ਘਰ ‘ਚ ਸੋਨੇ ਦੀ ਲੁੱਟ ਕਰਨ ਵਾਲੇ ਰੂਪਨਗਰ ਪੁਲਿਸ ਨੇ 11 ਘੰਟੇ ‘ਚ ਕੀਤੇ ਗ੍ਰਿਫ਼ਤਾਰ

ਰੂਪਨਗਰ, 24 ਮਈ 2025: ਰੂਪਨਗਰ ਪੁਲਿਸ ਨੇ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਘਰ ਤੋਂ ਸੋਨੇ ਦੀ ਲੁੱਟ ਕਰਨ ਵਾਲੇ ਵਿਅਕਤੀਆਂ ਨੂੰ 11 ਘੰਟੇ ਵਿੱਚ ਗ੍ਰਿਫ਼ਤਾਰ ਕਰਕੇ ਸੋਨਾ ਬਰਾਮਦ ਕਰ ਲਿਆ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਿਸ ਰੂਪਨਗਰ ਸ. ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ 23 ਮਈ ਨੂੰ ਸਵੇਰੇ 11.15 ਵਜੇ ਪ੍ਰਗਤੀ ਜੈਨ ਪਤਨੀ ਅਕਸ਼ੈ ਜੈਨ ਵਾਸੀ ਰਣਜੀਤ ਐਵਨਿਊ ਰੂਪਨਗਰ ਵਿਚ 03 ਅਣ-ਪਛਾਤੇ ਵਿਅਕਤੀਆਂ ਵੱਲੋ ਤੇਜਧਾਰ ਹਥਿਆਰ ਨਾਲ ਉਸ ਨੂੰ ਡਰਾ ਧਮਕਾ ਕੇ ਉਸਦੇ ਸੋਨੇ ਦੇ 04 ਕੰਗਣ ਵਜਨੀ 04 ਤੋਲੇ ਖੋਹ ਕੇ ਲੈ ਜਾਣ ਦੀ ਵਾਰਦਾਤ ਸਾਹਮਣੇ ਆਈ ਸੀ।

ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਇਤਲਾਹ ਮਿਲਣ ਤੇ ਪੁਲਿਸ ਨੇ ਮੁਕੱਦਮਾ ਨੰਬਰ 116 ਮਿਤੀ 23.05.2025 ਅ/ਧ 332 (ਸੀ), 309(4), 3(5) ਬੀਐਨਐਸ ਥਾਣਾ ਸਿਟੀ ਰੂਪਨਗਰ ਬਰਖਿਲਾਫ ਨਾਂ ਮਾਲੂਮ ਵਿਅਕਤੀਆਂ ਦੇ ਦਰਜ ਰਜਿਸਟਰ ਕੀਤਾ ਗਿਆ ਸੀ। ਜੋ ਇਸ ਖੋਹ ਦੀ ਵਾਰਦਾਤ ਨੂੰ ਟਰੇਸ ਕਰਨ ਲਈ ਜ਼ਿਲ੍ਹਾ ਪੁਲਿਸ ਅਤੇ ਸੀ.ਆਈ.ਏ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ।

ਉਨ੍ਹਾਂ ਦੱਸਿਆ ਕਿ ਮੁਕੱਦਮੇ ਦੀ ਤਫਤੀਸ਼ ਦੌਰਾਨ ਡੀਐਸਪੀ ਰਾਜਪਾਲ ਸਿੰਘ ਗਿੱਲ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਸਿਟੀ ਰੂਪਨਗਰ ਇੰਸਪੈਕਟਰ ਪਵਨ ਕੁਮਾਰ ਦੀ ਅਗਵਾਈ ਹੇਠ ਥਾਣਾ ਸਿਟੀ ਰੂਪਨਗਰ ਪੁਲਿਸ ਅਤੇ ਸੀ.ਆਈ.ਏ ਦੀ ਟੀਮ ਵਲੋ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਨੂੰ ਖੰਘਾਲ ਕੇ ਅਤੇ ਖੁਫੀਆਂ ਸੋਰਸ ਕਾਇਮ ਕਰਕੇ ਉਕਤ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨਵਜੋਤ ਸਿੰਘ ਵਾਸੀ ਪਿੰਡ ਫੂਲ ਕਲਾਂ ਥਾਣਾ ਸਦਰ ਰੂਪਨਗਰ, ਸੁਖਵਿੰਦਰ ਸਿੰਘ ਉਰਫ ਦੀਪੂ ਵਾਸੀ ਪਿੰਡ ਆਸਰੋਂ ਥਾਣਾ ਕਾਠਗੜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਅਕਾਸ਼ਦੀਪ ਸਿੰਘ ਉਰਫ ਪਿੰਟੂ ਵਾਸੀ ਫੂਲ ਕਲਾਂ ਥਾਣਾ ਸਦਰ ਰੂਪਨਗਰ ਜ਼ਿਲ੍ਹਾ ਰੂਪਨਗਰ ਨੂੰ ਗ੍ਰਿਫਤਾਰ ਕੀਤਾ ਗਿਆ।

