ਏ.ਡੀ.ਜੀ.ਪੀ ਸਮੇਤ 2 ਆਈ.ਜੀ.ਪੀਜ਼ ਤੇ 2 ਸੀ.ਪੀਜ਼ ਸਮੇਤ 416 ਪੁਲਿਸ ਕਰਮੀਆਂ ਨੇ ਮੁਹਿੰਮ ਦੇ ਦੂਜੇ ਦਿਨ ਲਗਵਾਇਆ ਟੀਕਾ

-12 ਵੱਖ ਵੱਖ ਜ਼ਿਲਿਆਂ ਦੇ ਐਸ.ਐਸ.ਪੀਜ਼ ਨੇ ਵੀ ਸਵੈ-ਇੱਛਾ ਨਾਲ ਲਗਵਾਇਆ ਟੀਕਾ

  • ਟੀਕਾ ਲਗਵਾਉਣ ਵਾਲੇ ਪੁਲਿਸ ਕਰਮੀਆਂ ਨੂੰ ਡੀ.ਜੀ.ਪੀ. ਵਲੋਂ ਡਿਜੀਟਲ ਤਮਗਾ ਦੇ ਕੇ ਕੀਤਾ ਜਾ ਰਿਹੈ ਸਨਮਾਨ

ਚੰਡੀਗੜ੍ਹ, 4 ਫਰਵਰੀ 2021 – ਡੀ.ਜੀ.ਪੀ. ਦਿਨਕਰ ਗੁਪਤਾ ਵਲੋਂ ਸਵੈ-ਇੱਛਾ ਨਾਲ ਸਭ ਤੋਂ ਪਹਿਲਾਂ ਕੋਵਿਡ -19 ਦਾ ਟੀਕਾ ਲਗਵਾਉਣ ਤੋਂ ਬਾਅਦ ਮੁਹਿੰਮ ਵਿੱਚ ਤੇਜ਼ੀ ਲਿਆਉਂਦਿਆਂ ਅੱਜ ਸੂਬੇ ਭਰ ਵਿਚ ਕੁੱਲ 416 ਪੁਲਿਸ ਕਰਮਚਾਰੀਆਂ ਵਲੋਂ ਟੀਕਾ ਲਗਵਾਇਆ ਗਿਆ।

ਵਧੀਕ ਡਾਇਰੈਕਟਰ ਜਨਰਲ ਪੁਲਿਸ (ਏ.ਡੀ.ਜੀ.ਪੀ.)- ਕਮ- ਡਾਇਰੈਕਟਰ ਪੰਜਾਬ ਪੁਲਿਸ ਅਕੈਡਮੀ (ਪੀ.ਪੀ.ਏ)ਫਿਲੌਰ ਅਨੀਤਾ ਪੁੰਜ, ਇੰਸਪੈਕਟਰ ਜਨਰਲ ਪੁਲਿਸ (ਆਈ.ਜੀ.ਪੀ.)-ਕਮ- ਵਧੀਕ ਡਾਇਰੈਕਟਰ ਪੀ.ਪੀ.ਏ ਯੁਿਰੰਦਰ ਸਿੰਘ ਹੇਅਰ, ਆਈ.ਜੀ.ਪੀ. ਫਰੀਦਕੋਟ ਕੌਸਤੁਭ ਸ਼ਰਮਾ, ਪੁਲਿਸ ਕਮਿਸ਼ਨਰ (ਸੀ.ਪੀ) ਲੁਧਿਆਣਾ ਰਾਕੇਸ਼ ਅਗਰਵਾਲ ਅਤੇ ਸੀ.ਪੀ ਜਲੰਧਰ ਗੁਰਪ੍ਰੀਤ ਸਿੰਘ ਭੁੱਲਰ ਸਮੇਤ ਵੱਖ ਵੱਖ ਜ਼ਿਲਿਆਂ ਦੇ ਐਸ.ਐਸ.ਪੀਜ਼ ਨੇ ਬੁੱਧਵਾਰ ਨੂੰ ਟੀਕਾ ਲਗਵਾਇਆ।

