IPL FINAL: RCB ਨੇ ਪੰਜਾਬ ਨੂੰ 6 ਦੌੜਾਂ ਨਾਲ ਹਰਾਇਆ

ਅਹਿਮਦਾਬਾਦ, 4 ਜੂਨ 2025 – ਰਾਇਲ ਚੈਲੇਂਜਰਜ਼ ਬੰਗਲੌਰ (ਆਰਸੀਬੀ) ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਵਿੱਚ ਆਪਣਾ ਪਹਿਲਾ ਖਿਤਾਬ ਜਿੱਤ ਲਿਆ ਹੈ। ਟੀਮ ਨੇ ਮੰਗਲਵਾਰ ਨੂੰ ਖੇਡੇ ਗਏ ਫਾਈਨਲ ਵਿੱਚ ਪੰਜਾਬ ਕਿੰਗਜ਼ (ਪੀਬੀਕੇਐਸ) ਨੂੰ 6 ਦੌੜਾਂ ਨਾਲ ਹਰਾਇਆ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ 191 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਪੀਬੀਕੇਐਸ ਸਿਰਫ਼ 184 ਦੌੜਾਂ ਹੀ ਬਣਾ ਸਕੀ।

ਆਈ.ਪੀ.ਐਲ. 2025 ਫਾਈਨਲ ਵਿਚ RCB ਨੇ ਪੰਜਾਬ ਨੂੰ 6 ਦੌੜਾਂ ਨਾਲ ਹਰਾ ਕੇ ਟਰਾਫੀ ਆਪਣੇ ਨਾਂਅ ਕਰ ਲਈ ਹੈ। ਇਸ ਦੇ ਨਾਲ, ਆਈਪੀਐਲ ਨੂੰ 18ਵੇਂ ਸੀਜ਼ਨ ਵਿੱਚ ਆਪਣਾ 8ਵਾਂ ਚੈਂਪੀਅਨ ਮਿਲਿਆ। ਪੰਜਾਬ ਕਿੰਗਜ਼ ਨੂੰ 191 ਦੌੜਾਂ ਦਾ ਟੀਚਾ ਮਿਲਿਆ ਸੀ ਤੇ ਪੰਜਾਬ ਕਿੰਗਜ਼ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਰਾਇਲ ਚੈਲੇਂਜਰਜ਼ ਬੈਂਗਲੁਰੂ ਨੂੰ ਆਈ.ਪੀ.ਐਲ. ਫਾਈਨਲ ’ਚ 9 ਵਿਕਟਾਂ ’ਤੇ 190 ਦੌੜਾਂ ’ਤੇ ਰੋਕ ਦਿੱਤਾ।

ਆਰ.ਸੀ.ਬੀ. ਲਈ ਵਿਰਾਟ ਕੋਹਲੀ ਨੇ 35 ਗੇਂਦਾਂ ’ਤੇ ਸਭ ਤੋਂ ਵੱਧ 43 ਦੌੜਾਂ ਬਣਾਈਆਂ ਜਦਕਿ ਕਪਤਾਨ ਰਜਤ ਪਾਟੀਦਾਰ 16 ਗੇਂਦਾਂ ’ਤੇ 26 ਦੌੜਾਂ ਬਣਾ ਕੇ ਚੰਗੀ ਸ਼ੁਰੂਆਤ ਨਹੀਂ ਕਰ ਸਕੇ। ਕੋਹਲੀ ਦੀ ਇਨਾਮੀ ਵਿਕਟ ਅਫਗਾਨਿਸਤਾਨ ਦੇ ਆਲਰਾਊਂਡਰ ਅਜ਼ਮਤੁੱਲਾ ਉਮਰਜ਼ਈ (35 ਦੌੜਾਂ ’ਤੇ 1 ਵਿਕਟ) ਨੇ ਲਈ।

ਹਾਲਾਂਕਿ ਸਭ ਤੋਂ ਵਧੀਆ ਅੰਕੜੇ ਭਾਰਤ ਦੇ ਪ੍ਰਮੁੱਖ ਟੀ-20 ਗੇਂਦਬਾਜ਼ ਅਰਸ਼ਦੀਪ ਸਿੰਘ (40 ਦੌੜਾਂ ’ਤੇ 3 ਵਿਕਟਾਂ) ਦੇ ਰਹੇ ਜਿਨ੍ਹਾਂ ਨੇ ਆਖ਼ਰੀ ਓਵਰ ’ਚ ਤਿੰਨ ਵਿਕਟਾਂ ਹਾਸਲ ਕੀਤੀਆਂ। ਪੰਜਾਬ ਕਿੰਗਜ਼ ਲਈ ਕਾਇਲ ਜੈਮੀਸਨ ਨੇ 48 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਯੁਜਵੇਂਦਰ ਚਾਹਲ, ਅਜ਼ਮਤੁੱਲਾ ਓਮਰਜ਼ਈ, ਵਿਜੈਕੁਮਾਰ ਵਿਅਸ਼ਕ ਨੇ ਵੀ ਇਕ-ਇਕ ਵਿਕਟ ਹਾਸਲ ਕੀਤੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅੱਜ ਦਾ ਹੁਕਮਨਾਮਾ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 4-6-2025

ਚੈਂਪੀਅਨ ਆਰਸੀਬੀ ਨੂੰ ₹20 ਕਰੋੜ, ਪੀਬੀਕੇਐਸ ਨੂੰ ਮਿਲੇ ₹12.50 ਕਰੋੜ