ਅਦਾਕਾਰ ਮਹੇਸ਼ ਬਾਬੂ ਨੂੰ ED ਨੇ ਭੇਜਿਆ ਸੰਮਨ, ਪੜ੍ਹੋ ਕੀ ਹੈ ਪੂਰਾ ਮਾਮਲਾ

ਨਵੀਂ ਦਿੱਲੀ, 22 ਅਪ੍ਰੈਲ 2025 – ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਤੇਲਗੂ ਅਦਾਕਾਰ ਮਹੇਸ਼ ਬਾਬੂ ਨੂੰ ਕਥਿਤ ਰੀਅਲ ਅਸਟੇਟ ਧੋਖਾਧੜੀ ਦੇ ਮਾਮਲੇ ਵਿੱਚ ਮਨੀ ਲਾਂਡਰਿੰਗ ਜਾਂਚ ਦੇ ਸਬੰਧ ਵਿੱਚ ਪੁੱਛਗਿੱਛ ਲਈ ਤਲਬ ਕੀਤਾ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਬਾਬੂ (49) ਨੂੰ 28 ਅਪ੍ਰੈਲ ਨੂੰ ਸੰਘੀ ਜਾਂਚ ਏਜੰਸੀ ਦੇ ਦਫ਼ਤਰ ਵਿੱਚ ਪੇਸ਼ ਹੋਣ ਅਤੇ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐੱਮਐੱਲਏ) ਤਹਿਤ ਆਪਣਾ ਬਿਆਨ ਦਰਜ ਕਰਾਉਣ ਲਈ ਕਿਹਾ ਗਿਆ ਹੈ। ਇਹ ਮਾਮਲਾ ਵੇਂਗਲ ਰਾਓ ਨਗਰ ਸਥਿਤ ਇੱਕ ਪ੍ਰਮੁੱਖ ਰੀਅਲ ਅਸਟੇਟ ਫਰਮ ਸਾਈ ਸੂਰਿਆ ਡਿਵੈਲਪਰਸ, ਸੁਰਾਨਾ ਗਰੁੱਪ ਅਤੇ ਕੁਝ ਹੋਰਾਂ ਨਾਲ ਸਬੰਧਤ ਹੈ।

ਈ.ਡੀ. ਨੇ ਇਸ ਮਾਮਲੇ ਵਿੱਚ 16 ਅਪ੍ਰੈਲ ਨੂੰ ਸਿਕੰਦਰਾਬਾਦ, ਜੁਬਲੀ ਹਿਲਜ਼ ਅਤੇ ਬੋਵਨਪੱਲੀ ਵਿੱਚ ਸਥਿਤ ਕੰਪਲੈਕਸਾਂ ਦੀ ਤਲਾਸ਼ੀ ਲਈ ਸੀ। ਸੂਤਰਾਂ ਅਨੁਸਾਰ, ਮਹੇਸ਼ ਬਾਬੂ ਇਸ ਸਮੇਂ ਇਸ ਮਾਮਲੇ ਵਿੱਚ ਦੋਸ਼ੀ ਨਹੀਂ ਹਨ ਅਤੇ ਸ਼ਾਇਦ ਇਸ ਧੋਖਾਧੜੀ ਵਿੱਚ ਸਿੱਧੇ ਤੌਰ ‘ਤੇ ਸ਼ਾਮਲ ਨਹੀਂ ਹਨ। ਈ.ਡੀ. ਨੂੰ ਸ਼ੱਕ ਹੈ ਕਿ ਅਦਾਕਾਰ ਨੇ ਇਨ੍ਹਾਂ ਸਮੂਹਾਂ ਦੇ ਪ੍ਰੋਜੈਕਟਾਂ ਦਾ ਪ੍ਰਚਾਰ ਬਿਨਾਂ ਉਨ੍ਹਾਂ ਦੀ ਕਥਿਤ ਧੋਖਾਧੜੀ ਦੀ ਜਾਣਕਾਰੀ ਦੇ ਕੀਤਾ ਹੋਵੇਗਾ।

ਉਨ੍ਹਾਂ ਕਿਹਾ ਕਿ ਏਜੰਸੀ 5.9 ਕਰੋੜ ਰੁਪਏ ਦੇ ਲੈਣ-ਦੇਣ ਦੀ ਜਾਂਚ ਕਰ ਰਹੀ ਹੈ ਜੋ ਅਦਾਕਾਰ ਨੇ ਕੰਪਨੀਆਂ ਤੋਂ ਚੈੱਕ ਅਤੇ ਨਕਦੀ ਰਾਹੀਂ ਇਸ਼ਤਿਹਾਰ ਫੀਸ ਵਜੋਂ ਪ੍ਰਾਪਤ ਕੀਤਾ ਸੀ। ਅਦਾਕਾਰ ਨਾਲ ਟਿੱਪਣੀ ਲਈ ਸੰਪਰਕ ਨਹੀਂ ਹੋ ਸਕਿਆ। ਈ.ਡੀ. ਦਾ ਮਾਮਲਾ ਤੇਲੰਗਾਨਾ ਪੁਲਸ ਦੀ ਸ਼ਿਕਾਇਤ ਨਾਲ ਜੁੜਿਆ ਹੋਇਆ ਹੈ, ਜਿਸ ਵਿੱਚ ਸਾਈ ਸੂਰਿਆ ਡਿਵੈਲਪਰਜ਼ ਦੇ ਮਾਲਕ ਸਤੀਸ਼ ਚੰਦਰ ਗੁਪਤਾ ਅਤੇ ਭਾਗਿਆਨਗਰ ਪ੍ਰਾਪਰਟੀਜ਼ ਲਿਮਟਿਡ ਦੇ ਡਾਇਰੈਕਟਰ ਨਰਿੰਦਰ ਸੁਰਾਨਾ ਅਤੇ ਹੋਰਾਂ ਦੇ ਖਿਲਾਫ ਦੋਸ਼ ਲਗਾਇਆ ਗਿਆ ਹੈ ਕਿ ਉਨ੍ਹਾਂ ਨੇ ਪਲਾਟਾਂ ਦੀ ਵਿਕਰੀ ਲਈ ਐਡਵਾਂਸ ਦੇ ਨਾਮ ‘ਤੇ ਨਿਵੇਸ਼ਕਾਂ ਨਾਲ ਧੋਖਾਧੜੀ ਕੀਤੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪ੍ਰਤਾਪ ਬਾਜਵਾ ਦੀ ਗ੍ਰਿਫ਼ਤਾਰੀ ‘ਤੇ ਰੋਕ ਜਾਰੀ: ਹਾਈ ਕੋਰਟ ਵਿੱਚ ਅਗਲੀ ਸੁਣਵਾਈ 7 ਮਈ ਨੂੰ

ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