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਮੰਗਲਵਾਰ ਨੂੰ ਪੁਲਿਸ ਹੈੱਡਕੁਆਰਟਰ ਵਿਖੇ ਫਰੰਟਲਾਈਨ ਵਰਕਰਾਂ ਲਈ ਕੋਵਿਡ -19 ਟੀਕਾਕਰਣ ਮੁਹਿੰਮ ਦੇ ਦੂਜੇ ਪੜਾਅ ਦੀ ਸੁਰੂਆਤ ਕੀਤੀ ਗਈ ਸੀ ਜਿਸ ਦੌਰਾਨ ਡੀ.ਜੀ.ਪੀ., ਚਾਰ ਏ.ਡੀ.ਜੀ.ਪੀ. ਅਤੇ ਹੋਰ ਸੀਨੀਅਰ ਅਧਿਕਾਰੀਆਂ ਸਮੇਤ ਕੁੱਲ 49 ਪੁਲਿਸ ਕਰਮੀਆਂ ਨੇ ਟੀਕਾ ਲਗਵਾਇਆ ਸੀ ।

ਡੀ.ਜੀ.ਪੀ. ਦਿਨਕਰ ਗੁਪਤਾ ਨੇ ਇੱਕ ਵਾਰ ਫਿਰ ਸਮੁੱਚੀ ਪੁਲਿਸ ਫੋਰਸ ਨੂੰ ਅਪੀਲ ਕੀਤੀ ਕਿ ਉਹ ਖੁਦ ਨੂੰ ਅਤੇ ਪੰਜਾਬ ਦੇ ਲੋਕਾਂ ਨੂੰ ਮਹਾਂਮਾਰੀ ਤੋਂ ਸੁਰੱਖਿਅਤ ਰੱਖਣ ਲਈ ਟੀਕਾ ਲਗਾਉਣ ਹਿੱਤ ਅੱਗੇ ਆਉਣ।

ਜ਼ਿਕਰਯੋਗ ਹੈ ਕਿ ਡੀ.ਜੀ.ਪੀ. ਵਲੋਂ ਟੀਕਾ ਲਗਵਾ ਚੁੱਕੇ ਪੁਲਿਸ ਅਧਿਕਾਰੀਆਂ ਦੀਆਂ ਤਸਵੀਰਾਂ ’ਤੇ ਡਿਜੀਟਲ ਬੈਜ ਲਗਾ ਕੇ ਸਨਮਾਨ ਵੀ ਦਿੱਤਾ ਜਾ ਰਿਹਾ ਹੈ ਤਾਂ ਜੋ ਪੁਲਿਸ ਫੋਰਸ ਨੂੰ ਟੀਕਾ ਲਗਵਾਉਣ ਲਈ ਪ੍ਰੇਰਿਤ ਕੀਤਾ ਜਾ ਸਕੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਖੇਤੀ ਕਾਨੂੰਨਾਂ ਦੀਆਂ ਆਨ ਰਿਕਾਰਡ ਤਾਰੀਫਾਂ ਕਰਨ ਤੋਂ ਪਤਾ ਲੱਗਦਾ ਹੈ ਕਿ ਆਪ ਕਿਸਾਨਾਂ ਪ੍ਰਤੀ ਕਿੰਨੀ ਕੁ ਹਮਦਰਦ – ਕੈਪਟਨ

ਕੈਪਟਨ ਅਮਰਿੰਦਰ ਨੇ ਇੱਕ ਫ਼ਰਜ਼ੀ ਵੀਡੀਓ ਪਾਇਆ ਹੈ, ਅਸੀਂ ਮੀਡੀਆ ਨੂੰ ਅਪੀਲ ਕਰਦੇ ਹਾਂ ਕਿ ਅਜਿਹੇ ਵੀਡੀਓ ਨੂੰ ਨਾ ਚਲਾਉਣ – ‘ਆਪ’