ਪਿੰਡ ਚੰਦਭਾਨ ਕਾਂਡ ‘ਚ ਪੁਲਿਸ ਦੀ ਵੱਡੀ ਕਾਰਵਾਈ, ਸਰਪੰਚਣੀ ਸਣੇ 38 ਲੋਕ ਗ੍ਰਿਫ਼ਤਾਰ

ਜੈਤੋ, 7 ਫਰਵਰੀ 2025 – ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾ ਤਹਿਤ ਪੰਜਾਬ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਤਹਿਤ, ਡੀ.ਜੀ.ਪੀ ਪੰਜਾਬ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾ ਤਹਿਤ ਅਤੇ ਅਸ਼ਵਨੀ ਕਪੂਰ ਡੀ.ਆਈ.ਜੀ. ਫਰੀਦਕੋਟ ਰੇਂਜ ਦੀ ਯੋਗ ਰਹਿਨੁਮਾਈ ਅਤੇ ਡਾ. ਪ੍ਰਗਿਆ ਜੈਨ ਫਰੀਦਕੋਟ ਐਸ.ਐਸ.ਪੀ ਫਰੀਦਕੋਟ ਦੀ ਅਗਵਾਈ ਵਿੱਚ ਪਿੰਡ ਚੰਦਭਾਨ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਭੰਗ ਕਰਨ ਵਾਲੇ ਗੁੰਡਾ ਅਨਸਰਾਂ ਖਿਲਾਫ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਪੁਲਿਸ ਵੱਲੋਂ ਫਲੈਗ ਮਾਰਚ ਵੀ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਿਕ ਮਿਤੀ 05.02.2025 ਨੂੰ ਫਰੀਦਕੋਟ ਜ਼ਿਲ੍ਹੇ ਥਾਣਾ ਜੈਤੋ ਦੀ ਪੁਲਿਸ ਫੋਰਸ ਜਿਸ ਵਿੱਚ ਇੰਸਪੈਕਟਰ ਰਾਜੇਸ਼ ਕੁਮਾਰ ਮੁੱਖ ਅਫਸਰ ਥਾਣਾ ਜੈਤੋ, ਥਾਣੇਦਾਰ ਬਲਰਾਜ ਸਿੰਘ ਮੁੱਖ ਅਫਸਰ ਥਾਣਾ ਬਾਜਾਖਾਨਾ ਅਤੇ ਸ਼ਮਸ਼ੇਰ ਸਿੰਘ ਡੀ.ਐਸ.ਪੀ(ਸਥਾਨਿਕ) ਫਰੀਦਕੋਟ ਪੁਲਿਸ ਫੋਰਸ ਸਮੇਤ ਪਿੰਡ ਚੰਦਭਾਨ ਵਿਖੇ ਮੌਜੂਦ ਸਨ।

