ਪੰਜਾਬ ਦੇਸ਼ ਦਾ ਪਹਿਲਾ ਸੂਬਾ ਜਿੱਥੇ ਜਖ਼ਮੀ ਵਿਅਕਤੀਆਂ ਦਾ ਇਲਾਜ ਹੋਵੇਗਾ ਸਰਕਾਰੀ ਖਰਚੇ ‘ਤੇ – ਡਾ ਬਲਬੀਰ ਸਿੰਘ

  • ਮੈਡੀਕਲ ਕਾਲਜ ਵਿਖੇ ਸਿਵਲ ਡਿਫੈਂਸ ਵਲੰਟੀਅਰਜ਼ ਲਈ ਐਮਰਜੈਂਸੀ ਟ੍ਰੇਨਿੰਗ ਦੀ ਕੀਤੀ ਸ਼ੁਰੂਆਤ
  • ਕਿਹਾ, ਪੰਜਾਬ ਦੇ ਹਰੇਕ ਨੌਜਵਾਨ ਨੂੰ ਮੁੱਢਲੀ ਸਹਾਇਤਾ ਪ੍ਰਤੀ ਪੂਰਨ ਤੌਰ ‘ਤੇ ਮਜਬੂਤ ਕਰਨਾ ਸਰਕਾਰ ਦਾ ਮਿਸ਼ਨ

ਦਾ ਐਡੀਟਰ ਨਿਊਜ਼, ਪਟਿਆਲਾ 11 ਮਈ 2025 – ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਦੇਸ਼ ਦਾ ਅਜਿਹਾ ਪਹਿਲਾ ਸੂਬਾ ਬਣ ਗਿਆ ਹੈ ਜਿਸ ਨੇ ਅੱਤਵਾਦ ਹਮਲਿਆਂ ਜਾਂ ਜੰਗੀ ਹਾਲਾਤ ਵਿੱਚ ਜਖ਼ਮੀ ਹੋਣ ਵਾਲੇ ਵਿਅਕਤੀਆਂ ਦੇ ਇਲਾਜ ਦਾ ਪੂਰਾ ਦਾ ਖਰਚਾ ਸਰਕਾਰੀ ਤੌਰ ‘ਤੇ ਚੁਕਾਉਣ ਦਾ ਫੈਸਲਾ ਲਿਆ ਹੈ । ਉਹ ਅੱਜ ਮੈਡੀਕਲ ਕਾਲਜ ਪਟਿਆਲਾ ਵਿਖੇ ਸਿਵਲ ਡਿਫੈਂਸ ਵਲੰਟੀਅਰਜ਼ ਲਈ ਆਯੌਜਿਤ ਐਮਰਜੈਂਸੀ ਮੈਡੀਕਲ ਤਿਆਰੀ ਪ੍ਰੋਗਰਾਮ ਤਹਿਤ ਨਰਸਿੰਗ ਵਿਦਿਆਰਥੀਆਂ ਤੇ ਮੈਡੀਕਲ ਇੰਟਰਨਜ਼ ਲਈ ਐਮਰਜੈਂਸੀ ਪ੍ਰਤੀਕ੍ਰਿਆ ਸਿਖਲਾਈ ਤੇ ਐਡਵਾਂਸਡ ਲਾਈਫ ਸਪੋਰਟ ਅਤੇ ਟਰਾਮਾ ਮੈਨੇਜਮੈਂਟ ਸੈਸ਼ਨ ਦੀ ਪ੍ਰਧਾਨਗੀ ਕਰਨ ਪਹੁੰਚੇ ਹੋਏ ਸਨ । ਉਹਨਾਂ ਕਿਹਾ ਕਿ ਪੰਜਾਬ ਦੇ ਹਰੇਕ ਨੌਜਵਾਨ ਅਤੇ ਨਾਗਰਿਕ ਨੂੰ ਮੁੱਢਲੀ ਸਹਾਇਤਾ ਪ੍ਰਤੀ ਪੂਰਨ ਤੌਰ ਤੇ ਮਜਬੂਤ ਕਰਨਾ ਸਰਕਾਰ ਦਾ ਮਿਸ਼ਨ ਹੈ ।

