ਫਰੀਦਕੋਟ, 29 ਜਨਵਰੀ 2025 – ਕੋਟਕਪੂਰਾ ਦੇ ਇੱਕ ਵਪਾਰੀ ਪਾਸੋਂ 50 ਲੱਖ ਰੁਪਏ ਫਿਰੋਤੀ ਮੰਗਣ ਦੇ ਕੇਸ ਵਿੱਚ ਅਦਾਲਤ ਮੈਡਮ ਸ਼ੈਰਲ ਸੋਹੀ, ਜੇ.ਐਮ.ਆਈ.ਸੀ ਫਰੀਦਕੋਟ ਵਲੋਂ ਲਾਰੈਂਸ ਬਿਸ਼ਨੋਈ ਬਰੀ ਕੀਤਾ ਹੈ। ਮੀਡੀਆ ਨੂੰ ਇਹ ਜਾਣਕਾਰੀ ਐਡਵੋਕੇਟ ਅਮਿਤ ਕੁਮਾਰ ਮਿੱਤਲ ਜੈਤੋ ਨੇ ਦਿੱਤੀ।
ਉਨ੍ਹਾਂ ਕਿਹਾ ਕਿ ਇੱਕ ਮੁਕੱਦਮਾ ਪੁਲਿਸ ਸਟੇਸ਼ਨ ਸਿਟੀ ਕੋਟਕਪੂਰਾ ਵਿਖੇ ਕੋਟਕਪੂਰਾ ਦੇ ਇੱਕ ਵਪਾਰੀ ਵਲੋਂ ਲਾਰੈਂਸ ਬਿਸ਼ਨੋਈ ਗੈਂਗ ਵਲੋਂ 50 ਲੱਖ ਰੁਪਏ ਫਿਰੌਤੀ ਮੰਗਣ ਦਾ ਦਰਜ ਕਰਵਾਇਆ ਗਿਆ ਸੀ ਜਿਸ ਵਿੱਚ ਲਾਰੈਂਸ ਬਿਸ਼ਨੋਈ ਦੇ ਵਕੀਲ ਅਮਿਤ ਕੁਮਾਰ ਮਿੱਤਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਅਦਾਲਤ ਮੈਡਮ ਸ਼ੈਰਲ ਸੋਹੀ, ਜੇ.ਐਮ.ਆਈ.ਸੀ ਫਰੀਦਕੋਟ ਵਲੋਂ ਲਾਰੈਂਸ ਬਿਸ਼ਨੋਈ ਨੂੰ ਬਰੀ ਕਰਨ ਦੇ ਹੁਕਮ ਜਾਰੀ ਕੀਤੇ ਗਏ।
ਲਾਰੈਂਸ ਬਿਸ਼ਨੋਈ ਦੇ ਵਕੀਲ ਅਮਿਤ ਕੁਮਾਰ ਮਿੱਤਲ ਨੇ ਕਿਹਾ ਕਿ ਲਾਰੈਂਸ ਬਿਸ਼ਨੋਈ ਖਿਲਾਫ ਇਹ ਮੁਕੱਦਮਾ ਝੂਠਾ ਅਤੇ ਬੇਬੁਨਿਆਦ ਦਰਜ ਹੋਇਆ ਸੀ ਅਤੇ ਸੱਚਾਈ ਦੀ ਜਿੱਤ ਹੋਈ ਹੈ। ਅਦਾਲਤ ਮੈਡਮ ਸ਼ੈਰਲ ਸੋਹੀ, ਜੇ.ਐਮ.ਆਈ.ਸੀ ਫਰੀਦਕੋਟ ਵਲੋਂ ਸੱਚ ਦੇ ਆਧਾਰ ਤੇ ਲਾਰੰਸ ਬਿਸ਼ਨੋਈ ਨੂੰ ਬਿਲਕੁਲ ਸਹੀ ਬਰੀ ਕੀਤਾ ਗਿਆ ਹੈ। ਇਸ ਤਰ੍ਹਾਂ ਹਰ ਵਿਅਕਤੀ ਦਾ ਕਾਨੂੰਨ ਅਤੇ ਸੱਚਾਈ ਉਪਰ ਵਿਸ਼ਵਾਸ਼ ਵੱਧ ਰਿਹਾ ਹੈ।