ਲੁਧਿਆਣਾ, 20 ਮਈ 2025 – ਡਾਕਟਰ ਅੰਕੁਰ ਗੁਪਤਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਲੁਧਿਆਣਾ (ਦਿਹਾਤੀ) ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰਕਮਲ ਕੌਰ, ਪੀ.ਪੀ.ਐਸ. ਕਪਤਾਨ ਪੁਲਿਸ(ਡੀ) ਲੁਧਿ(ਦਿਹਾਤੀ) ਅਤੇ ਵਰਿੰਦਰ ਸਿੰਘ ਖੋਸਾ, ਪੀ.ਪੀ.ਐਸ. ਡੀ.ਐਸ.ਪੀ. ਦਾਖਾ ਦੀ ਨਿਗਰਾਨੀ ਅਧੀਨ ਇੰਸਪੈਕਟਰ ਅਮ੍ਰਿਤਪਾਲ ਸਿੰਘ, ਮੁੱਖ ਅਫਸਰ ਥਾਣਾ ਦਾਖਾ ਦੀ ਪੁਲਿਸ ਪਾਰਟੀ ਦੇ ਏ.ਐਸ.ਆਈ ਇੰਦਰਜੀਤ ਸਿੰਘ ,ਮੁਕੱਦਮਾ ਨੰ. 85 ਮਿਤੀ 18.05.2025 ਅ/ਧ 304/307 BNS 2023 ਵਾਧਾ ਜੁਰਮ 217/61(2) ਬੀ.ਐਨ.ਐਸ ਥਾਣਾ ਦਾਖਾ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਉਕਤ ਮੁਕੱਦਮਾ ਬਰਬਿਆਨ ਹਰਪਾਲ ਦਾਸ ਪੁੱਤਰ ਨਿਰੰਜਨ ਦਾਸ ਵਾਸੀ ਜੱਸੋਵਾਲ ਥਾਣਾ ਸੁਧਾਰ ਪਰ ਦਰਜ ਰਜਿਸਟਰ ਕੀਤਾ ਗਿਆ ਕਿ ਮੁਦਈ ਮੁਕੱਦਮਾਂ ਨੇ ਬਿਆਨ ਕੀਤਾ ਕਿ ਉਹ ਫਰੈਂਡਜ਼ ਸਰਵਿਸ ਰੀਲਾਇੰਸ ਪੈਟਰੋਲ ਪੰਪ ਪਰ ਨੌਕਰੀ ਕਰਦਾ ਹੈ। ਉਹ ਰੋਜਾਨਾਂ ਦੀ ਤਰਾਂ ਪੈਟਰੋਲ ਪੰਪ ਪਰ ਕੰਮ ਕਰ ਰਿਹਾ ਸੀ ਤਾਂ ਵਕਤ ਕਰੀਬ 09:30 ਵਜੇ ਇੱਕ ਲਾਲ ਰੰਗ ਦੇ ਮੋਟਰ ਸਾਈਕਲ ਪਰ ਇੱਕ ਨੌਜਵਾਨ ਆਇਆ, ਜਿਸਨੇ ਮੋਟਰ ਸਾਈਕਲ ਦੀ ਟੈਂਕੀ ਫੁੱਲ ਕਰਾਈ, ਜਿਸਤੇ ਮੁਦੱਈ ਨੇ ਪੈਸਿਆਂ ਦੀ ਮੰਗ ਕੀਤੀ ਤਾਂ ਉਸਨੇ ਤਰੁੰਤ ਆਪਣੀ ਜੇਬ ਵਿੱਚੋਂ ਇੱਕ ਸੰਤਰੀ ਰੰਗ ਦੀ ਡੰਡੀ ਵਾਲਾ ਚਾਕੂ ਕੱਢਿਆ ਅਤੇ ਉਸਨੂੰ ਧਮਕੀ ਦਿੱਤੀ ਕਿ ਤੂੰ ਆਪਣੇ ਗਲ ਵਿੱਚ ਪਾਇਆ ਪੈਸਿਆ ਦਾ ਬੰਗ ਮੈਨੂੰ ਦੇ, ਨਹੀਂ ਤਾਂ ਮੈਂ ਤੈਨੂੰ ਜਾਨੋਂ ਮਾਰ ਦੇਵਾਂਗਾ ਅਤੇ ਉਸਨੇ ਬੰਗ ਖੋਹ ਲਿਆ। ਜਿਸਤੇ ਨਾ-ਮਲੂਮ ਵਿਅਕਤੀ ਖਿਲਾਫ ਮੁਕੱਦਮਾ ਦਰਜ ਕਰਕੇ ਪੁਲਿਸ ਵੱਲੋਂ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।
