ਜਬਰ-ਜ਼ਿਨਾਹ ਮਗਰੋਂ ਬੱਚੀ ਦੇ ਕਤਲ ਦੇ ਦੋਸ਼ੀ ਨੂੰ ਅਦਾਲਤ ਨੇ ਸੁਣਾਈ ਫ਼ਾਂਸੀ ਦੀ ਸਜ਼ਾ

ਚੰਡੀਗੜ੍ਹ, 04 ਜੂਨ 2025 – 8 ਸਾਲ ਦੀ ਬੱਚੀ ਨਾਲ ਜਬਰ-ਜ਼ਿਨਾਹ ਮਗਰੋਂ ਗਲਾ ਵੱਢ ਕੇ ਕਤਲ ਕਰ ਮ੍ਰਿਤਕ ਦੇਹ ਨੂੰ ਕੂੜੇ ‘ਚ ਸੁੱਟਣ ਵਾਲੇ ਹੱਲੋਮਾਜਰਾ ਨਿਵਾਸੀ ਹੀਰਾ ਲਾਲ ਉਰਫ਼ ਗੁੱਡੂ ਨੂੰ ਅਦਾਲਤ ਨੇ ਫ਼ਾਂਸੀ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ ’ਤੇ 50 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਸੋਮਵਾਰ ਨੂੰ ਮੁਲਜ਼ਮ ਪੇਂਟਰ ਹੀਰਾ ਲਾਲ ਉਰਫ਼ ਗੁੱਡੂ ਨੂੰ 16 ਮਹੀਨਿਆਂ ਬਾਅਦ ਦੋਸ਼ੀ ਠਹਿਰਾਇਆ ਸੀ। ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿਚ ਇਹ ਪਹਿਲਾ ਮਾਮਲਾ ਹੈ, ਜਿਸ ਵਿਚ ਨਾਬਾਲਗ ਨਾਲ ਜਬਰ-ਜ਼ਿਨਾਹ ਅਤੇ ਕਤਲ ਦੇ ਦੋਸ਼ੀ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ ਗਈ ਹੈ। ਰਾਮ ਦਰਬਾਰ ਨੇੜੇ ਡੰਪਿੰਗ ਸਾਈਟ ਤੋਂ ਮ੍ਰਿਤਕ ਦੇਹ ਮਿਲੀ ਸੀ।

ਬੱਚੀ ਦਾ ਗਲਾ ਵੱਢਿਆ ਹੋਇਆ ਸੀ ਅਤੇ ਚਾਕੂ ਦੇ ਕਈ ਜ਼ਖ਼ਮ ਸਨ। ਪੋਸਟਮਾਰਟਮ ਵਿਚ ਜਬਰ-ਜ਼ਿਨਾਹ ਦੀ ਪੁਸ਼ਟੀ ਹੋਈ ਸੀ। 7 ਦਿਨਾਂ ਬਾਅਦ ਸੈਕਟਰ-31 ਥਾਣੇ ਦੀ ਪੁਲਸ ਨੇ ਬਿਹਾਰ ਦੇ ਆਰਾ ਜ਼ਿਲ੍ਹੇ ਤੋਂ ਅਯੁੱਧਿਆ ਦੇ ਰਹਿਣ ਵਾਲੇ ਹੀਰਾਲਾਲ ਨੂੰ ਗ੍ਰਿਫ਼ਤਾਰ ਕਰ ਲਿਆ। 19 ਜਨਵਰੀ 2024 ਨੂੰ 8 ਸਾਲਾ ਬੱਚੀ ਨੇੜਲੀ ਦੁਕਾਨ ਤੋਂ ਸਾਮਾਨ ਖਰੀਦਣ ਗਈ ਪਰ ਵਾਪਸ ਨਹੀਂ ਆਈ। ਸੈਕਟਰ-31 ਥਾਣੇ ਦੀ ਪੁਲਸ ਨੇ ਅਗਵਾ ਦਾ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਸੀ। 2 ਦਿਨਾਂ ਬਾਅਦ ਮ੍ਰਿਤਕ ਦੇਹ ਕੂੜੇ ਵਿਚੋਂ ਮਿਲੀ ਸੀ ਅਤੇ ਧੌਣ ਵਿਚੋਂ ਖੂਨ ਨਿਕਲ ਰਿਹਾ ਸੀ। ਪੋਸਟਮਾਰਟਮ ਵਿਚ ਜਬਰ-ਜ਼ਿਨਾਹ ਅਤੇ ਕਤਲ ਦੀ ਪੁਸ਼ਟੀ ਹੋਈ ਸੀ।