ਇਸ ਮੌਕੇ ‘ਤੇ ਹਰਪਾਲ ਸਿੰਘ ਨਾਇਬ ਤਹਿਸੀਲਦਾਰ ਡਿਊਟੀ ਮੈਜਿਸਟ੍ਰੇਟ, ਤਹਿਸੀਲ ਜੈਤੋ ਵੀ ਮੌਜੂਦ ਸਨ। ਪਿੰਡ ਚੰਦਭਾਨ ਵਿਖੇ ਕਰੀਬ 100/125 ਵਿਅਕਤੀਆਂ ਵੱਲੋਂ ਬੱਸ ਸਟੈਡ ਪਿੰਡ ਚੰਦਭਾਨ ਵਿਖੇ ਨਾਲੀ ਬਣਾਉਣ ਨੂੰ ਲੈ ਕੇ ਧਰਨਾ ਲਗਾਇਆ ਹੋਇਆ ਸੀ। ਜਿਸਦੀ ਅਗਵਾਈ ਕੁਲਦੀਪ ਸਿੰਘ ਅਤੇ ਉਸਦੀ ਪਤਨੀ ਅਮਨਦੀਪ ਕੌਰ ਮੌਜੂਦਾ ਸਰਪੰਚ ਪਿੰਡ ਚੰਦਭਾਨ ਕਰ ਰਹੇ ਸਨ ਤਾ ਵਕਤ ਕਰੀਬ 05 ਵਜੇ ਸ਼ਾਮ ਦਾ ਹੋਵੇਗਾ ਕਿ ਜਦ ਸਾਰਾ ਪ੍ਰਸ਼ਾਸ਼ਨ ਇਹਨਾਂ ਨੂੰ ਬੰਦ ਕੀਤੇ ਹਾਈਵੇ ਨੂੰ ਖੋਲਣ ਲਈ ਪਿਆਰ ਨਾਲ ਸਮਝਾ ਰਿਹਾ ਸੀ ਤਾਂ ਇਹਨੇ ਵਿੱਚ ਹੀ ਅਮਨਦੀਪ ਕੌਰ ਸਰਪੰਚ ਵੱਲੋਂ ਮੌਜੂਦ ਪਬਲਿਕ ਨੂੰ ਪੁਲਿਸ ਦੇ ਖਿਲਾਫ ਭੜਕਾਇਆ ਅਤੇ ਖੁਦ ਇੱਟ ਦਾ ਪੱਕਾ ਰੋੜਾ ਚੁੱਕ ਕੇ ਮਾਰਨ ਲੱਗੇ। ਜਿਸ ਦੌਰਾਨ ਕਈ ਪੁਲਿਸ ਮੁਲਾਜਮ ਜਖਮੀ ਹੋ ਗਏ। ਇਹਨਾ ਵੱਲੋਂ ਮੌਕਾ ਪਰ ਖੜੀਆਂ ਪੁਲਿਸ ਅਤੇ ਮੀਡੀਆ ਦੀਆਂ ਗੱਡੀਆਂ ਵੀ ਭੰਨੀਆਂ। ਅਤੇ ਮੌਕਾ ਪਰ ਖੜੇ ਪ੍ਰਾਈਵੇਟ ਵਹੀਕਲਾ ਦੀ ਭੰਨ ਤੋੜ ਕਰਨੀ ਵੀ ਸ਼ੁਰੂ ਕਰ ਦਿੱਤੀ। ਇਹਨਾਂ ਵੱਲੋਂ ਗੱਡੀਆਂ ਵਿੱਚ ਪਿਆ ਕੀਮਤੀ ਸਮਾਨ ਅਤੇ ਕੈਸ਼ ਵਗੈਰਾ ਵੀ ਚੋਰੀ ਕਰ ਲਿਆ ਗਿਆ। ਇਹਨਾ ਨੇ ਕੁਝ ਪੁਲਿਸ ਮੁਲਾਜਮਾ ਨੂੰ ਘੇਰ ਕੇ ਸੱਟਾ ਵੀ ਮਾਰੀਆਂ ਅਤੇ ਮੁਲਾਜਮਾ ਦਾ ਅਸਲਾ ਵੀ ਖੋਹਣ ਦੀ ਕੋਸ਼ਿਸ਼ ਕੀਤੀ।

ਇਸ ਉਪਰੰਤ ਫਰੀਦਕੋਟ ਐਸ.ਐਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਵੱਲੋਂ ਜ਼ਿਲ੍ਹੇ ਦੇ ਸੀਨੀਅਰ ਪੁਲਿਸ ਅਧਿਕਾਰੀ ਅਤੇ ਪੁਲਿਸ ਪਾਰਟੀਆਂ ਸਮੇਤ ਮੌਕਾ ਪਰ ਪੁੱਜੇ ਅਤੇ ਇਸ ਘਟਨਾ ਤੇ ਤੁਰੰਤ ਕਾਰਵਾਈ ਕਰਦੇ ਹੋਏ ਇਸ ਘਟਨਾ ਲਈ ਜਿੰਮੇਵਾਰ ਕਰੀਬ 38 ਦੌਸ਼ੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਸ ਦੌਰਾਨ ਜਖਮੀ ਹੋਏ ਪੁਲਿਸ ਅਧਿਕਾਰੀਆਂ ਨੂੰ ਹਸਪਤਾਲ ਵਿੱਚ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪਿੰਡ ਚੰਦਭਾਨ ਵਿੱਚ ਮਾਹੌਲ ਪੂਰੀ ਤਰਾ ਸ਼ਾਤੀਪੂਰਨ ਹੈ ਅਤੇ ਇਸ ਘਟਨਾ ਸਬੰਧੀ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਦੀ ਜਾ ਰਹੀ ਹੈ ਅਤੇ ਇਸ ਘਟਨਾ ਵਿੱਚ ਸ਼ਾਮਿਲ ਹੋਰ ਵਿਅਕਤੀਆਂ ਦੀਆਂ ਗ੍ਰਿਫਤਾਰੀਆਂ ਵੀ ਕੀਤੀਆਂ ਜਾ ਰਹੀਆ ਹਨ।ਇਸ ਸਬੰਧੀ ਥਾਣਾ ਜੈਤੋ ਵਿੱਚ ਮੁਕੱਦਮਾ ਨੰਬਰ 09 ਮਿਤੀ 06.02.2025 ਅਧੀਨ ਧਾਰਾ 109, 132, 221, 121(1), 121(2), 309(6), 74, 304, 62, 324(4), 191(3), 190 ਬੀ.ਐਨ.ਐਸ ਤਹਿਤ ਦਰਜ ਕੀਤਾ ਗਿਆ ਹੈ।

