ਚੰਡੀਗੜ੍ਹ, 6 ਮਈ 2025 – ਪੰਜਾਬ ਸਰਕਾਰ ਵਲੋਂ ਇੱਥੇ ਮਿਊਂਸੀਪਲ ਭਵਨ ਵਿਖੇ ਨਿਊ ਮਾਈਨਿੰਗ ਪਾਲਿਸੀ ਦਾ ਪੋਰਟਲ ਲਾਂਚ ਕੀਤਾ ਗਿਆ। ਨਿਊ ਮਾਈਨਿੰਗ ਪਾਲਿਸੀ ਨਾਲ ਜਿੱਥੇ ਵੱਡਾ ਸੁਧਾਰ ਹੋਵੇਗਾ, ਉੱਥੇ ਹੀ ਆਮ ਆਦਮੀ ਵੀ ਹੁਣ ਮਾਈਨਿੰਗ ਕਰ ਸਕੇਗਾ। ਹੁਣ ਸਾਲ ‘ਚ 2 ਵਾਰ ਇਸ ਦਾ ਸਰਵੇ ਹੋਵੇਗਾ ਅਤੇ ਗੈਰ-ਕਾਨੂੰਨੀ ਮਾਈਨਿੰਗ ਖ਼ਤਮ ਹੋ ਜਾਵੇਗੀ।
ਇਸ ਬਾਰੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਅਕਾਲੀ, ਕਾਂਗਰਸ ਸਰਕਾਰ ਦੇ ਵੇਲੇ ਰੇਤ ਮਾਫ਼ੀਆ ਹੋਂਦ ‘ਚ ਆਇਆ ਸੀ ਅਤੇ ਹੁਣ ਗੈਰ-ਕਾਨੂੰਨੀ ਮਾਈਨਿੰਗ ‘ਤੇ ਰੋਕ ਲੱਗ ਸਕੇਗੀ।
ਉਨ੍ਹਾਂ ਕਿਹਾ ਕਿ ਇਸ ਪਾਲਿਸੀ ਲਈ ਸਭ ਦੇ ਸੁਝਾਅ ਲਏ ਗਏ ਹਨ, ਜਿਸ ਤੋਂ ਬਾਅਦ ਇਸ ਨੀਤੀ ਦਾ ਪੋਰਟਲ ਲਾਂਚ ਕੀਤਾ ਗਿਆ ਹੈ। ਮੰਤਰੀ ਗੋਇਲ ਨੇ ਕਿਹਾ ਕਿ ਇਸ ਨਾਲ ਮੋਨੋਪਲੀ ਖ਼ਤਮ ਹੋ ਜਾਵੇਗੀ ਅਤੇ ਹਰ ਬੰਦਾ ਠੇਕੇਦਾਰ ਹੋ ਜਾਵੇਗਾ, ਜਿਸ ਨਾਲ ਵੱਡਾ ਸੁਧਾਰ ਹੋਵੇਗਾ। ਇਸ ਦੇ ਨਾਲ ਹੀ ਨੀਤੀ ‘ਚ ਪਾਰਦਰਸ਼ਤਾ ਆਵੇਗੀ।

