ਗੁਰਦਾਸਪੁਰ, 8 ਅਪ੍ਰੈਲ 2025 – ਕਲਾਨੌਰ ਤੋਂ ਬਟਾਲਾ ਖਰੀਦਦਾਰੀ ਕਰਨ ਆਏ ਮਾਪਿਆ ਦੀ 4 ਸਾਲਾਂ ਧੀ ਉਸ ਵਕਤ ਬਟਾਲਾ ਬੱਸ ਅੱਡੇ ਤੇ ਹੀ ਰਹਿ ਗਈ ਜਦੋਂ ਮਾਪੇ ਅੰਜਾਨਪੁਣੇ ‘ਚ ਬੱਸ ਤੇ ਚੜ੍ਹ ਕੇ ਵਾਪਸ ਬਟਾਲਾ ਤੋਂ ਕਲਾਨੌਰ ਪਹੁੰਚ ਗਏ। ਜਦੋਂ ਕਲਾਨੌਰ ਬੱਸ ਸਟੈਂਡ ਤੇ ਪਹੁੰਚੇ ਤਾਂ ਉਥੇ ਬੱਸ ਵਿਚੋਂ ਉਤਰ ਕੇ ਆਪਣੀ ਧੀ ਨੂੰ ਲੱਭਣ ਲੱਗੇ ਜਦੋਂ ਧੀ ਨਾ ਮਿਲੀ ਤਾਂ ਪਰੇਸ਼ਾਨ ਹੋ ਗਏ।
ਓਧਰ ਦੂਸਰੇ ਪਾਸੇ ਗੁਆਚੀ ਧੀ ਲੋਕਾਂ ਦੀ ਮਦਦ ਨਾਲ ਟਰੈਫਿਕ ਪੁਲਿਸ ਬਟਾਲਾ ਦੇ ਇੰਚਾਰਜ ਕੋਲ ਪਹੁੰਚ ਗਈ, ਫਿਰ ਪੁਲਿਸ ਵੱਲੋਂ ਸ਼ੁਰੂ ਹੋਈ ਧੀ ਦੇ ਮਾਪਿਆਂ ਨੂੰ ਲੱਭਣ ਦੀ ਕਾਰਵਾਈ। ਹਾਲਾਂਕਿ ਬੱਚੀ ਛੋਟੀ ਹੋਣ ਕਾਰਨ ਆਪਣੇ ਮਾਪਿਆਂ ਦਾ ਨਾਂਅ ਵੀ ਨਹੀਂ ਦੱਸ ਕਿ ਅਤੇ ਪਰ ਫਿਰ ਵੀ ਪੁਲਿਸ ਵੱਲੋਂ ਉਸ ਦੇ ਮਾਪਿਆਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ।
ਕੁਝ ਦੇਰ ਬਾਅਦ ਮਾਪੇ ਵਾਪਸ ਬਟਾਲੇ ਪਹੁੰਚ ਗਏ ਅਤੇ ਬਟਾਲਾ ਟਰੈਫਿਕ ਪੁਲੀਸ ਨੇ ਦੇਰ ਸ਼ਾਮ ਗੁਆਚੀ ਧੀ ਨੂੰ ਮਾਪਿਆ ਦੇ ਸਪੁਰਦ ਕਰ ਦਿੱਤਾ। ਇਸ ਮੌਕੇ ਧੀ ਦੇ ਮਾਪਿਆਂ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਅੱਥਰੂ ਦਿਖਾਈ ਦਿੱਤੇ ਅਤੇ ਉਹ ਬਟਾਲਾ ਟਰੈਫਿਕ ਪੁਲਿਸ ਦਾ ਧੰਨਵਾਦ ਕਰਦੇ ਨਹੀਂ ਥੱਕ ਰਹੇ ਸਨ।

