ਚੰਡੀਗੜ੍ਹ, 1 ਮਈ 2025: ਪੰਜਾਬ ਅਤੇ ਹਰਿਆਣਾ ’ਚ ਬੀ. ਬੀ. ਐੱਮ. ਬੀ. ਦੇ ਵਾਧੂ ਪਾਣੀ ਦੇ ਮਾਮਲੇ ’ਤੇ ਸਿਆਸੀ ਘਮਸਾਣ ਤੇਜ਼ ਹੋ ਗਿਆ ਹੈ। ਦੋਵੇਂ ਸੂਬਿਆਂ ਦੇ ਆਗੂ ਆਹਮੋ-ਸਾਹਮਣੇ ਹੋ ਗਏ ਹਨ। ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਤੇ ਮੰਤਰੀ ਅਮਨ ਅਰੋੜਾ ਨੇ ਆਖਿਆ ਹੈ ਕਿ ਪੰਜਾਬ ਦੇ ਅਧਿਕਾਰੀਆਂ ਨੂੰ ਰਾਤੋਂ-ਰਾਤ ਬੀ. ਬੀ. ਐੱਮ.ਬੀ. ਤੋਂ ਹਟਾ ਦਿੱਤਾ ਗਿਆ ਹੈ ਅਤੇ ਹਰਿਆਣਾ ਦੇ ਅਧਿਕਾਰੀ ਲਗਾ ਦਿੱਤੇ ਗਏ। ਉਨ੍ਹਾਂ ਕਿਹਾ ਕਿ ਆਪਣੀ ਆਦਮ ਮੁਤਾਬਕ ਬਾਜਪਾ ਪੰਜਾਬ ਨਾਲ ਲਗਾਤਾਰ ਧੋਖੇ ਨਾਲ ਧੋਖਾ ਕਰ ਰਹੀ ਹੈ, ਹੁਣ ਵੀ ਧੋਖੇ ਨਾਲ ਪੰਜਾਬ ਦੇ ਅਧਿਕਾਰੀ ਹਟਾ ਦਿੱਤੇ ਗਏ। ਭਾਜਪਾ ਦਾ ਇਸ ਤੋਂ ਸ਼ਰਮਨਾਕ ਕਾਰਾ ਹੋਰ ਕੀ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਪੂਰੀ ਤਰ੍ਹਾਂ ਪੰਜਾਬ ਨਾਲ ਧੱਕਾ ਕਰ ਰਹੀ ਹੈ। ਅਰੋੜਾ ਨੇ ਕਿਹਾ ਕਿ ਜੇਕਰ ਸੁਨੀਲ ਜਾਖੜ ਅਤੇ ਰਵਨੀਤ ਬਿੱਟੂ ਸੱਚੇ ਪੰਜਾਬੀ ਹਨ ਤਾਂ ਤੁਰੰਤ ਭਾਜਪਾ ਵਿਚੋਂ ਅਸਤੀਫਾ ਦੇ ਕੇ ਤਿੰਨ ਕਰੋੜ ਪੰਜਾਬੀਆਂ ਦੇ ਹੱਕ ਵਿਚ ਖੜਨਾ ਚਾਹੀਦਾ ਹੈ।

