ਨਵੀਂ ਦਿੱਲੀ, 23 ਜਨਵਰੀ 2021 – ਕੇਂਦਰ ਸਰਕਾਰ ਵੱਲੋਂ ਸਾਬਕਾ ਚੀਫ਼ ਜਸਟਿਸ ਰੰਜਨ ਗੋਗੋਈ ਨੂੰ ਜੈੱਡ ਪਲੱਸ ਸੁਰੱਖਿਆ ਦੇਣ ਦੇਵੇਗੀ। ਜਿਸ ਤਹਿਤ ਹੁਣ ਸਾਬਕਾ ਚੀਫ਼ ਜਸਟਿਸ ਰੰਜਨ ਗੋਗੋਈ ਕਿਤੇ ਵੀ ਜਾਣਗੇ ਤਾਂ, ਇਹ ਜੈੱਡ ਪਲੱਸ ਸੁਰੱਖਿਆ ਉਨ੍ਹਾਂ ਦੇ ਨਾਲ ਰਹੇਗੀ। ਇਸ ਤੋਂ ਇਲਾਵਾ ਗ੍ਰਹਿ ਮੰਤਰਾਲੇ ਵੱਲੋਂ ਸੀਆਰਪੀਐਫ ਨੂੰ ਰੰਜਨ ਗੋਗੋਈ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਕਿਹਾ ਗਿਆ ਹੈ।
ਨਿਊਜ਼ ਏਜੰਸੀ ਨੂੰ ਦਿੱਤੇ ਬਿਆਨ ਵਿੱਚ ਸੀਆਰਪੀਐਫ ਦੇ ਡੀ ਜੀ ਨੇ ਕਿਹਾ ਕਿ, ਭਾਰਤ ਦੇ ਕਰੀਬ 66 ਸਭ ਤੋਂ ਮਹੱਤਵਪੂਰਨ ਵਿਅਕਤੀਆਂ ਨੂੰ ”ਹੋਮ ਮਨਿਸਟਰੀ” ਦੁਆਰਾ ਸੁਰੱਖਿਆ ਪ੍ਰਬੰਧ ਮੁਹੱਈਆ ਕਰਵਾਏ ਗਏ ਹਨ, ਜਿਸ ਦੇ ਤਹਿਤ ਸੀਆਰਪੀਐਫ ਦੇ ਕਮਾਂਡੋ ਤਾਇਨਾਤ ਹਨ, ਜਿਨ੍ਹਾਂ ‘ਚ ਸਾਬਕਾ ਚੀਫ਼ ਜਸਟਿਸ ਰੰਜਨ ਗੋਗੋਈ ਦਾ ਨਾਂਅ ਸ਼ਾਮਲ ਹੈ।