ਐਸ ਐਸ ਪੀ ਨੇ ਦੱਸਿਆ ਕਿ ਇਨ੍ਹਾਂ ਦੋਸ਼ੀਆਂ ਦੀ ਡੂੰਘਾਈ ਨਾਲ ਪੁੱਛਗਿੱਛ ਕਰਨ ਉੱਤੇ ਇਹ ਗੱਲ ਸਾਹਮਣੇ ਆਈ ਹੈ ਕਿ ਰਵੀ ਕੁਮਾਰ ਵਾਸੀ ਰੈਲਮਾਜਰਾ ਅਤੇ ਟੋਨੀ ਵਾਸੀ ਰੈਲ ਮਾਜਰਾ ਸਾਡੇ ਦੋਸਤ ਹਨ, ਜਿਨ੍ਹਾਂ ਨੇ ਸਾਨੂੰ ਕਿਹਾ ਕਿ ਸਾਡੀ ਇੱਕ ਜਾਣਕਾਰ ਸ਼ਿਲਪਾ ਜੈਨ ਪਤਨੀ ਰਾਕੇਸ਼ ਜੈਨ ਦੀ ਦਰਾਣੀ ਦੇ ਸੋਨੇ ਦੇ ਕੰਗਣਾਂ ਖੋਹ ਕਰਨੀ ਹੈ। ਜਿਸ ਤੇ ਰਵੀ ਕੁਮਾਰ ਉਕਤ ਨੇ ਸਾਨੂੰ ਇਸ ਕੰਮ ਨੂੰ ਕਰਨ ਲਈ ਇੱਕ ਲੱਖ ਰੁਪਏ ਦਾ ਲਾਲਚ ਦਿੱਤਾ। ਜਿਸ ਤੇ ਉਕਤ ਦੋਸ਼ੀਆਂ ਵੱਲੋਂ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਗਿਆ।

ਉਨ੍ਹਾਂ ਦੱਸਿਆ ਕਿ ਤੱਥਾਂ ਦੇ ਅਧਾਰ ਉੱਤੇ ਮੁਕੱਦਮੇ ਵਿੱਚ ਰਵੀ ਕੁਮਾਰ, ਟੋਨੀ ਵਾਸੀ ਰੈਲ ਮਾਜਰਾ ਅਤੇ ਸਿਲਪਾ ਜੈਨ ਪਤਨੀ ਰਾਕੇਸ ਜੈਨ ਵਾਸੀ ਜੈਨ ਮਹੱਲਾ ਰੂਪਨਗਰ ਨੂੰ ਮੁਕੱਦਮਾ ਵਿੱਚ ਨਾਮਜ਼ਦ ਕਰਕੇ ਦੋਸ਼ੀਆਂ ਰਵੀ ਕੁਮਾਰ ਵਾਸੀ ਰੈਲ ਮਾਜਰਾ ਅਤੇ ਸਿਲਪਾ ਜੈਨ ਪਤਨੀ ਰਾਕੇਸ ਜੈਨ ਵਾਸੀ ਜੈਨ ਮਹੱਲਾ ਰੂਪਨਗਰ ਮੁਕੱਦਮਾ ਵਿਚ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਦੋਸ਼ੀ ਟੋਨੀ ਵਾਸੀ ਰੈਲ ਮਾਜਰਾ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਸਦੀ ਗ੍ਰਿਫਤਾਰੀ ਬਾਕੀ ਹੈ।

ਐੱਸਐੱਸਪੀ ਰੂਪਨਗਰ ਨੇ ਦੱਸਿਆ ਕਿ ਉਕਤ ਦੋਸ਼ੀਆਂ ਪਾਸੋਂ ਖੋਹ ਕੀਤੇ ਗਏ ਸੋਨੇ ਦੇ 04 ਕੰਗਣ ਬਰਾਮਦ ਕੀਤੇ ਗਏ ਹਨ ਅਤੇ ਵਾਰਦਾਤ ਲਈ ਵਰਤੇ ਗਏ 02 ਮੋਟਰਸਾਈਕਲ ਨੂੰ ਵੀ ਬਰਾਮਦ ਕੀਤਾ ਗਿਆ ਹੈ। ਦੋਸ਼ੀਆਂ ਨੂੰ ਅੱਜ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਡ ਹਾਸਲ ਕੀਤਾ ਜਾ ਰਿਹਾ ਹੈ, ਜਿਨ੍ਹਾਂ ਪਾਸੋਂ ਹੋਰ ਵੀ ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਦੇ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਸੀਨੀਅਰ ਕਪਤਾਨ ਪੁਲਿਸ ਰੂਪਨਗਰ ਵਲੋਂ ਕਿਹਾ ਗਿਆ ਕਿ ਜ਼ਿਲ੍ਹਾ ਰੂਪਨਗਰ ਵਿੱਚ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਜਾਰੀ ਰਹੇਗੀ ਜੋ ਵੀ ਵਿਅਕਤੀ ਕਾਨੂੰਨ ਦੀ ਉਲੰਘਣਾ ਕਰੇਗਾ ਉਸ ਖਿਲਾਫ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ ਅਤੇ ਰੂਪਨਗਰ ਪੁਲਿਸ ਲੋਕਾਂ ਦੇ ਜਾਨ-ਮਾਲ ਦੀ ਹਿਫਾਜਤ ਪ੍ਰਤੀ ਵਚਨਬੱਧ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੁਰਾਣੀ ਪੈਨਸ਼ਨ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਪੜ੍ਹੋ ਵੇਰਵਾ

ਖੁਸ਼ਖਬਰੀ: ਭਾਰਤ ਵਿੱਚ 8 ਦਿਨ ਪਹਿਲਾਂ ਹੀ ਪਹੁੰਚਿਆ ਮਾਨਸੂਨ