ਦੌਰਾਨੇ ਤਫਤੀਸ਼ ਉੱਕਤ ਮੁਕੱਦਮੇ ਵਿੱਚ ਗੁਰਦੀਪ ਸਿੰਘ ਉਰਫ ਨੌਨੀ ਪੁੱਤਰ ਭਜਨ ਸਿੰਘ ਵਾਸੀ ਜੱਸੋਵਾਲ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ ਖੋਹ ਕੀਤੇ 18,000 ਰੁਪਏ, ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤਿਆ ਗਿਆ ਚਾਕੂ ਅਤੇ ਮੋਟਰ ਸਾਈਕਲ ਬਰਾਮਦ ਕੀਤਾ ਗਿਆ ਹੈ। ਜਿਸਦੀ ਪੁੱਛ-ਗਿੱਛ ਤੇ ਮੁਦੱਈ ਹਰਪਾਲ ਦਾਸ ਪੁੱਤਰ ਨਿਰੰਜਨ ਦਾਸ ਵਾਸੀ ਪਿੰਡ ਜੱਸੋਵਾਲ ਨੂੰ ਨਾਮਜਦ ਕਰਕੇ ਉੱਕਤ ਮੁਕੱਦਮੇ ਵਿੱਚ ਗ੍ਰਿਫਤਾਰ ਕਰਕੇ ਉਸ ਪਾਸੋਂ 17,000/- ਰੁਪਏ ਬਰਾਮਦ ਕੀਤੇ ਗਏ ਹਨ। ਦੌਰਾਨੇ ਤਫਤੀਸ਼ ਸਾਹਮਣੇ ਆਇਆ ਹੈ ਕਿ ਇਤਲਾਹ ਦੇਣ ਵਾਲੇ ਹਰਪਾਲ ਦਾਸ ਨੇ ਆਪਣੇ ਪਿੰਡ ਦੇ ਹੀ ਗੁਰਦੀਪ ਸਿੰਘ ਉੱਕਤ ਨਾਲ ਪਹਿਲਾਂ ਹੀ ਬਣਾਈ ਹੋਈ ਯੋਜਨਾ ਤਹਿਤ ਉੱਕਤ ਝੂਠੀ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।

ਉੱਕਤ ਗ੍ਰਿਫਤਾਰ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।
ਗ੍ਰਿਫਤਾਰ ਦੋਸ਼ੀ :
- ਦੋਸ਼ੀ ਗੁਰਦੀਪ ਸਿੰਘ ਉਰਫ ਨੋਨੀ ਪੁੱਤਰ ਭਜਨ ਸਿੰਘ ਵਾਸੀ ਜੱਸੋਵਾਲ ਥਾਣਾ ਸੁਧਾਰ
- ਦੋਸ਼ੀ ਹਰਪਾਲ ਦਾਸ ਪੁੱਤਰ ਨਿਰੰਜਨ ਦਾਸ ਵਾਸੀ ਪਿੰਡ ਜੱਸੋਵਾਲ ਥਾਣਾ ਸੁਧਾਰ
ਬ੍ਰਾਮਦਗੀ : 01 ਚਾਕੂ, 01 ਮੋਟਰ ਸਾਈਕਲ, ਖੋਹ ਕੀਤੇ 35000 ਰੁਪਏ
