- ਦੇਰ ਰਾਤ ਤੱਕ ਗੋਤਾ ਖੋਰ ਕਰਦੇ ਰਹੇ ਭਾਲ, ਪਾਣੀ ਰੋਕਣ ਦੇ ਬਾਵਜੂਦ ਨਹੀਂ ਲੱਗਿਆ ਅਤਾ ਪਤਾ
ਗੁਰਦਾਸਪੁਰ, 23 ਮਈ 2025 – ਧਾਰੀਵਾਲ ਦੀ ਨਹਿਰ ਵਿੱਚ ਨਹਾਉਣਗੇ 15 ਵਰਿਆਂ ਦੇ ਇੱਕ ਨੌਜਵਾਨ ਦੀ ਲੋਹੇ ਵਾਲੇ ਪੁੱਲ ਦੇ ਨਜ਼ਦੀਕ ਡੁੱਬਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਘਰੋਂ ਆਪਣੇ ਦੋਸਤਾਂ ਦੇ ਨਾਲ ਨਹਿਰ ਚ ਨਹਾਉਣ ਆਇਆ ਪਿੰਡ ਕੰਗ ਦਾ ਸਾਗਰ ਨਾਮਕ ਨੌਜਵਾਨ ਪਾਣੀ ਦੇ ਤੇਜ ਬਹਾਵ ਵਿੱਚ ਰੁੜ ਗਿਆ। ਪਰਿਵਾਰਕ ਮੈਂਬਰਾਂ ਨੂੰ ਜਦੋਂ ਇਸ ਘਟਨਾ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਪਿੰਡ ਦੇ ਸਰਪੰਚ ਮੈਂਬਰ ਪੰਚਾਇਤ ਤੇ ਹੋਰ ਮੌਹਤਬਰ ਵਿਅਕਤੀਆਂ ਦੇ ਨਾਲ ਪੁਲਿਸ ਪ੍ਰਸ਼ਾਸਨ ਤੱਕ ਸੰਪਰਕ ਕੀਤਾ ਜਿਸ ਤੇ ਨਹਿਰ ਦਾ ਪਾਣੀ ਘੱਟ ਕੀਤਾ ਗਿਆ। ਪਾਣੀ ਘੱਟ ਹੋਣ ਦੇ ਬਾਅਦ ਨਹਿਰ ਦੇ ਨਜ਼ਦੀਕ ਰਜੀਵ ਗਾਂਧੀ ਕਲੋਨੀ ਦੇ ਕੁਝ ਨੌਜਵਾਨ ਜਿਹੜੇ ਕਿ ਪੇਸ਼ੇ ਵੱਜੋਂ ਗੋਤਾਖੋਰ ਹਨ ਵੱਲੋਂ ਨਹਿਰ ਵਿੱਚ ਡੁੱਬੇ ਨੌਜਵਾਨ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਗਈ ਕਈ ਘੰਟੇ ਦੀ ਜਦੋਜਹਿਦ ਦੇ ਬਾਅਦ ਵੀ ਨਹਿਰ ਵਿੱਚ ਡੁੱਬੇ ਨੌਜਵਾਨ ਦਾ ਕੁਝ ਵੀ ਪਤਾ ਨਹੀਂ ਲੱਗ ਪਾਇਆ। ਉੱਥੇ ਹੀ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ।
ਗਰੀਬ ਜਿਹੇ ਇਹ ਪਰਿਵਾਰ ਨਾਲ ਸੰਬੰਧਿਤ ਨੌਜਵਾਨ ਦੀ ਵੱਡੀ ਭੈਣ ਨੇ ਕਿਹਾ ਕਿ ਸਾਡੇ ਉੱਪਰ ਤਾਂ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਪਿਤਾ ਗੱਲ ਕਰਨ ਜੋਗਾ ਹੀ ਨਹੀਂ ਹੈ। ਚਾਚੇ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਆਪਣੇ ਬੱਚਿਆਂ ਨੂੰ ਨਹਿਰ ਵਿੱਚ ਨਹਾਉਣ ਤੋਂ ਰੋਕਣ ਕਿਸੇ ਦੇ ਨਾਲ ਵੀ ਹਾਦਸਾ ਵਾਪਰ ਸਕਦਾ ਹੈ।
ਗੱਲਬਾਤ ਦੌਰਾਨ ਗੋਤਾਖੋਰੀ ਦਾ ਕੰਮ ਕਰਦੇ ਮਨੀਸ਼ ਨਾਮਕ ਨੌਜਵਾਨ ਨੇ ਕਿਹਾ ਕਿ ਉਹਨਾਂ ਵੱਲੋਂ ਇਸ ਨੌਜਵਾਨ ਦੀ ਬਹੁਤ ਭਾਲ ਕੀਤੀ ਗਈ ਹੈ ਪਰ ਨੌਜਵਾਨ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ ਉਹਨਾਂ ਨੂੰ ਇੰਜ ਲੱਗ ਰਿਹਾ ਹੈ ਕਿ ਨੌਜਵਾਨ ਪਾਣੀ ਦੇ ਤੇਜ਼ ਬਹਾਵ ਵਿੱਚ ਅੱਗੇ ਰੁੜ ਗਿਆ ਹੈ। ਗੋਤਾਖੋਰ ਮਨੀਸ਼ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਨਹਿਰ ਦੇ ਵਿੱਚ ਚਾਹੇ ਕਿਸੇ ਨੂੰ ਤੈਰਨਾ ਆਉਂਦਾ ਹੈ ਜਾਂ ਨਹੀਂ ਆਉਂਦਾ ਬਿਲਕੁਲ ਵੀ ਨਹਾਉਣ ਦੇ ਲਈ ਨਾ ਵੜਨ ਕਿਉਂਕਿ ਨਹਿਰ ਬਹੁਤ ਡੂੰਘੀ ਹੈ ਅਤੇ ਪਾਣੀ ਕੁਝ ਸਕਿੰਡਾਂ ਦੇ ਵਿੱਚ ਹੀ ਬੰਦੇ ਨੂੰ ਖਿੱਚ ਕੇ ਕਿਤੇ ਦਾ ਕਿਤੇ ਲੈ ਜਾਂਦਾ ਹੈ।, ਉੱਥੇ ਹੀ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਸਮਾਜ ਸੇਵੀ ਸੰਸਥਾਵਾਂ ਤੇ ਪ੍ਰਸ਼ਾਸਨ ਨੂੰ ਇਸ ਡੁੱਬੇ ਹੋਏ ਨੌਜਵਾਨ ਨੂੰ ਲੱਭਣ ਵਿੱਚ ਮਦਦ ਕਰਨ ਦੀ ਗੁਹਾਰ ਲਗਾਈ ਹੈ।

