ਈਰਾਨ ਨੇ ਕਤਰ ਵਿੱਚ ਅਮਰੀਕੀ ਏਅਰਬੇਸ ‘ਤੇ ਦਾਗੀਆਂ ਮਿਜ਼ਾਈਲਾਂ: ਮੱਧ ਪੂਰਬ ਵਿੱਚ ਅਮਰੀਕਾ ਦਾ ਇਹ ਸਭ ਤੋਂ ਵੱਡਾ ਫੌਜੀ ਅੱਡਾ

ਨਵੀਂ ਦਿੱਲੀ, 24 ਜੂਨ 2025 – ਈਰਾਨ ਨੇ ਆਪਣੇ ਪ੍ਰਮਾਣੂ ਠਿਕਾਣਿਆਂ ‘ਤੇ ਹਮਲਿਆਂ ਦਾ ਬਦਲਾ ਲੈਣ ਲਈ ਕਤਰ ਵਿੱਚ ਅਮਰੀਕੀ ਅਲ-ਉਦੀਦ ਹਵਾਈ ਫੌਜੀ ਅੱਡੇ ‘ਤੇ 6 ਮਿਜ਼ਾਈਲਾਂ ਦਾਗੀਆਂ। ਮੀਡੀਆ ਰਿਪੋਰਟਾਂ ਅਨੁਸਾਰ ਕਤਰ ਦੀ ਰਾਜਧਾਨੀ ਦੋਹਾ ਵਿੱਚ ਕਈ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ।

ਹਾਲਾਂਕਿ, ਕਤਰ ਦੇ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਹਵਾਈ ਰੱਖਿਆ ਪ੍ਰਣਾਲੀ ਨੇ ਸਾਰੇ ਹਮਲਿਆਂ ਨੂੰ ਰੋਕ ਦਿੱਤਾ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਕਤਰ ਨੇ ਈਰਾਨ ਨੂੰ ਬਦਲੇ ਦੀ ਚੇਤਾਵਨੀ ਦਿੱਤੀ ਹੈ।

ਹਮਲੇ ਤੋਂ ਕੁਝ ਸਮਾਂ ਪਹਿਲਾਂ ਹੀ ਕਤਰ ਨੇ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਸੀ। ਕਤਰ ਵਿੱਚ ਅਲ-ਉਦੀਦ ਏਅਰ ਬੇਸ ਮੱਧ ਪੂਰਬ ਵਿੱਚ ਅਮਰੀਕਾ ਦਾ ਸਭ ਤੋਂ ਵੱਡਾ ਫੌਜੀ ਅੱਡਾ ਹੈ। ਇੱਥੇ ਲਗਭਗ 8,000 ਤੋਂ 10,000 ਅਮਰੀਕੀ ਸੈਨਿਕ ਮੌਜੂਦ ਹਨ।

ਰਿਪੋਰਟਾਂ ਅਨੁਸਾਰ, ਈਰਾਨ ਨੇ ਇਰਾਕ ਵਿੱਚ ਅਮਰੀਕੀ ਠਿਕਾਣਿਆਂ ‘ਤੇ ਵੀ ਮਿਜ਼ਾਈਲਾਂ ਦਾਗੀਆਂ ਹਨ। 10 ਮਿਜ਼ਾਈਲਾਂ ਅਲ-ਉਦੀਦ ਏਅਰ ਬੇਸ ਵੱਲ ਅਤੇ ਇੱਕ ਇਰਾਕ ਵਿੱਚ ਅਮਰੀਕੀ ਫੌਜੀ ਠਿਕਾਣਿਆਂ ਵੱਲ ਦਾਗੀਆਂ ਗਈਆਂ। ਇਸ ਤੋਂ ਪਹਿਲਾਂ ਦਿਨ ਵੇਲੇ, ਸੀਰੀਆ ਦੇ ਹਸਾਕਾ ਸੂਬੇ ਵਿੱਚ ਇੱਕ ਅਮਰੀਕੀ ਫੌਜੀ ਅੱਡੇ ‘ਤੇ ਹਮਲਾ ਕੀਤਾ ਗਿਆ ਸੀ।