ਸਿਹਤ ਮੰਤਰੀ ਨੇ ਕਿਹਾ ਕਿ ਅੱਜ ਦੇ ਯੁੱਗ ਵਿੱਚ ਡਰੋਨ ਹਮਲੇ ਜਾਂ ਹੋਰ ਐਮਰਜੈਂਸੀ ਹਾਦਸੇ ਵਧ ਰਹੇ ਹਨ ਇਸ ਲਈ ਸਿਵਲ ਡਿਫੈਂਸ ਵਲੰਟੀਅਰਜ਼ , ਨਰਸਿੰਗ ਵਿਦਿਆਰਥੀਆਂ ਤੇ ਮੈਡੀਕਲ ਇੰਟਰਨਜ਼ ਲਈ ਐਮਰਜੈਂਸੀ ਪ੍ਰਤੀਕ੍ਰਿਆ ਸਿਖਲਾਈ ਤੇ ਐਡਵਾਂਸਡ ਲਾਈਫ ਸਪੋਰਟ ਅਤੇ ਟਰਾਮਾ ਮੈਨੇਜਮੈਂਟ ਸੈਸ਼ਨ ਨੂੰ ਇਸ ਸਿਖਲਾਈ ਕੋਰਸ ਰਾਹੀਂ ਜਖ਼ਮੀ ਹੋਏ ਹਾਦਸਾ ਗ੍ਰਸਤ ਵਿਅਕਤੀਆਂ ਨੂੰ ਫਅਸਟ ਏਡ ਦੀ ਸਿਖਲਾਈ ਦਿੱਤੀ ਜਾ ਰਹੀ ਹੈ । ਉਹਨਾ ਕਿਹਾ ਕਿ ਇਹਨਾਂ ਦਾ ਵਲੰਟੀਅਰਜ਼ ਨੂੰ ਐਮਰਜੈਂਸੀ ਸਿਥਿਤੀਆਂ ਲਈ ਵਿਸ਼ੇਸ਼ ਤਰੀਕੇ ਨਾਲ ਤਿਆਰ ਕੀਤਾ ਜਾ ਰਿਹਾ ਹੈ ਤਾਂ ਜੋ ਉਹ ਹਾਦਸਿਆਂ ਜਾਂ ਐਮਰਜੈਂਸੀ ਘਟਨਾਵਾਂ ਦੌਰਾਨ ਤੁਰੰਤ ਅਤੇ ਪ੍ਰਭਾਵਸ਼ਾਲੀ ਕਾਰਵਾਈ ਕਰ ਸਕਣ । ਇਹਨਾਂ ਦਾ ਕੰਮ ਜਖਮੀ ਵਿਅਕਤੀ ਨੂੰ ਖੂਨ ਵਗਣ ਤੋਂ ਰੋਕਣਾ , ਤੁਰੰਤ ਹਸਪਤਾਲ ਲਿਜਾਉਣਾ, ਅੱਗ ਵਿੱਚ ਘਿਰੇ ਲੋਕਾਂ ਨੂੰ ਸੁਰੱਖਿਅਤ ਥਾਂ ‘ਤੇ ਲਿਜਾਉਣਾ ਹੈ ।

ਡਾ: ਬਲਬੀਰ ਸਿੰਘ ਨੇ ਕਿਹਾ ਕਿ ਇਹ ਮੈਡੀਕਲ ਸੇਵਾਵਾਂ ਘਰ-ਘਰ ਪਹੁੰਚਾਉਣ ਲਈ ਮੈਡੀਕਲ ਵਿਦਿਆਰਥੀਆਂ ਤੋਂ ਇਲਾਵਾ ਬਾਕੀ ਸਟਰੀਮ ਦੇ ਵਿਦਿਆਰਥੀਆਂ ਨੂੰ ਵੀ ਸਿਖਲਾਈ ਦਿੱਤੀ ਜਾਵੇਗੀ ਭਾਵੇਂ ਉਹ ਕਾਮਰਸ, ਕੰਪਿਊਟਰ, ਆਰਟਸ ਜਾਂ ਹੋਰ ਸਟਰੀਮ ਦੇ ਵਿਦਿਆਰਥੀ ਹੋਣ । ਉਹਨਾ ਅਗੋਂ ਕਿਹਾ ਕਿ ਅਜਿਹੇ ਸਿਖਲਾਈ ਕੋਰਸ ਲਗਾਤਾਰ ਜਾਰੀ ਰਹਿਣਗੇ ਅਤੇ ਪੂਰੇ ਪੰਜਾਬ ਵਿੱਚ ਕਰਵਾਏ ਜਾਣਗੇ ।

