IPL ਫਾਈਨਲ ਅੱਜ: ਬੈਂਗਲੁਰੂ ਅਤੇ ਪੰਜਾਬ ਵਿਚਾਲੇ ਹੋਵੇਗਾ ਖ਼ਿਤਾਬੀ ਮੁਕਾਬਲਾ

ਅਹਿਮਦਾਬਾਦ, 3 ਜੂਨ 2025 – ਇੰਡੀਅਨ ਪ੍ਰੀਮੀਅਰ ਲੀਗ (IPL) 2025 ਦਾ ਫਾਈਨਲ ਮੈਚ ਅੱਜ ਪੰਜਾਬ ਕਿੰਗਜ਼ (PBKS) ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ (RCB) ਵਿਚਕਾਰ ਖੇਡਿਆ ਜਾਵੇਗਾ। ਦੋਵੇਂ ਟੀਮਾਂ 18 ਸਾਲ ਤੋਂ ਪਹਿਲ ਖਿਤਾਬ ਜਿੱਤਣ ਦੀ ਉਡੀਕ ਕਰ ਰਹੀਆਂ ਹਨ। ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਸ਼ਾਮ 7:30 ਵਜੇ ਭਾਰਤੀ ਸਮੇਂ ਅਨੁਸਾਰ ਖੇਡਿਆ ਜਾਵੇਗਾ। ਲੀਗ ਨੂੰ 3 ਸਾਲਾਂ ਬਾਅਦ ਇੱਕ ਨਵਾਂ ਚੈਂਪੀਅਨ ਮਿਲੇਗਾ। ਆਈਪੀਐਲ ਦਾ ਆਖਰੀ ਨਵਾਂ ਚੈਂਪੀਅਨ 2022 ਵਿੱਚ ਸੀ, ਜਦੋਂ ਗੁਜਰਾਤ ਟਾਈਟਨਜ਼ ਨੇ ਫਾਈਨਲ ਵਿੱਚ ਰਾਜਸਥਾਨ ਨੂੰ ਹਰਾਇਆ ਸੀ।

ਬੈਂਗਲੁਰੂ ਚੌਥੀ ਵਾਰ ਅਤੇ ਪੰਜਾਬ ਦੂਜੀ ਵਾਰ ਫਾਈਨਲ ਵਿੱਚ ਪਹੁੰਚਿਆ ਹੈ, ਪਰ ਇਹ ਦੋਵਾਂ ਟੀਮਾਂ ਵਿਚਕਾਰ ਪਹਿਲਾ ਫਾਈਨਲ ਹੋਵੇਗਾ। ਆਰਸੀਬੀ 2009, 2011 ਅਤੇ 2016 ਵਿੱਚ ਫਾਈਨਲ ਹਾਰ ਗਈ ਹੈ, ਜਦੋਂ ਕਿ ਪੀਬੀਕੇਐਸ 2014 ਵਿੱਚ ਆਪਣਾ ਇੱਕੋ ਇੱਕ ਫਾਈਨਲ ਹਾਰ ਗਈ ਸੀ।

ਆਈਪੀਐਲ ਦੇ ਇਤਿਹਾਸ ਵਿੱਚ ਹੁਣ ਤੱਕ ਪੀਬੀਕੇਐਸ ਅਤੇ ਆਰਸੀਬੀ ਵਿਚਕਾਰ 36 ਮੈਚ ਖੇਡੇ ਜਾ ਚੁੱਕੇ ਹਨ। ਦੋਵਾਂ ਨੇ 18-18 ਮੈਚ ਜਿੱਤੇ। ਦੋਵੇਂ ਟੀਮਾਂ ਨਰਿੰਦਰ ਮੋਦੀ ਸਟੇਡੀਅਮ ਵਿੱਚ ਦੂਜੀ ਵਾਰ ਆਹਮੋ-ਸਾਹਮਣੇ ਹੋਣਗੀਆਂ। ਇਹ ਦੋਵੇਂ ਇਸ ਸੀਜ਼ਨ ਦੇ ਕੁਆਲੀਫਾਇਰ-1 ਵਿੱਚ ਵੀ ਆਹਮੋ-ਸਾਹਮਣੇ ਹੋਏ ਸਨ, ਫਿਰ ਬੈਂਗਲੁਰੂ ਨੇ ਮੈਚ 8 ਵਿਕਟਾਂ ਨਾਲ ਜਿੱਤ ਲਿਆ ਸੀ। ਇਹ ਦੋਵਾਂ ਵਿਚਾਲੇ ਇਸ ਸੀਜ਼ਨ ਦਾ ਚੌਥਾ ਮੈਚ ਹੋਵੇਗਾ। ਬੰਗਲੁਰੂ ਨੇ 2 ਅਤੇ ਪੰਜਾਬ ਨੇ 1 ਮੈਚ ਜਿੱਤਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਲੁਧਿਆਣਾ ਜ਼ਿਮਨੀ ਚੋਣ: ਆਖਰੀ ਦਿਨ 8 ਨਾਮਜ਼ਦਗੀਆਂ, ਕੁੱਲ 22 ਉਮੀਦਵਾਰਾਂ ਨੇ ਭਰੀ ਨਾਮਜ਼ਦਗੀ, ਅੱਜ ਹੋਵੇਗੀ ਪੜਤਾਲ

ਪਾਕਿਸਤਾਨ ਦੀ ਕਰਾਚੀ ਜੇਲ੍ਹ ‘ਚੋਂ 216 ਕੈਦੀ ਫਰਾਰ: ਭੂਚਾਲ ਦੇ ਝਟਕਿਆਂ ਤੋਂ ਬਾਅਦ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਮੇਨ ਗੇਟ ਤੋਂ ਭੱਜੇ