ਗ੍ਰਿਫਤਾਰ ਕੀਤੇ ਵਿਅਕਤੀਆਂ ਦੇ ਵੇਰਵੇ ਹੇਠ ਲਿਖੇ ਅਨੁਸਾਰ ਹਨ

(1) ਅੰਮ੍ਰਿਤਪਾਲ ਸਿੰਘ ਪੁੱਤਰ ਬਿੰਦਰ ਸਿੰਘ ਵਾਸੀ ਪਿੰਡ ਚੰਦਭਾਨ
(2) ਮਨਪ੍ਰੀਤ ਸਿੰਘ ਪੁੱਤਰ ਬਿੰਦਰ ਸਿੰਘ ਵਾਸੀ ਪਿੰਡ ਚੰਦਭਾਨ
    (3)    ਹਰਜਿੰਦਰ  ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਪਿੰਡ ਚੰਦਭਾਨ
(4) ਸ਼ੈਬਰ ਸਿੰਘ ਪੁੱਤਰ ਕਾਕਾ ਸਿੰਘ ਵਾਸੀ ਪਿੰਡ ਚੰਦਭਾਨ
(5) ਬਲਜਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਚੰਦਭਾਨ
(6) ਸੰਦੀਪ ਸਿੰਘ ਪੁੱਤਰ ਮੰਦਰ ਸਿੰਘ ਵਾਸੀ ਪਿੰਡ ਚੰਦਭਾਨ
(7) ਜਸਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਚੰਦਭਾਨ
(8) ਸਰਬਜੀਤ ਕੌਰ ਪਤਨੀ ਗੁਰਜੰਟ ਸਿੰਘ ਵਾਸੀ ਪਿੰਡ ਚੰਦਭਾਨ
(9) ਰਾਜਿੰਦਰ ਕੌਰ ਪਤਨੀ ਸੁਖਮੰਦਰ ਸਿੰਘ ਪਿੰਡ ਚੰਦਭਾਨ
(10)    ਅਮਨਦੀਪ ਕੌਰ ਪਤਨੀ ਗੁਰਤੇਜ ਸਿੰਘ ਪਿੰਡ ਚੰਦਭਾਨ
(11)    ਗੁਰਜੀਵਨ ਸਿੰਘ ਉਰਫ ਜਿੰਮੀ ਪੁੱਤਰ ਬਚਿੱਤਰ ਸਿੰਘ ਵਾਸੀ ਪਿੰਡ ਚੰਦਭਾਨ
(12)    ਮਨਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਚੰਦਭਾਨ
(13)    ਲੱਖਾ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਚੰਦਭਾਨ
(14)    ਅਮਨ ਸਿੰਘ ਪੁੱਤਰ ਮਨਜੀਤ ਸਿੰਘ ਪਿੰਡ ਚੰਦਭਾਨ
(15)    ਜਸਵਿੰਦਰ ਸਿੰਘ ਪੁੱਤਰ ਬੰਸਾ ਸਿੰਘ ਪਿੰਡ ਚੰਦਭਾਨ
(16)    ਬੰਟੀ ਸਿੰਘ ਪੁੱਤਰ ਜੀਤ ਸਿੰਘ ਪਿੰਡ ਚੰਦਭਾਨ
(17)    ਅਰਸ਼ਦੀਪ ਸਿੰਘ ਪੁੱਤਰ ਗੁਰਤੇਜ ਸਿੰਘ ਪਿੰਡ ਚੰਦਭਾਨ
(18)    ਸੁਖਵੀਰ ਸਿੰਘ ਪੁੱਤਰ ਲੱਡੂ ਸਿੰਘ ਪਿੰਡ ਚੰਦਭਾਨ
(19)    ਸੰਦੀਪ ਸਿੰਘ ਪੁੱਤਰ ਜਸਵੀਰ ਸਿੰਘ ਪਿੰਡ ਚੰਦਭਾਨ
(20)    ਅਮਨਦੀਪ ਸਿੰਘ ਉਰਫ ਅਮਨਾ ਪੁੱਤਰ ਸਾਹਿਬ ਸਿੰਘ ਵਾਸੀ ਵਿਰਕ ਖੁਰਦ
(21)    ਅਰਸ਼ਦੀਪ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਪਿੰਡ ਚੰਦਭਾਨ
(22)    ਜਸਵਿੰਦਰ ਸਿੰਘ ਪੁੱਤਰ ਪੱਪੂ ਸਿੰਘ ਵਾਸੀ ਪਿੰਡ ਚੰਦਭਾਨ
(23)    ਗੁਰਪ੍ਰੀਤ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਪਿੰਡ ਚੰਦਭਾਨ
(24)    ਨਸੀਬ ਸਿੰਘ ਪੁੱਤਰ ਬਿੱਕਰ ਸਿੰਘ ਵਾਸੀ ਪਿੰਡ ਚੰਦਭਾਨ
(25)    ਚਮਕੌਰ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਚੰਦਭਾਨ
(26)    ਗੁਰਦੀਪ ਸਿੰਘ ਪੁੱਤਰ ਅੰਮ੍ਰਿਤਪਾਲ ਸਿੰਘ ਵਾਸੀ ਪਿੰਡ ਚੰਦਭਾਨ
(27)    ਸਹਿਜਪ੍ਰੀਤ ਸਿੰਘ ਪੁੱਤਰ ਸੇਵਕ ਸਿੰਘ ਵਾਸੀ ਪਿੰਡ ਚੰਦਭਾਨ
(28)    ਮਹਿਕਦੀਪ ਸਿੰਘ ਪੁੱਤਰ ਸ਼ਿਕੰਦਰ ਸਿੰਘ ਵਾਸੀ ਪਿੰਡ ਚੰਦਭਾਨ
(29)    ਕੁਲਦੀਪ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਪਿੰਡ ਚੰਦਭਾਨ
(30)    ਗੁਰਤੇਜ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਚੰਦਭਾਨ
(31)    ਸੰਦੀਪ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਨਰੂਆਣਾ (ਬਠਿੰਡਾ)
(32)    ਗੁਰਦੇਵ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਚੰਦਭਾਨ
(33)    ਕੁਲਵਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਚੰਦਭਾਨ
(34)    ਜਗਸੀਰ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਚੰਦਭਾਨ
(35)    ਅਵਤਾਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਚੰਦਭਾਨ
(36)    ਜਸਵਿੰਦਰ ਸਿੰਘ ਪੁੱਤਰ ਨਰ ਸਿੰਘ ਵਾਸੀ ਪਿੰਡ ਚੰਦਭਾਨ
(37)    ਕੁਲਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਚੰਦਭਾਨ
(38)    ਸ਼ਿਕੰਦਰ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਚੰਦਭਾਨ

