ਨਵੀਂ ਦਿੱਲੀ, 1 ਫਰਵਰੀ 2025 – ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਆਪਣਾ ਲਗਾਤਾਰ ਅੱਠਵਾਂ ਬਜਟ ਪੇਸ਼ ਕਰਨਗੇ। ਉਹ ਸਵੇਰੇ 8:45 ਵਜੇ ਆਪਣੇ ਨਿਵਾਸ ਤੋਂ ਵਿੱਤ ਮੰਤਰਾਲੇ ਪਹੁੰਚੀ। ਅੱਧਾ ਘੰਟਾ ਮੰਤਰਾਲੇ ਵਿੱਚ ਰੁਕਣ ਤੋਂ ਬਾਅਦ, ਉਹ ਰਾਸ਼ਟਰਪਤੀ ਭਵਨ ਲਈ ਰਵਾਨਾ ਹੋ ਗਈ। ਉੱਥੇ ਉਹ ਬਜਟ ਦੀ ਕਾਪੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਸੌਂਪਣਗੇ।
ਇਸ ਤੋਂ ਬਾਅਦ, ਵਿੱਤ ਮੰਤਰੀ ਦਾ ਭਾਸ਼ਣ ਸੰਸਦ ਵਿੱਚ ਸਵੇਰੇ 11 ਵਜੇ ਸ਼ੁਰੂ ਹੋਵੇਗਾ। ਪਿਛਲੇ ਚਾਰ ਬਜਟਾਂ ਅਤੇ ਇੱਕ ਅੰਤਰਿਮ ਬਜਟ ਵਾਂਗ, ਇਹ ਬਜਟ ਵੀ ਕਾਗਜ਼ ਰਹਿਤ ਹੋਵੇਗਾ।
ਅੱਜ ਦੇ ਬਜਟ ਤੋਂ ਲੋਕਾਂ ਨੂੰ ਕਾਫੀ ਉਮੀਦਾਂ ਹਨ…….ਪੜ੍ਹੋ ਕੀ ਸਸਤਾ ਤੇ ਮਹਿੰਗਾ ਹੋ ਸਕਦਾ ਹੈ……
ਐਕਸਾਈਜ਼ ਡਿਊਟੀ ਘਟਾਉਣ ਨਾਲ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘੱਟ ਸਕਦੀਆਂ ਹਨ। ਇਸ ਵੇਲੇ ਪੈਟਰੋਲ ‘ਤੇ 19.90 ਰੁਪਏ ਅਤੇ ਡੀਜ਼ਲ ‘ਤੇ 15.80 ਰੁਪਏ ਡਿਊਟੀ ਲਗਾਈ ਜਾਂਦੀ ਹੈ।
ਖਪਤਕਾਰ ਇਲੈਕਟ੍ਰਾਨਿਕਸ ਨਾਲ ਸਬੰਧਤ ਪੁਰਜ਼ਿਆਂ ‘ਤੇ ਆਯਾਤ ਡਿਊਟੀ ਘਟਾਈ ਜਾ ਸਕਦੀ ਹੈ। ਇਸ ਵੇਲੇ ਇਸ ‘ਤੇ 20% ਡਿਊਟੀ ਲਗਾਈ ਜਾਂਦੀ ਹੈ। ਇਸ ਕਾਰਨ ਮੋਬਾਈਲ ਵਰਗੀਆਂ ਚੀਜ਼ਾਂ ਸਸਤੀਆਂ ਹੋ ਸਕਦੀਆਂ ਹਨ।
ਸੋਨੇ ਅਤੇ ਚਾਂਦੀ ‘ਤੇ ਆਯਾਤ ਡਿਊਟੀ ਵਧਾਈ ਜਾ ਸਕਦੀ ਹੈ। ਇਸ ਵੇਲੇ ਇਸ ‘ਤੇ 6% ਡਿਊਟੀ ਲਗਾਈ ਜਾਂਦੀ ਹੈ। ਇਸ ਕਾਰਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਧ ਸਕਦੀਆਂ ਹਨ।
ਆਮਦਨ ਕਰ:……….
