ਕੋਲਕਾਤਾ, 22 ਮਾਰਚ 2025 – ਇੰਡੀਅਨ ਪ੍ਰੀਮੀਅਰ ਲੀਗ (IPL) ਦਾ 18ਵਾਂ ਸੀਜ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਟੂਰਨਾਮੈਂਟ ਦਾ ਪਹਿਲਾ ਮੈਚ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ਵਿੱਚ ਮੌਜੂਦਾ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰਸੀਬੀ) ਵਿਚਕਾਰ ਖੇਡਿਆ ਜਾਵੇਗਾ। ਟਾਸ ਸ਼ਾਮ 7:00 ਵਜੇ ਹੋਵੇਗਾ ਅਤੇ ਮੈਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ।
ਲੀਗ ਦੇ ਪਿਛਲੇ ਸੀਜ਼ਨ ਦਾ ਫਾਈਨਲ ਕੋਲਕਾਤਾ ਅਤੇ ਹੈਦਰਾਬਾਦ ਵਿਚਕਾਰ ਖੇਡਿਆ ਗਿਆ ਸੀ। ਇਸ ਵਿੱਚ ਕੋਲਕਾਤਾ ਨੇ ਹੈਦਰਾਬਾਦ ਨੂੰ 8 ਵਿਕਟਾਂ ਨਾਲ ਹਰਾ ਕੇ ਤੀਜੀ ਵਾਰ ਆਈਪੀਐਲ ਦਾ ਖਿਤਾਬ ਜਿੱਤਿਆ ਸੀ। ਇਸ ਦੌਰਾਨ, ਬੈਂਗਲੁਰੂ ਆਪਣੇ ਪਹਿਲੇ ਖਿਤਾਬ ਦੀ ਤਲਾਸ਼ ਵਿੱਚ ਹੈ।
ਹੈੱਡ ਟੂ ਹੈੱਡ ਵਿੱਚ ਕੋਲਕਾਤਾ ਨੂੰ ਬੈਂਗਲੁਰੂ ਉੱਤੇ ਬੜ੍ਹਤ ਹੈ। ਦੋਵਾਂ ਵਿਚਾਲੇ 35 ਆਈਪੀਐਲ ਮੈਚ ਖੇਡੇ ਗਏ ਹਨ। ਕੋਲਕਾਤਾ ਨੇ 21 ਅਤੇ ਬੰਗਲੁਰੂ ਨੇ 14 ਮੈਚ ਜਿੱਤੇ ਹਨ। ਦੋਵੇਂ ਟੀਮਾਂ ਈਡਨ ਗਾਰਡਨ ‘ਤੇ 12 ਵਾਰ ਆਹਮੋ-ਸਾਹਮਣੇ ਹੋਈਆਂ ਹਨ, ਜਿਨ੍ਹਾਂ ਵਿੱਚੋਂ ਕੇਕੇਆਰ 8 ਵਾਰ ਜਿੱਤਿਆ ਹੈ ਅਤੇ ਆਰਸੀਬੀ ਸਿਰਫ਼ 4 ਵਾਰ ਹੀ ਜਿੱਤ ਸਕਿਆ ਹੈ।

ਸ਼੍ਰੇਅਸ ਅਈਅਰ ਦੇ ਜਾਣ ਤੋਂ ਬਾਅਦ, ਕੋਲਕਾਤਾ ਦੀ ਕਮਾਨ ਤਜਰਬੇਕਾਰ ਅਜਿੰਕਿਆ ਰਹਾਣੇ ਨੂੰ ਸੌਂਪ ਦਿੱਤੀ ਗਈ ਹੈ। ਆਲਰਾਊਂਡਰਾਂ ਵਿੱਚ ਆਂਦਰੇ ਰਸਲ, ਰਮਨਦੀਪ ਸਿੰਘ ਅਤੇ ਵੈਂਕਟੇਸ਼ ਅਈਅਰ ਸ਼ਾਮਲ ਹਨ। ਟੀਮ ਕੋਲ ਵਰੁਣ ਚੱਕਰਵਰਤੀ, ਸਪੈਂਸਰ ਜੌਹਨਸਨ, ਵੈਭਵ ਅਰੋੜਾ ਅਤੇ ਹਰਸ਼ਿਤ ਰਾਣਾ ਵਰਗੇ ਗੇਂਦਬਾਜ਼ ਵੀ ਹਨ।
