ਨਵੀਂ ਦਿੱਲੀ, 6 ਅਪ੍ਰੈਲ 2025 – ਦੱਖਣੀ ਕੋਰੀਆ ਤੋਂ ਇਕ ਬੇਹੱਦ ਦੁਖ਼ਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਜੰਗਲਾਂ ‘ਚ ਲੱਗੀ ਹੋਈ ਭਿਆਨਕ ਅੱਗ ਨੂੰ ਬੁਝਾਉਂਦਿਆਂ ਇਕ ਅੱਗ ਬੁਝਾਉਣ ਵਾਲਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ, ਜਿਸ ਕਾਰਨ ਉਸ ‘ਚ ਸਵਾਰ ਪਾਇਲਟ ਦੀ ਮੌਤ ਹੋ ਗਈ ਹੈ।
ਜਾਣਕਾਰੀ ਅਨੁਸਾਰ ਇਹ ਹਾਦਸਾ ਸਿਓਲ ਤੋਂ ਕਰੀਬ 230 ਕਿਲੋਮੀਟਰ ਦੱਖਣ-ਪੱਛਮ ਸਥਿਤ ਡਿਅਗੂ ਨੇੜੇ ਵਾਪਰਿਆ ਹੈ, ਜਿੱਥੇ ਫਾਇਰ ਫਾਈਟਰ ਹੈਲੀਕਾਪਟਰ ਕ੍ਰੈਸ਼ ਹੋ ਗਿਆ ਤੇ ਉਸ ਦੇ ਪਾਇਲਟ ਦੀ ਦਰਦਨਾਕ ਮੌਤ ਹੋ ਗਈ।