ਨਵੀਂ ਵਿਵਸਥਾ ਦੇ ਤਹਿਤ, 10 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ਨੂੰ ਟੈਕਸ ਮੁਕਤ ਕੀਤਾ ਜਾ ਸਕਦਾ ਹੈ।
15 ਲੱਖ ਤੋਂ 20 ਲੱਖ ਰੁਪਏ ਦੀ ਆਮਦਨ ਲਈ 25% ਦਾ ਨਵਾਂ ਟੈਕਸ ਬਰੈਕਟ ਪੇਸ਼ ਕੀਤਾ ਜਾ ਸਕਦਾ ਹੈ। ਇਸ ਵੇਲੇ ਇਸ ਵਿੱਚ 6 ਟੈਕਸ ਬਰੈਕਟ ਹਨ। 15 ਲੱਖ ਰੁਪਏ ਤੋਂ ਵੱਧ ਆਮਦਨ ‘ਤੇ 30% ਟੈਕਸ ਹੈ।
ਨਵੀਂ ਵਿਵਸਥਾ ਦੇ ਤਹਿਤ, ਮੂਲ ਛੋਟ ਸੀਮਾ 3 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕੀਤੀ ਜਾ ਸਕਦੀ ਹੈ।
ਸਕੀਮਾਂ:……..
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ: ਇਸ ਯੋਜਨਾ ਨੂੰ 6,000 ਰੁਪਏ ਸਾਲਾਨਾ ਤੋਂ ਵਧਾ ਕੇ 12,000 ਰੁਪਏ ਕੀਤਾ ਜਾ ਸਕਦਾ ਹੈ। ਇਸ ਯੋਜਨਾ ਦੇ ਤਹਿਤ, 9.4 ਕਰੋੜ ਤੋਂ ਵੱਧ ਕਿਸਾਨਾਂ ਨੂੰ ਤਿੰਨ ਕਿਸ਼ਤਾਂ ਵਿੱਚ 2,000-2,000 ਰੁਪਏ ਟ੍ਰਾਂਸਫਰ ਕੀਤੇ ਜਾਂਦੇ ਹਨ।
ਆਯੁਸ਼ਮਾਨ ਭਾਰਤ ਯੋਜਨਾ: ਇਸ ਯੋਜਨਾ ਦਾ ਦਾਇਰਾ ਵਧਾਇਆ ਜਾ ਸਕਦਾ ਹੈ। ਇਸ ਵੇਲੇ ਇਸ ਯੋਜਨਾ ਦਾ ਲਾਭ ਵਿੱਤੀ ਤੌਰ ‘ਤੇ ਕਮਜ਼ੋਰ ਅਤੇ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਮਿਲਦਾ ਹੈ। ਇਸ ਯੋਜਨਾ ਤਹਿਤ 36 ਕਰੋੜ ਤੋਂ ਵੱਧ ਕਾਰਡ ਬਣਾਏ ਗਏ ਹਨ।
ਅਟਲ ਪੈਨਸ਼ਨ ਯੋਜਨਾ (APY): ਪੈਨਸ਼ਨ ਦੀ ਰਕਮ ਦੁੱਗਣੀ ਕੀਤੀ ਜਾ ਸਕਦੀ ਹੈ ਯਾਨੀ ਕਿ 10,000 ਰੁਪਏ ਤੱਕ। ਇਸ ਵੇਲੇ ਵੱਧ ਤੋਂ ਵੱਧ ਮਹੀਨਾਵਾਰ ਪੈਨਸ਼ਨ 5 ਹਜ਼ਾਰ ਰੁਪਏ ਹੈ। ਹੁਣ ਤੱਕ 7 ਕਰੋੜ ਤੋਂ ਵੱਧ ਲੋਕ ਇਸ ਯੋਜਨਾ ਵਿੱਚ ਰਜਿਸਟਰਡ ਹੋ ਚੁੱਕੇ ਹਨ।