ਬਿੱਗ ਬੌਸ ਤੋਂ ਮਸ਼ਹੂਰ ਹੋਏ ਸਵਾਮੀ ਓਮ ਦਾ ਦੇਹਾਂਤ

Photo Source Swami om Twitter Account

ਨਵੀਂ ਦਿੱਲੀ, 3 ਫਰਵਰੀ- ‘ਬਿਗ ਬਾਸ 10’ ‘ਚ ਬਤੌਰ ਮੁਕਾਬਲੇਬਾਜ਼ ਨਜ਼ਰ ਆਏ ਸਵਾਮੀ ਓਮ ਦਾ ਅੱਜ ਦਿਹਾਂਤ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਉਹ ਪਿਛਲੇ ਕੁਝ ਮਹੀਨਿਆਂ ਤੋਂ ਬਿਮਾਰ ਸਨ ਅਤੇ ਉਨ੍ਹਾਂ ਨੂੰ ਤਿੰਨ ਮਹੀਨੇ ਪਹਿਲਾਂ ਕੋਰੋਨਾ ਹੋਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਦਿੱਲੀ ਦੇ ਏਮਜ਼ ‘ਚ ਇਲਾਜ ਚੱਲ ਰਿਹਾ ਸੀ। ਮਿਲੀ ਜਾਣਕਾਰੀ ਅਨੁਸਾਰ 15 ਦਿਨ ਪਹਿਲਾਂ ਸਵਾਮੀ ਓਮ ਨੂੰ ਅਧਰੰਗ ਹੋਇਆ ਸੀ ਜਿਸ ਤੋਂ ਬਾਅਦ ਉਸ ਦੀ ਸਿਹਤ ਵਿਗੜਦੀ ਗਈ ਅਤੇ ਉਸ ਨੇ ਆਪਣੀ ਰਿਹਾਇਸ਼ ‘ਚ ਆਖ਼ਰੀ ਸਾਹ ਲਏ।

ਦੱਸ ਦੇਈਏ ਕਿ ਸਵਾਮੀ ਓਮ 2017 ‘ਚ ਬਿੱਗ ਬੌਸ ‘ਚ ਨਜ਼ਰ ਆਏ ਸੀ। ਇਸ ਸੀਜ਼ਨ ਵਿੱਚ ਉਸ ਕਰਕੇ ਕਾਫ਼ੀ ਵਿਵਾਦ ਹੋਇਆ ਸੀ। ਇਸ ਸ਼ੋਅ ਵਿੱਚ ਉਹ ਕਈ ਵਾਰ ਆਪਣੀ ਹੱਦ ਪਾਰ ਕਰਦੇ ਦੇਖਿਆ ਗਿਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮਹਾਂ ਪੰਚਾਇਤ ਦੌਰਾਨ ਟੁੱਟਿਆ ਮੰਚ, ਰਾਕੇਸ਼ ਟਿਕੈਤ ਅਤੇ ਰਾਜੇਵਾਲ ਥੱਲੇ ਡਿੱਗੇ

ਕੇਜਰੀਵਾਲ ਸਰਕਾਰ ਵੱਲੋਂ ਦਿੱਲੀ ਦੀਆਂ ਜੇਲ੍ਹਾਂ ਵਿੱਚ ਬੰਦ ਕਿਸਾਨਾਂ ਦੀ ਸੂਚੀ ਜਾਰੀ