ਫੈਂਸੀ ਨੰਬਰ ਮਿਲਣਗੇ ਹੋਰ ਮਹਿੰਗੇ, ਟਰਾਂਸਪੋਰਟ ਵਿਭਾਗ ਨੇ ਜਾਰੀ ਕੀਤਾ ਨੋਟੀਫਿਕੇਸ਼ਨ

ਚੰਡੀਗੜ੍ਹ, 30 ਜਨਵਰੀ 2025 – ਪੰਜਾਬ ’ਚ ਫੈਂਸੀ ਨੰਬਰ ਖ਼ਰੀਦਣੇ ਹੁਣ ਹੋਰ ਮਹਿੰਗੇ ਹੋ ਗਏ ਹਨ। ਰਜਿਸਟ੍ਰੇਸ਼ਨ ਨੰਬਰ 0001 ਪਹਿਲਾਂ 2.5 ਲੱਖ ਰੁਪਏ ’ਚ ਮਿਲਦਾ ਸੀ, ਹੁਣ 5 ਲੱਖ ਰੁਪਏ ’ਚ ਮਿਲੇਗਾ। 0002 ਤੋਂ 0009 ਤੱਕ ਦੇ ਨੰਬਰ ਪਹਿਲਾਂ 25,000 ਰੁਪਏ ’ਚ ਮਿਲਦੇ ਸਨ, ਹੁਣ ਉਹ 2 ਲੱਖ ਰੁਪਏ ’ਚ ਮਿਲਣਗੇ।

7777, 1111 ਵਰਗੇ ਨੰਬਰ, ਜੋ ਪਹਿਲਾਂ 12500 ਰੁਪਏ ’ਚ ਮਿਲਦੇ ਸਨ, ਹੁਣ 1 ਲੱਖ ਰੁਪਏ ਵਿੱਚ ਮਿਲਣਗੇ। ਮੁਫ਼ਤ ’ਚ ਮਿਲਣ ਵਾਲੇ1008, 0295 ਵਰਗੇ ਨੰਬਰ ਹੁਣ 1 ਲੱਖ ਰੁਪਏ ’ਚ ਮਿਲਣਗੇ। 1313, 1415, 1516, 1718 ਵਰਗੇ ਨੰਬਰ ਪਹਿਲਾਂ 5000 ਰੁਪਏ ’ਚ ਮਿਲਦੇ ਸਨ, ਹੁਣ 1 ਲੱਖ ਰੁਪਏ ’ਚ ਮਿਲਣਗੇ। ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

15,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਵੱਲੋਂ ਛੋਟਾ ਥਾਣੇਦਾਰ ਗ੍ਰਿਫ਼ਤਾਰ

ਪੰਜਾਬ ‘ਚ ਬਿਜਲੀ ਬਿੱਲਾਂ ਨੂੰ ਲੈ ਕੇ ਵੱਡੀ ਖ਼ਬਰ, ਬਿਜਲੀ ਵਿਭਾਗ ਨੇ ਲੈ ਲਿਆ ਵੱਡਾ ਫ਼ੈਸਲਾ