- ਗੁਰਦਾਸਪੁਰ ਦੇ ਪਿੰਡ ਖਾਨੋਵਾਲ ਦੇ ਦੋ ਚਚੇਰੇ ਭਰਾ ਵੀ ਹੋਏ ਅਮਰੀਕਾ ਤੋਂ ਡਿਪੋਰਟ
ਗੁਰਦਾਸਪੁਰ, 16 ਫਰਵਰੀ 2025 – ਪਿੰਡ ਖਾਨੋਵਾਲ ਵਿਖੇ ਜਠਾਣੀ ਦਰਾਣੀ ਵੱਲੋਂ ਆਪਣੀਆਂ ਜਮੀਨਾਂ ਵੇਚ ਕੇ ਆਪਣੇ ਪੁੱਤਾਂ ਨੂੰ ਅਮਰੀਕਾ ਭੇਜਿਆ ਗਿਆ ਸੀ। ਦੋਵਾਂ ਪੁੱਤਰਾਂ ਦੇ ਡਿਪੋਰਟ ਹੋਣ ਤੋਂ ਬਾਅਦ ਮਾਵਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ।
ਜਠਾਣੀ ਬਲਵਿੰਦਰ ਕੌਰ ਪਤਨੀ ਸੁਰਿੰਦਰ ਸਿੰਘ ਅਤੇ ਦਰਾਣੀ ਗੁਰਪ੍ਰੀਤ ਕੌਰ ਪਤਨੀ ਮਰਹੂਮ ਨਰਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਪੁੱਤਰਾਂ ਨੂੰ ਆਪਣੀ ਮਾਲਕੀ ਜਮੀਨ , ਪਲਾਟ ਅਤੇ ਰਿਸ਼ਤੇਦਾਰਾਂ ਤੋਂ ਲੱਖਾਂ ਰੁਪਏ ਚੁੱਕ ਕੇ 45-45 ਲੱਖ ਰੁਪਏ ਏਜੰਟ ਨੂੰ ਦੇ ਕੇ ਆਪਣੇ ਪੁੱਤਰਾਂ ਨੂੰ ਅਮਰੀਕਾ ਭੇਜਿਆ ਸੀ।
ਇਸ ਮੌਕੇ ਤੇ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਨਰਿੰਦਰ ਸਿੰਘ ਦੀ 2013 ਵਿੱਚ ਮੌਤ ਗਈ ਸੀ। ਉਸ ਦਾ ਇੱਕ ਪੁੱਤਰ ਅਤੇ ਦੋ ਬੇਟੀਆਂ ਹਨ। ਰੁਡਿਆਣੇ ਦੇ ਏਜੰਟ ਜੋ ਅਮਰੀਕਾ ਵਿੱਚ ਰਹਿੰਦਾ ਹੈ ਵੱਲੋਂ ਮੇਰੇ ਪੁੱਤਰ ਹਰਜੀਤ ਸਿੰਘ ਅਤੇ ਮੇਰੀ ਜੇਠਾਣੀ ਦੇ ਪੁੱਤਰ ਹਰਜੋਤ ਨੂੰ ਅਮਰੀਕਾ ਲਿਜਾਣ ਲਈ 45 _45 ਲੱਖ ਰੁਪਏ ਲਏ ਗਏ ਸਨ। ਗੁਰਪ੍ਰੀਤ ਕੌਰ ਨੇ ਦੱਸਿਆ ਕਿ ਮੈਂ ਆਪਣੇ ਪੁੱਤਰ ਹਰਜੀਤ ਨੂੰ ਅਮਰੀਕਾ ਭੇਜਣ ਲਈ ਆਪਣੇ ਹਿੱਸੇ ਆਉਂਦੀ ਦੋ ਏਕੜ ਜਮੀਨ ਵੇਚ ਕੇ 45 ਲੱਖ ਰੁਪਿਆ ਦੇ ਕੇ ਵਿਦੇਸ਼ ਭੇਜਿਆ ਸੀ।

ਪਰ ਅੱਜ ਜਦੋਂ ਸਾਡੇ ਬੱਚੇ ਡਿਪੋਟ ਹੋ ਗਏ ਹਨ ਸਾਨੂੰ ਸਮਝ ਨਹੀ ਆ ਰਹੀ ਕਿ ਅਸੀ ਕੀ ਕਰੀਏ ਕਿਉਂਕਿ ਅਸੀ ਆਪਣੀ ਜਮੀਨ ਵੀ ਵੇਚ ਚੁੱਕੇ ਹਾਂ ਹੁਣ ਘਰ ਦਾ ਗੁਜ਼ਾਰਾ ਕਿਸ ਤਰਾਂ ਹੋਵੇਗਾ ਅਸੀਂ ਸਰਕਾਰ ਕੋਲ ਅਪੀਲ ਕਰਦੇ ਹਾਂ ਕਿ ਸਰਕਾਰ ਸਾਡੀ ਮਦਦ ਕਰੇ।