ਇਸ ਦੌਰਾਨ ਜਖਮੀ ਹੋਏ ਪੁਲਿਸ ਅਧਿਕਾਰੀਆਂ ਨੂੰ ਹਸਪਤਾਲ ਵਿੱਚ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪਿੰਡ ਚੰਦਭਾਨ ਵਿੱਚ ਮਾਹੌਲ ਪੂਰੀ ਤਰਾ ਸ਼ਾਤੀਪੂਰਨ ਹੈ ਅਤੇ ਇਸ ਘਟਨਾ ਸਬੰਧੀ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਦੀ ਜਾ ਰਹੀ ਹੈ ਅਤੇ ਇਸ ਘਟਨਾ ਵਿੱਚ ਸ਼ਾਮਿਲ ਹੋਰ ਵਿਅਕਤੀਆਂ ਦੀਆਂ ਗ੍ਰਿਫਤਾਰੀਆਂ ਵੀ ਕੀਤੀਆਂ ਜਾ ਰਹੀਆ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਦੇ 24 ਐਸਐਚਓਜ਼ ਨੂੰ ਮਿਲੀ ਤਰੱਕੀ: ਮੁੱਖ ਮੰਤਰੀ ਨੇ ਚਾਹ ‘ਤੇ ਸੱਦ ਕੇ ਦਿੱਤੀ ਖੁਸ਼ਖਬਰੀ

ਦਿਲ ਲੁਮਿਨਾਤੀ ਟੂਰ ਦੇ ਨੋਟਿਸ ‘ਤੇ ਦਿਲਜੀਤ ਦਾ ਨਵਾਂ ਗੀਤ ਯੂਟਿਊਬ ‘ਤੇ ਹੋਇਆ ਰਿਲੀਜ਼