ਈਰਾਨ ਦੇ ਸੁਪਰੀਮ ਲੀਡਰ ਅਲੀ ਖਮੇਨੀ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੋਂ ਮਦਦ ਮੰਗੀ ਹੈ। ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਕਚੀ ਨੇ ਮਾਸਕੋ ਵਿੱਚ ਪੁਤਿਨ ਨਾਲ ਮੁਲਾਕਾਤ ਕੀਤੀ। ਉਸਨੇ ਪੁਤਿਨ ਨੂੰ ਖਮੇਨੀ ਦਾ ਇੱਕ ਪੱਤਰ ਸੌਂਪਿਆ ਜਿਸ ਵਿੱਚ ਸਮਰਥਨ ਦੀ ਮੰਗ ਕੀਤੀ ਗਈ ਸੀ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਈਰਾਨ ਰੂਸ ਤੋਂ ਕਿਸ ਤਰ੍ਹਾਂ ਦੀ ਮਦਦ ਚਾਹੁੰਦਾ ਹੈ।

ਈਰਾਨ ਨੇ ਕਿਹਾ- ਪ੍ਰਮਾਣੂ ਪ੍ਰੋਗਰਾਮ ਨਹੀਂ ਬੰਦ ਕਰੇਗਾ: ਈਰਾਨ ਦੇ ਉਪ ਵਿਦੇਸ਼ ਮੰਤਰੀ ਮਾਜਿਦ ਤਖ਼ਤ ਰਵਾਂਚੀ ਨੇ ਕਿਹਾ ਕਿ ਈਰਾਨ ਆਪਣਾ ਪ੍ਰਮਾਣੂ ਪ੍ਰੋਗਰਾਮ ਨਹੀਂ ਬੰਦ ਕਰੇਗਾ। ਉਸੇ ਸਮੇਂ, ਇਜ਼ਰਾਈਲ ਨੇ ਈਰਾਨ ਦੇ ਫੋਰਡੋ ਪ੍ਰਮਾਣੂ ਸਥਾਨ ‘ਤੇ ਹਮਲਾ ਕੀਤਾ। ਇਹ ਹਮਲਾ ਉਸੇ ਥਾਂ ‘ਤੇ ਹੋਇਆ ਜਿੱਥੇ ਐਤਵਾਰ ਨੂੰ ਅਮਰੀਕਾ ਨੇ ਬੰਬ ਸੁੱਟੇ ਸਨ। ਇਜ਼ਰਾਈਲ ਨੇ ਈਰਾਨ ਵਿੱਚ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (IRGC) ਨਾਲ ਜੁੜੇ ਠਿਕਾਣਿਆਂ ‘ਤੇ ਹਮਲੇ ਕੀਤੇ, ਅਤੇ ਦਾਅਵਾ ਕੀਤਾ ਕਿ ਹਮਲੇ ਵਿੱਚ ਸੈਂਕੜੇ ਸੈਨਿਕ ਮਾਰੇ ਗਏ। 13 ਜੂਨ ਤੋਂ ਚੱਲ ਰਹੀ ਇਜ਼ਰਾਈਲ-ਈਰਾਨ ਜੰਗ ਵਿੱਚ 700 ਤੋਂ ਵੱਧ ਲੋਕ ਮਾਰੇ ਗਏ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਈਰਾਨ ਅਤੇ ਇਜ਼ਰਾਈਲ ਵਿਚਕਾਰ ਜੰਗਬੰਦੀ: ਡੋਨਾਲਡ ਟਰੰਪ ਨੇ ਕੀਤਾ ਐਲਾਨ: ਈਰਾਨ ਨੇ ਦਾਅਵਾ ਕੀਤਾ ਰੱਦ

‘ਈਰਾਨ ਆਤਮ-ਸਮਰਪਣ ਕਰਨ ਵਾਲਾ ਦੇਸ਼ ਨਹੀਂ’ – ਖਾਮੇਨੀ