ਜੀਂਦ, 3 ਫਰਵਰੀ 2021 – ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨ ਅੰਦੋਲਨ ਦੀ ਹਿਮਾਇਤ ‘ਚ ਹਰਿਆਣਾ ਦੇ ਜੀਂਦ ‘ਚ ਬੁੱਧਵਾਰ ਨੂੰ ਕਰਵਾਈ ਗਈ ਕਿਸਾਨ ਮਹਾਪੰਚਾਇਤ ‘ਚ ਮੰਚ ਟੁੱਟ ਗਿਆ। ਭਾਰੀ ਭੀੜ ਕਾਰਨ ਮਹਾਪੰਚਾਇਤ ਦਾ ੲਹਿ ਮੰਚ ਟੁੱਟ ਗਿਆ। ਜਿਸ ਸਮੇਂ ਇਹ ਮੰਚ ਟੁੱਟਿਆ ਉਸ ਸਮੇਂ ਮੰਚ ‘ਤੇ ਕਿਸਾਨ ਆਗੂ ਰਾਕੇਸ਼ ਟਿਕੈਤ ਤੇ ਬਲਵੀਰ ਸਿੰਘ ਰਾਜੇਵਾਲ ਸਮੇਤ ਕਈ ਸੀਨੀਅਰ ਕਿਸਾਨ ਆਗੂ ਮੌਜੂਦ ਸਨ। ਸਾਰੇ ਹੀ ਕਿਸਾਨ ਠੀਕ ਦੱਸੇ ਜਾ ਰਹੇ ਹਨ ਪਰ ਕਈਆਂ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ।