ਲੁਧਿਆਣਾ (ਜੋਧਾਂ), 24 ਮਈ 2025 – ਅੰਕੁਰ ਗੁਪਤਾ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਲੁਧਿਆਣਾ (ਦਿਹਾਤੀ), ਦੇ ਦਿਸਾ ਨਿਰਦੇਸ ਹੇਠ ਵਰਿੰਦਰ ਸਿੰਘ ਖੋਸਾ ਪੀ.ਪੀ.ਐਸ. ਉਪ ਕਪਤਾਨ ਪੁਲਿਸ ਦਾਖਾ, ਲੁਧਿਆਣਾ (ਦਿਹਾਤੀ) ਦੀ ਨਿਗਰਾਨੀ ਹੇਠ ਥਾਣੇਦਾਰ ਸਾਹਿਬਮੀਤ ਸਿੰਘ ਮੁੱਖ ਅਫਸਰ ਥਾਣਾ ਜੋਧਾਂ ਦੀ ਟੀਮ ਵੱਲੋ ਦੋਸੀ ਹਰਸ਼ਦੀਪ ਸਿੰਘ ਉਰਫ ਹਰਸ਼ ਪੁੱਤਰ ਸਵਰਨਜੀਤ ਸਿੰਘ ਪੁੱਤਰ ਚਰਨ ਸਿੰਘ ਵਾਸੀ ਮਾਜਰੀ ਥਾਣਾ ਦਾਖਾ ਜਿਲ੍ਹਾ ਲੁਧਿਆਣਾ ਨੂੰ ਮਿਤੀ 22.5.25 ਨੂੰ ਗ੍ਰਿਫਤਾਰ ਕਰਕੇ ਉਸ ਪਾਸੋ ਦੋ ਨਜਾਇਜ ਹਥਿਆਰ ਜਿਸ ਵਿਚ ਪਿਸਟਲ 32 ਬੋਰ ਅਤੇ ਇੱਕ ਪਿਸਟਲ 30 ਬੋਰ ਬਰਾਮਦ ਕਰਵਾਏ ਗਏ ਹਨ।
ਦੋਸ਼ੀ ਨੂੰ ਮਿਤੀ 23.5.25 ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ। ਜਿਸਨੇ ਪੁਲਿਸ ਪੁੱਛ ਗਿੱਛ ਦੋਰਾਨ ਮੰਨਿਆ ਕਿ ਉਸਨੇ ਆਪਣੀ ਸਾਥੀ ਸਰਬਜੋਤ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਮਾਜਰੀ ਨਾਲ ਮਿਲਕੇ ਨਜਾਇਜ ਅਸਲੇ ਦੀ ਵਰਤੋਂ ਨਾਲ ਲੋਕਾਂ ਤੋ ਲੁੱਟਾ ਖੋਹਾਂ ਦੀਆ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ। ਜਿਸਦੀ ਪੁੱਛ ਗਿੱਛ ਤੇ ਸਰਬਜੋਤ ਸਿੰਘ ਉਕਤ ਨੂੰ ਦੋਸ਼ੀ ਨਾਮਜਦ ਕੀਤਾ ਗਿਆ।
ਇਸਤੋਂ ਇਲਾਵਾ ਦੋਸੀ ਨੇ ਇਹ ਵੀ ਮੰਨਿਆ ਹੈ ਕਿ ਉਸਨੇ ਆਪਣੇ ਸਾਥੀ ਸਰਬਜੋਤ ਸਿੰਘ ਨਾਲ ਮਿਲਕੇ ਇੱਕ ਕਾਰ ਬਲੀਨੋ ਚੋਰੀ ਕੀਤੀ ਸੀ ਜਿਸ ਪਰ ਜਾਅਲੀ ਨੰਬਰੀ ਪੀ.ਬੀ.-91-ਪੀ.-9091 ਲਗਾਇਆ ਹੈ। ਜਿਸਦੀ ਨਿਸ਼ਾਨਦੇਹੀ ਪਰ ਉਕਤ ਕਾਰ ਬਲੀਨੋ ਜਾਅਲੀ ਨੰਬਰੀ ਬ੍ਰਾਮਦ ਕਰਵਾਈ ਗਈ। ਮੁੱਕਦਮਾ ਦੇ ਦੂਸਰੇ ਦੋਸੀ ਸਰਬਜੋਤ ਸਿੰਘ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਦੋਸੀ ਪਾਸੋ ਹੋਰ ਵੀ ਵਾਰਦਾਤਾਂ ਕਰਨ ਬਾਰੇ ਪੁੱਛ ਗਿੱਛ ਕੀਤੀ ਜਾ ਰਹੀ ਹੈ।

ਦੋਸ਼ੀ ਵਿਅਕਤੀ ਦਾ ਨਾਮ ਅਤੇ ਪੂਰਾ ਪਤਾ:-
- ਅਰਸਦੀਪ ਸਿੰਘ ਉਰਫ ਅਰਸ ਪੁੱਤਰ ਸਵਰਨਜੀਤ ਸਿੰਘ ਵਾਸੀ ਮਾਜਰੀ ਥਾਣਾ ਦਾਖਾ ਜਿਲਾ ਲੁਧਿਆਣਾ (ਗ੍ਰਿਫਤਾਰ)
- ਸਰਬਜੋਤ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਮਾਜਰੀ ਜਿਲਾ ਲੁਧਿਆਣਾ
ਗ੍ਰਿਫਤਾਰੀ ਦੀ ਮਿਤੀ:- 22.05.2025
ਬਰਾਮਦਗੀ ਦਾ ਵੇਰਵਾ:- ਪਿਸਟਲ 32 ਬੋਰ, ਇੱਕ ਪਿਸਟਲ 30 ਬੋਰ ਅਤੇ ਕਾਰ ਬਲੀਨੋ ਜਾਅਲੀ ਨੰਬਰੀ (ਪੀ.ਬੀ.-91-ਪੀ.-9091)
