ਨਵੀਂ ਦਿੱਲੀ, 25 ਜਨਵਰੀ 2025 – ਦੇਸ਼ ਭਰ ਵਿੱਚ ਅਮੂਲ ਦਾ ਦੁੱਧ ਇੱਕ ਰੁਪਏ ਸਸਤਾ ਹੋ ਗਿਆ ਹੈ। ਗੁਜਰਾਤ ਕੋ-ਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ (GCMMF) ਦੇ ਮੈਨੇਜਿੰਗ ਡਾਇਰੈਕਟਰ ਜਯੇਨ ਮਹਿਤਾ ਨੇ ਕਿਹਾ ਹੈ ਕਿ ਅਮੂਲ ਗੋਲਡ, ਅਮੂਲ ਸ਼ਕਤੀ ਅਤੇ ਅਮੂਲ ਫਰੈਸ਼ ਦੀਆਂ ਕੀਮਤਾਂ ਘਟਾ ਦਿੱਤੀਆਂ ਗਈਆਂ ਹਨ। ਨਵੀਆਂ ਕੀਮਤਾਂ ਕੱਲ੍ਹ ਯਾਨੀ 24 ਜਨਵਰੀ ਤੋਂ ਲਾਗੂ ਹੋ ਗਈਆਂ ਹਨ।
ਪਿਛਲੇ ਸਾਲ ਲੋਕ ਸਭਾ ਚੋਣਾਂ ਦੇ ਨਤੀਜੇ 4 ਜੂਨ ਨੂੰ ਐਲਾਨੇ ਗਏ ਸਨ। ਸਿਰਫ਼ 3 ਦਿਨ ਪਹਿਲਾਂ ਹੀ ਅਮੂਲ ਦੁੱਧ ਦੀ ਕੀਮਤ ਵਧਾਈ ਗਈ ਸੀ, ਜਿਸ ਵਿੱਚ ਅਮੂਲ ਗੋਲਡ ਦੁੱਧ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਸੀ। ਅਮੂਲ ਸ਼ਕਤੀ ਅਤੇ ਟੀ ਸਪੈਸ਼ਲ ਦੀਆਂ ਕੀਮਤਾਂ ਵੀ ਵਧਾ ਦਿੱਤੀਆਂ ਗਈਆਂ।
ਪਿਛਲੇ ਸਾਲ ਕੀਮਤਾਂ ਵਿੱਚ ਵਾਧਾ ਕਰਦੇ ਸਮੇਂ, GCMMF ਨੇ ਕਿਹਾ ਸੀ ਕਿ ਕੀਮਤਾਂ ਕੰਪਨੀ ਦੇ ਸੰਚਾਲਨ ਅਤੇ ਉਤਪਾਦਨ ਦੀ ਲਾਗਤ ਵਿੱਚ ਵਾਧੇ ਕਾਰਨ ਵਧਾਈਆਂ ਗਈਆਂ ਸਨ। ਹਾਲਾਂਕਿ, ਇਹ ਵਾਧਾ ਕੁੱਲ ਐਮਆਰਪੀ ਦਾ ਸਿਰਫ 3-4% ਹੈ, ਜੋ ਕਿ ਖੁਰਾਕੀ ਮਹਿੰਗਾਈ ਦਰਾਂ ਨਾਲੋਂ ਬਹੁਤ ਘੱਟ ਹੈ। ਇੱਥੇ ਇਹ ਵੀ ਧਿਆਨ ਦੇਣ ਯੋਗ ਹੈ ਕਿ ਫਰਵਰੀ 2023 ਤੋਂ ਹੁਣ ਤੱਕ ਕੀਮਤਾਂ ਵਿੱਚ ਕੋਈ ਵਾਧਾ ਨਹੀਂ ਹੋਇਆ ਹੈ।