ਨਵੀਂ ਦਿੱਲੀ, 4 ਫਰਵਰੀ 2021 – ਭਾਰਤ ‘ਚ ਚਾਲ ਰਹੇ ਕਿਸਾਨ ਅੰਦੋਲਨ ਬਾਰੇ ਸਵੀਡਿਸ਼ ਟੀਨੇਜ ਵਾਤਾਵਰਨ ਪ੍ਰੇਮੀ ਗ੍ਰੇਟਾ ਥਨਬਰਗ ਖਿਲਾਫ ਦਿੱਲੀ ਪੁਲਿਸ ਦੁਆਰਾ ਐੱਫ ਆਰ ਆਰ ਦਰਜ ਕੀਤੀ ਹੈ। ਦਿੱਲੀ ਪੁਲਿਸ ਨੇ ਉਨ੍ਹਾਂ ਖਿਲਾਫ ਭੜਕਾਊ ਟਵੀਟ ਕਰਨ ਨੂੰ ਲੈ ਕੇ ਮਾਮਲਾ ਦਰਜ ਕੀਤਾ|
ਪਰ ਗ੍ਰੇਟਾ ਥੁਨਬਰਗ ਨੇ ਇਕ ਵਾਰ ਫਿਰ ਟਵੀਟ ਕਰਕੇ ਕਿਹਾ ਕਿ ਉਹ ਕਿਸਾਨਾਂ ਦੇ ਸ਼ਾਂਤਮਈ ਅੰਦੋਲਨ ਨਾਲ ਖੜ੍ਹੀ ਹੈ। ਉਨ੍ਹਾਂ ਲਿਖਿਆ ਕਿ ਨਫ਼ਰਤ, ਧਮਕੀਆਂ ਤੇ ਮਨੁੱਖੀ ਹੱਕਾਂ ਦਾ ਘਾਣ ਉਨ੍ਹਾਂ ਨੂੰ ਬਦਲੇਗਾ ਨਹੀਂ।