ਸੁਨਿਆਰੇ ਦੀ ਦੁਕਾਨ ਤੇ ਚੱਲੀਆਂ ਗੋਲੀਆਂ, ਦੋ ਭਰਾ ਜ਼ਖਮੀ

ਗੁਰਦਾਸਪੁਰ, 6 ਫਰਵਰੀ 2025 – ਫਤਿਹਗੜ੍ਹ ਚੂੜੀਆਂ ਬੱਸ ਅੱਡੇ ਨਜ਼ਦੀਕ ਲਵਲੀ ਜਿਊਲਰਜ ਦੀ ਦੂਕਾਨ ਤੇ ਦੇਰ ਰਾਤ ਸਵਿਫਟ ਗੱਡੀ ਤੇ ਆਏ ਅਣਪਛਾਤੇ ਵਿਅਕਤੀਆਂ ਵੱਲੋਂ ਫਾਇਰਿੰਗ ਕੀਤੀ ਗਈ, ਜਿਸ ਕਾਰਨ ਦੋਵੇਂ ਸਨਿਆਰੇ ਭਰਾ ਜਖਮੀ ਹੋ ਗਏ। ਜਿਨਾਂ ਵਿੱਚੋਂ ਇੱਕ ਦਾ ਨਾਮ ਇੰਦਰਜੀਤ ਲਵਲੀ ਅਤੇ ਦੂਸਰੇ ਦਾ ਨਾਮ ਪ੍ਰਿੰਸ ਦਾਲਾ ਦੱਸਿਆ ਜਾ ਰਿਹਾ ਹੈ।

ਦੇਰ ਰਾਤ ਭਾਰੀ ਪੁਲਿਸ ਫੋਰਸ ਸਮੇਤ DSP ਵਿਪਨ ਕੁਮਾਰ ਅਤੇ SHO ਕਿਰਨਦੀਪ ਸਿੰਘ ਮੌਕੇ ਤੇ ਪਹੁੰਚ ਗਏ ਅਤੇ ਮੌਕੇ ਤੇ ਮੌਜੂਦ ਲੋਕਾਂ ਅਤੇ ਪੀੜਤ ਦੇ ਪਰਿਵਾਰਿਕ ਮੈਂਬਰਾਂ ਕੋਲੋਂ ਘਟਨਾ ਦੀ ਜਾਣਕਾਰੀ ਹਾਸਿਲ ਕੀਤੀ। ਇਸ ਤੋਂ ਪਹਿਲਾਂ ਹੀ ਜਖਮੀਆਂ ਨੂੰ ਅੰਮ੍ਰਿਤਸਰ ਹਸਪਤਾਲ ਵਿਖੇ ਲੈ ਜਾਇਆ ਗਿਆ ਹੈ।

ਉੱਥੇ ਹੀ ਪ੍ਰਤੱਖ ਦਰਸ਼ੀਆਂ ਅਨੁਸਾਰ ਇੱਕ ਹਰਿਆਣਾ ਨੰਬਰ ਦੀ ਸਵਿਫਟ ਗੱਡੀ ਤੇ ਚਾਰ ਨੌਜਵਾਨ ਸਵਾਰ ਸਨ ਜੋ ਅੰਮ੍ਰਿਤਸਰ ਤੋਂ ਸਮਾਨ ਲੈ ਕੇ ਆ ਰਹੇ ਇੰਦਰਜੀਤ ਸਿੰਘ ਲਵਲੀ ਦੇ ਬੇਟੇ ਦਾ ਲੁੱਟਣ ਦੀ ਨੀਅਤ ਨਾਲ ਅੰਮ੍ਰਿਤਸਰ ਬਾਈਪਾਸ ਤੋਂ ਹੀ ਪਿੱਛਾ ਕਰਦੇ ਆ ਰਹੇ ਸਨ ਅਤੇ ਜਦੋਂ ਲੜਕੇ ਨੇ ਦੁਕਾਨ ਤੇ ਆ ਕੇ ਗੱਡੀ ਖੜੀ ਕਰ ਦਿੱਤੀ ਤਾਂ ਪਿੱਛੋਂ ਆ ਰਹੇ ਲੁਟੇਰਿਆਂ ਵੱਲੋਂ ਤਾਬੜ ਤੋੜ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ ਜਿਸ ਨਾਲ ਦੋਵੇਂ ਸੁਨਿਆਰੇ ਭਰਾ ਜ਼ਖਮੀ ਹੋ ਗਏ।

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇੰਦਰਜੀਤ ਸਿੰਘ ਲਵਲੀ ਵੱਲੋਂ ਵੀ ਆਪਣੇ ਲਾਇਸੰਸੀ ਅਸਲੇ ਨਾਲ ਹਮਲਾਵਰਾ ਤੇ ਫਾਇਰਿੰਗ ਕੀਤੀ ਗਈ ਜਿਸ ਨਾਲ ਇੱਕ ਹਮਲਾਵਰ ਵੀ ਜ਼ਖਮੀ ਹੋਇਆ ਸੀ ਜਿਸ ਨੂੰ ਉਸਦੇ ਸਾਥੀ ਗੱਡੀ ਵਿੱਚ ਪਾ ਕੇ ਨਾਲ ਲੈ ਗਏ ਹਨ। ਉੱਥੇ ਹੀ ਡੀਐਸਪੀ ਵਿਪਨ ਕੁਮਾਰ ਅਨਸਰ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਮਾਮਲੇ ਨੂੰ ਸੁਲਝਾ ਲਿਆ ਜਾਏਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕਪੂਰਥਲਾ ਵਿੱਚ ਕਾਂਗਰਸੀ ਵਿਧਾਇਕ ਦੇ ਘਰ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ

ਅੰਮ੍ਰਿਤਪਾਲ ਸਿੰਘ ਦੀ ਮਾਤਾ ਨੇ ਪਾਰਟੀ ਦੀ ਪੰਜ ਮੈਂਬਰੀ ਕਮੇਟੀ ਦੀ ਕੀਤੀ ਨਿਯੁਕਤ