ਇੱਕ ਹੋਰ ਕਿਸਾਨ ਯੂਨੀਅਨ ਵੀ ਅੰਦੋਲਨ ਤੋਂ ਹੋਈ ਵੱਖ

ਨਵੀਂ ਦਿੱਲੀ, 28 ਜਨਵਰੀ 2021 – ਬੀਤੇ ਦਿਨ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਤੋਂ ਬਾਅਦ ਕਿਸਾਨਾਂ ਜਥੇਬੰਦੀਆਂ ‘ਚ ਫੁੱਟ ਪੈਣੀ ਸ਼ੁਰੂ ਹੋ ਗਈ ਹੈ। ਹੁਣ ਭਾਰਤੀ ਕਿਸਾਨ ਯੂਨੀਅਨ (ਭਾਨੂ) ਜਥੇਬੰਦੀ ਨੇ ਵੀ ਖ਼ੁਦ ਨੂੰ ਕਿਸਾਨ ਅੰਦੋਲਨ ਤੋਂ ਵੱਖ ਕਰ ਲਿਆ ਹੈ। ਇਸ ਸਬੰਧੀ ਐਲਾਨ ਭਾਰਤੀ ਕਿਸਾਨ ਯੂਨੀਅਨ (ਭਾਨੂ) ਦੇ ਪ੍ਰਧਾਨ ਠਾਕੁਰ ਪ੍ਰਤਾਪ ਸਿੰਘ ਨੇ ਚਿੱਲਾ ਬਾਰਡਰ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਤੋਂ ਪਹਿਲਾਂ ਆਲ ਇੰਡੀਆ ਕਿਸਾਨ ਸੰਘਰਸ਼ ਕਮੇਟੀ ਵੀ ਦਿੱਲੀ ‘ਚ ਹੋਈ ਹਿੰਸਾ ਤੋਂ ਬਾਅਦ ਅੰਦੋਲਨ ਤੋਂ ਵੱਖ ਹੋ ਗਈ ਸੀ। ਹੁਣ ਤੱਕ ਕਿਸਾਨ ਅੰਦੋਲਨ ਤੋਂ 2 ਜਥੇਬੰਦੀਆਂ ਵੱਖ ਹੋ ਗਈਆਂ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕਿਸਾਨਾਂ ਨੇ ਪਾਰਲੀਮੈਂਟ ਕੂਚ ਕਰਨ ਦਾ ਪਲਾਨ ਕੀਤਾ ਪੋਸਟਪੋਨ, ਪੜ੍ਹੋ ਹੋਰ ਕੀ ਕੀਤੇ ਐਲਾਨ

ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਲਈ ਕੋਰੋਨਾ ਵਾਇਰਸ ਟੀਕੇ ਦੀ ਦੂਜੀ ਖੁਰਾਕ