੀਮ ‘ਚ ਸ਼ਾਮਲ ਕੀਤਾ ਗਿਆ ਹੈ।
ਇੰਗਲੈਂਡ ਦੇ ਚਾਰ ਖਿਡਾਰੀਆਂ ਤੋਂ ਇਲਾਵਾ, ਨਿਊਜ਼ੀਲੈਂਡ ਦੇ ਦੋ ਖਿਡਾਰੀਆਂ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ ਜਿਸ ਵਿੱਚ ਮਹਾਨ ਬੱਲੇਬਾਜ਼ ਕੇਨ ਵਿਲੀਅਮਸਨ ਵੀ ਸ਼ਾਮਲ ਹਨ। ਇਸ ਟੀਮ ਦੀ ਕਪਤਾਨੀ ਪੈਟ ਕਮਿੰਸ ਨੂੰ ਸੌਂਪੀ ਗਈ ਹੈ, ਜੋ ਕਿ ਇਸ ਆਈਸੀਸੀ ਆਲ ਸਟਾਰ ਟੀਮ ਵਿੱਚ ਜਗ੍ਹਾ ਬਣਾਉਣ ਵਾਲਾ ਇਕਲੌਤਾ ਆਸਟ੍ਰੇਲੀਆਈ ਕ੍ਰਿਕਟਰ ਹੈ।
ਆਈਸੀਸੀ ਟੀਮ ਆਫ ਦਿ ਈਅਰ 2024:
ਪੈਟ ਕਮਿੰਸ (ਕਪਤਾਨ) (ਆਸਟ੍ਰੇਲੀਆ), ਯਸ਼ਸਵੀ ਜੈਸਵਾਲ (ਭਾਰਤ), ਬੇਨ ਡਕੇਟ (ਇੰਗਲੈਂਡ), ਕੇਨ ਵਿਲੀਅਮਸਨ (ਨਿਊਜ਼ੀਲੈਂਡ), ਜੋ ਰੂਟ (ਇੰਗਲੈਂਡ), ਹੈਰੀ ਬਰੂਕ (ਇੰਗਲੈਂਡ), ਕਾਮਿੰਦੂ ਮੈਂਡਿਸ (ਸ਼੍ਰੀਲੰਕਾ), ਜੈਮੀ ਸਮਿਥ ( ਵਿਕਟਕੀਪਰ) (ਇੰਗਲੈਂਡ), ਰਵਿੰਦਰ ਜਡੇਜਾ (ਭਾਰਤ), ਮੈਟ ਹੈਨਰੀ (ਨਿਊਜ਼ੀਲੈਂਡ) ਅਤੇ ਜਸਪ੍ਰੀਤ ਬੁਮਰਾਹ (ਭਾਰਤ)।