ਇਸ ਮੌਕੇ ਮੀਡੀਆ ਨਾਲ ਗੈਰ ਰਸਮੀ ਗੱਲ ਕਰਦਿਆਂ ਡਾ: ਬਲਬੀਰ ਸਿੰਘ ਨੇ ਇਕ ਸਵਾਲ ਦੇ ਜਵਾਬ ਵਿੱਚ ਦੱਸਿਆ ਕਿ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਲੱਗਦੇ ਜ਼ਿਲ੍ਹਿਆ ਵਿੱਚ ਬੁਨਿਆਦੀ ਢਾਂਚੇ ਦੇ ਸੁਧਾਰ ਦੀ ਮੰਗ ਕੇਂਦਰ ਸਰਕਾਰ ਕੋਲ ਰੱਖੀ ਜਾਵੇਗੀ । ਉਹਨਾਂ ਕਿਹਾ ਕਿ ਸਰਹੱਦੀ ਪਿੰਡਾਂ ਵਿੱਚ ਰਹਿ ਰਹੇ ਲੋਕਾਂ ਲਈ ਪਿੰਡ ਪੱਧਰੀ ਹਸਪਤਾਲਾਂ ,ਬੁਲਟਪਰੂਫ ਬੰਕਰਜ਼, ਡੰਗਰ ਵੱਛਿਆ ਦੀ ਉਚਿਤ ਸੁਰੱਖਿਆ , ਕੰਡਿਆਲੀ ਤਾਰ ਤੋ ਅੱਗੇ ਦੀ ਜ਼ਮੀਨ ਲਈ ਮੁਆਵਜ਼ਾ ਅਤੇ ਹਸਪਤਾਲਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਦੀ ਮੰਗ ਵੀ ਕੇਂਦਰ ਸਰਕਾਰ ਕੋਲ ਕੀਤੀ ਜਾਵੇਗੀ । ਉਹਨਾਂ ਅੱਗੋਂ ਕਿਹਾ ਕਿ ਸਰਹੱਦੀ ਇਲਾਕਿਆਂ ਦੀ ਆਵਾਜਾਈ, ਸਿਹਤ ਸੁਰੱਖਿਆ ਅਤੇ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨਾ ਪੰਜਾਬ ਸਰਕਾਰ ਦੀ ਤਰਜੀਹ ‘ਚ ਹੈ ਅਤੇ ਇਸ ਸਬੰਧੀ ਪੂਰੀ ਰਿਪੋਰਟ ਤਿਆਰ ਕਰਕੇ ਕੇਂਦਰ ਸਰਕਾਰ ਨੂੰ ਭੇਜੀ ਜਾਵੇਗੀ ।

ਇਸ ਮੌਕੇ ਡਾਇਰੈਕਟਰ, ਪ੍ਰਿੰਸੀਪਲ ਮੈਡੀਕਲ ਕਾਲਜ. ਡਾ: ਰਾਜਨ ਸਿੰਗਲਾ , ਮੈਡੀਕਲ ਸੁਪਰਡੰਟ ਡਾ: ਵਿਸ਼ਾਲ ਚੋਪੜਾ, ਸਿਵਲ ਸਰਜਨ ਜਗਪਾਲਇੰਦਰ ਸਿੰਘ , ਵਾਈਸ ਪ੍ਰਿੰਸੀਪਲ ਐਚ.ਓ.ਡੀ. ਮੈਡੀਸਨ ਡਾ: ਆਰ.ਪੀ.ਐਸ. ਸੀਬੀਆ, ਐਚ.ਓ.ਡੀ. ਐਨਸਥੀਜੀਆ ਡਾ: ਪਰਮੋਦ, ਪ੍ਰੋਫੈਸਰ ਓਰਥੋਪੈਡਿਕਸ ਡਾ: ਅਮਨਦੀਪ ਸਿੰਘ ਬਖਸ਼ੀ , ਹੈਲਥ ਸੁਪਰਡੰਟ ਤੇਜਿੰਦਰ ਸਿੰਘ ਤੋਂ ਇਲਾਵਾ ਮੈਡੀਲਕ ਕਾਲਜ ਦੇ ਪ੍ਰਫੈਸਰਜ਼ ਅਤੇ ਵਿਦਿਆਰਥੀ ਮੌਜੂਦ ਸਨ ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਨਹੀਂ ਰਹੇ: ਐਡਵੋਕੇਟ ਧਾਮੀ ਵੱਲੋਂ ਦੁੱਖ ਪ੍ਰਗਟ

ਪੰਜਾਬ ਦੇ ਸਾਰੇ ਸਕੂਲ, ਕਾਲਜ, ਅਤੇ ਯੂਨੀਵਰਸਿਟੀਆਂ 12 ਮਈ ਤੋਂ ਆਮ ਵਾਂਗ ਖੁੱਲ੍ਹਣਗੀਆਂ – ਹਰਜੋਤ ਬੈਂਸ