ਲੁਧਿਆਣਾ 22 ਅਪਰੈਲ 2025 – ਸਵਪਨ ਸ਼ਰਮਾ ਆਈ.ਪੀ.ਐਸ ਕਮਿਸ਼ਨਰ ਪੁਲਿਸ ਲੁਧਿਆਣਾ ਦੀ ਅਗਵਾਈ ਵਿੱਚ ਕਰਨਵੀਰ ਸਿੰਘ ਪੀ.ਪੀ.ਐਸ, ਏ.ਡੀ.ਸੀ.ਪੀ -2 ਲੁਧਿਆਣਾ ਅਤੇ ਹਰਜਿੰਦਰ ਸਿੰਘ ਪੀ.ਪੀ.ਐਸ (ਦੱਖਣੀ) ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਬਲਿਕ ਸ਼ਿਕਾਇਤ ਅਤੇ ਲੋਕਾਂ ਦੇ ਦੁੱਖ ਤਕਲੀਫ਼ਾਂ ਦੀ ਸੁਣਵਾਈ ਨੂੰ ਪਹਿਲ ਦੇ ਆਧਾਰ ਤੇ ਅਮਲ ਵਿੱਚ ਲਿਆਉਂਦਿਆਂ ਇੰਸਪੈੱਕਟਰ ਪਰਮਵੀਰ ਸਿੰਘ ਮੁੱਖ ਅਫ਼ਸਰ ਥਾਣਾ ਦੁੱਗਰੀ ਲੁਧਿਆਣਾ ਨੂੰ ਇਤਲਾਹ ਮਿਲੀ ਕਿ ਦੋ ਬੱਚੇ ਜਿੰਨਾ ਦਾ ਨਾਮ ਗੋਬਿੰਦ (ਚੰਟੂ) ਅਤੇ ਗੋਪਾਲ (ਬੰਟੂ) ਜੋ 08:30 ਸਵੇਰ ਤੋ ਸਰਕਾਰੀ ਪ੍ਰਾਇਮਰੀ ਸਕੂਲ ਦੁਗਰੀ ਗਏ ਸੀ ਜਿੰਨਾ ਨੂੰ 2 ਵਜੇ ਪਿਤਾ ਜੀਤੂ ਕੁਮਾਰ ਸਕੂਲ ਲੈਣ ਗਿਆ ਤਾਂ ਉਸ ਦੇ ਦੋਨੋਂ ਲੜਕੇ ਸਕੂਲ ਹਾਜ਼ਰ ਨਹੀਂ ਮਿਲੇ ਜਿਸ ਤੇ ਤੁਰੰਤ ਕਾਰਵਾਈ ਕਰਦੇ ਥਾਣਾ ਦੁੱਗਰੀ ਲੁਧਿਆਣਾ ਦੀ ਪੁਲਿਸ ਨੇ ਥਾਣਾ ਦੀਆਂ ਵੱਖ-ਵੱਖ ਪੁਲਿਸ ਪਾਰਟੀਆਂ ਬਣਾ ਕੇ ਲੋਕਲ ਸੋਰਸ ਅਤੇ ਸੀ.ਸੀ.ਟੀ.ਵੀ ਕੈਮਰਿਆਂ ਦੀ ਮਦਦ ਨਾਲ ਬੱਚਿਆਂ ਦੀ ਭਾਲ ਸ਼ੁਰੂ ਕੀਤੀ ਅਤੇ 45 ਮਿੰਟਾਂ ਦੇ ਅੰਦਰ ਹੀ ਦੋਨੋਂ ਬੱਚਿਆਂ ਦੀ ਖੋਜ ਕਰ ਕੇ ਉਸ ਦੇ ਵਾਰਸਾਂ ਦੇ ਹਵਾਲੇ ਕਰ ਦਿੱਤਾ। ਇਲਾਕੇ ਵਿੱਚ ਇਸ ਗੱਲ ਦੀ ਬਹੁਤ ਚਰਚਾ ਹੋ ਰਹੀ ਸੀ।