ਸੈਕਟਰ-31 ਥਾਣਾ ਇੰਚਾਰਜ ਰਾਮਰਤਨ ਸ਼ਰਮਾ ਵਲੋਂ ਪੁਲਸ ਟੀਮ ਨਾਲ ਹੱਲੋਮਾਜਰਾ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕਰਨ ’ਤੇ ਸ਼ੱਕ ਦੀ ਸੂਈ ਗੁਆਂਢੀ ਵੱਲ ਘੁੰਮੀ। ਬੱਚੀ ਦੇ ਲਾਪਤਾ ਹੋਣ ਤੋਂ ਬਾਅਦ ਗੁਆਂਢੀ ਹੀਰਾ ਲਾਲ ਉਰਫ਼ ਗੁੱਡੂ ਕਮਰੇ ਨੂੰ ਤਾਲਾ ਲਗਾ ਕੇ ਗਾਇਬ ਹੋ ਗਿਆ ਸੀ। ਜਦੋਂ ਪੁਲਸ ਨੇ ਦਰਵਾਜ਼ਾ ਤੋੜ ਕੇ ਕਮਰੇ ਦੀ ਤਲਾਸ਼ੀ ਲਈ ਤਾਂ ਇੱਕ ਖੂਨ ਨਾਲ ਲੱਥਪੱਥ ਰਜਾਈ ਅਤੇ ਇੱਕ ਚਾਕੂ ਬਰਾਮਦ ਹੋਇਆ ਸੀ। ਜਾਂਚ ਤੋਂ ਪਤਾ ਲੱਗਾ ਕਿ ਗੁੱਡੂ ਨੇ ਜਬਰ-ਜ਼ਿਨਾਹ ਤੋਂ ਬਾਅਦ ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ। ਪੁਲਸ ਨੇ ਮੁਲਜ਼ਮ ਨੂੰ ਫੜ੍ਹਨ ਲਈ ਵਿਸ਼ੇਸ਼ ਟੀਮ ਬਣਾਈ ਸੀ। ਪੁਲਸ ਟੀਮ ਬਿਹਾਰ ਦੇ ਇੱਕ ਪਿੰਡ ਵਿਚ ਛਾਪੇਮਾਰੀ ਲਈ ਰਵਾਨਾ ਹੋਈ ਸੀ।

5-6 ਦਿਨਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਪੁਲਸ ਨੇ ਹੀਰਾ ਲਾਲ ਉਰਫ਼ ਗੁੱਡੂ ਨੂੰ ਬਿਹਾਰ ਦੇ ਆਰਾ ਤੋਂ ਗ੍ਰਿਫ਼ਤਾਰ ਕਰ ਲਿਆ ਸੀ। ਮੁਲਜ਼ਮ ਨੇ ਪੁਲਸ ਸਾਹਮਣੇ ਕਬੂਲ ਕੀਤਾ ਸੀ ਕਿ ਉਸਨੇ ਬੱਚੀ ਨਾਲ ਜਬਰ-ਜ਼ਿਨਾਹ ਕਰ ਬੱਚੀ ਦਾ ਸਿਰ ਕੰਧ ਨਾਲ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਸੀ। ਪੁਲਸ ਮੁਲਜ਼ਮ ਨੂੰ ਫੜ੍ਹਨ ਲਈ ਬਿਹਾਰ ਵਿਚ 5-6 ਦਿਨ ਰੁੱਝੀ ਰਹੀ ਸੀ। ਇਹ ਸਾਲ 2024 ਦੀ ਸਭ ਤੋਂ ਵੱਡੀ ਘਟਨਾ ਸੀ।

ਪੁਲਸ ਜਾਂਚ ਤੋਂ ਪਤਾ ਲੱਗਾ ਕਿ ਹੀਰਾਲਾਲ ਨੇ ਦੋ ਵਿਆਹ ਕੀਤੇ ਹੋਏ ਸਨ ਅਤੇ ਪੰਜ ਬੱਚੇ ਸਨ। ਵੱਡੀ ਧੀ 13 ਸਾਲ ਦੀ ਹੈ। ਉਹ ਦੋਵੇਂ ਪਤਨੀਆਂ ਨੂੰ ਇੱਕ ਦੂਜੇ ਬਾਰੇ ਦੱਸੇ ਬਿਨਾਂ ਧੋਖਾ ਦੇ ਰਿਹਾ ਸੀ। ਪੁਲਸ ਨੇ ਆਈ. ਪੀ. ਸੀ. ਅਤੇ ਪੋਕਸੋ ਐਕਟ ਦੀਆਂ ਸਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ ਦੀ ਸੁਣਵਾਈ ਫਾਸਟ ਟਰੈਕ ਕੋਰਟ ਵਿਚ ਹੋਈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪਾਰਲੀਮੈਂਟ ਦੇ ਮਾਨਸੂਨ ਸੈਸ਼ਨ ਦੀ ਤਾਰੀਖ਼ ਤੈਅ, 21 ਜੁਲਾਈ ਤੋਂ 12 ਅਗਸਤ ਤੱਕ ਚੱਲੇਗੀ ਕਾਰਵਾਈ

ਪੰਜਾਬ ਕੈਬਨਿਟ ਵੱਲੋਂ ਮਿਸਾਲੀ ਕਿਰਤ ਸੁਧਾਰ ਨੂੰ ਪ੍ਰਵਾਨਗੀ: 95 ਫੀਸਦੀ ਛੋਟੇ ਵਪਾਰੀਆਂ ਨੂੰ ਸ਼ਰਤਾਂ ਦੀ ਘੁੰਮਣਘੇਰੀ ਤੋਂ ਮਿਲੇਗੀ ਮੁਕਤੀ