- ਥਾਣਾ ਡਵੀਜਨ ਨੰਬਰ 6 ਲੁਧਿਆਣਾ ਦੀ ਪੁਲਿਸ ਵਲੋਂ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲ਼ਝਾਉਦਿਆ ਹੋਇਆ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸੀਆਂ ਨੂੰ ਮਹਿਜ 36 ਘੰਟਿਆ ਦੇ ਅੰਦਰ-ਅੰਦਰ ਗ੍ਰਿਫਤਾਰ ਕੀਤਾ
ਲੁਧਿਆਣਾ 28 ਜੂਨ 2025 – ਕਮਿਸ਼ਨਰ ਪੁਲਿਸ, ਲੁਧਿਆਣਾ ਸਵੱਪਨ ਸ਼ਰਮਾ IPS ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਰੁਪਿੰਦਰ ਸਿੰਘ PPS, ਡਿਪਟੀ ਕਮਿਸ਼ਨਰ ਪੁਲਿਸ, (ਦਿਹਾਤੀ) ਲੁਧਿਆਣਾ, ਕਰਨਵੀਰ ਸਿੰਘ PPS, ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਜੋਨ-2, ਲੁਧਿਆਣਾ, ਸਤਵਿੰਦਰ ਸਿੰਘ ਵਿਰਕ PPS ਸਹਾਇਕ ਕਮਿਸ਼ਨਰ ਪੁਲਿਸ ਇੰਡ: ਏਰੀਆ-ਬੀ, ਲੁਧਿਆਣਾ ਦੀ ਨਿਗਰਾਨੀ ਹੇਠ ਸ਼ਹਿਰ ਨੂੰ ਕਰਾਇਮ ਮੁਕਤ ਬਣਾਉਣ ਲਈ ਵਿੱਢੀ ਗਈ ਵਿਸ਼ੇਸ਼ ਮੁਹਿੰਮ ਤਹਿਤ ਇੰਸ: ਕੁਲਵੰਤ ਕੌਰ ਮੁੱਖ ਅਫਸਰ, ਥਾਣਾ ਡਵੀਜਨ ਨੰਬਰ 6, ਲੁਧਿਆਣਾ ਅਤੇ ASI ਪ੍ਰਿਤਪਾਲ ਸਿੰਘ ਇੰਚਾਰਜ ਚੌਕੀ ਸ਼ੇਰਪੁਰ ਦੀ ਟੀਮ ਨੂੰ ਉਸ ਸਮੇ ਸਫਲਤਾ ਹਾਸਲ ਹੋਈ ਜਦੋਂ ਮਿਤੀ 25-06-2025 ਨੂੰ ਬੇ ਅਬਾਦ ਖਾਲੀ ਪਲਾਟ ਗਿਆਸਪੁਰਾ ਚੌਕ ਲੁਧਿਆਣਾ ਵਿਖੇ ਮਿਲੀ ਨਾ ਮਾਲੂਮ ਵਿਅਕਤੀ ਦੀ ਲਾਸ਼ ਬਾਰੇ ਇਤਲਾਹ ਮਿਲਣ ਤੇ ASI ਦਵਿੰਦਰ ਸਿੰਘ ਚੌਕੀ ਸ਼ੇਰਪੁਰ ਲੁਧਿਆਣਾ ਦੇ ਬਿਆਨ ਪਰ ਮੁਕੱਦਮਾ ਨੰਬਰ 138 ਮਿਤੀ 25-06-2025 ਅ/ਧ: 103-238 ਬੀ.ਐੱਨ.ਐੱਸ. ਥਾਣਾ ਡਵੀਜਨ ਨੰਬਰ 6. ਲੁਧਿਆਣਾ ਬਰ ਖਿਲਾਫ ਨਾ ਮਲੂਮ ਵਿਅਕਤੀ/ਵਿਅਕਤੀਆ ਦੇ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਗਈ।
ਮੁੱਖ ਅਫਸਰ ਥਾਣਾ ਡਵੀਜਨ ਨੰਬਰ 6 ਵਲੋਂ ਅੰਨੇ ਕਤਲ ਦੀ ਵਾਰਦਾਤ ਨੂੰ 36 ਘੰਟੇ ਦੇ ਅੰਦਰ ਅੰਦਰ ਸੁਲਝਾਉਂਦੇ ਹੋਏ ਕਤਲ ਕਰਨ ਵਾਲੇ ਦੋਸੀਆਂ ਫਾਗੂ ਪ੍ਰਸਾਦ, ਊਸ਼ਾ ਦੇਵੀ, ਨੀਰਜ ਕੁਮਾਰ, ਵਿਸ਼ਾਲ ਕੁਮਾਰ, ਜੈ ਵੀਰ ਅਤੇ ਸੀਡ ਕੁਮਾਰ ਨੂੰ ਮਿਤੀ 27-06-2025 ਨੂੰ ਗ੍ਰਿਫਤਾਰ ਕੀਤਾ। ਦੋਰਾਨੇ ਤਫਤੀਸ਼ ਦੋਸੀਆਨ ਪਾਸੋ ਵਾਰਦਾਤ ਵਿੱਚ ਵਰਤਿਆ E ਰਿਕਸ਼ਾ ਨੰਬਰ PB-10-JM-1724 ਅਤੇ ਮੋਟਰਸਾਈਕਲ ਨੰਬਰ PB-91R-8886 ਬਰਾਮਦ ਕੀਤਾ ਗਿਆ ਹੈ। ਮ੍ਰਿਤਕ ਨਾ ਮਲੂਮ ਵਿਅਕਤੀ ਦੀ ਸ਼ਨਾਖਤ ਮਨੋਜ ਉਰਫ ਰਾਜੂ ਵਜੋ ਹੋਈ ਹੈ।
ਗ੍ਰਿਫਤਾਰ ਦੋਸ਼ੀਆਨ ਦਾ ਵੇਰਵਾ:-

- ਫਾਗੂ ਪ੍ਰਸਾਦ (ਉਮਰ 60 ਸਾਲ) ਪੁੱਤਰ ਰੰਗੀਲਾ ਮਹਾਤੋ ਵਾਸੀ ਪਿੰਡ ਸਹਾਦੀ ਪੱਤੀ ਥਾਣਾ ਨਬੀਗੰਜ ਜਿਲ੍ਹਾ ਸ਼ਿਵਾਲਾਗ ਬਿਹਾਰ ਹਾਲ ਵਾਸੀ ਨਿਤਿਨ ਦਾ ਵਿਹੜਾ ਗਲੀ ਨੰਬਰ 5, ਭਾਰਤੀ ਕਲੋਨੀ ਲੁਧਿਆਣਾ।
- ਉਸ਼ਾ ਦੇਵੀ (ਉਮਰ 52 ਸਾਲ) ਪਤਨੀ ਫਾਗੂ ਪ੍ਰਸਾਦ ਵਾਸੀ ਪਿੰਡ ਸਹਾਦੀ ਪੱਤੀ ਥਾਣਾ ਨਬੀਗੰਜ ਜਿਲ੍ਹਾ ਸ਼ਿਵਾਲਾਗ ਬਿਹਾਰ ਨਿਤਿਨ ਦਾ ਵਿਹੜਾ ਗਲੀ ਨੰਬਰ 5, ਭਾਰਤੀ ਕਲੋਨੀ ਲੁਧਿਆਣਾ।
- ਨੀਰਜ ਕੁਮਾਰ (ਉਮਰ 23 ਸਾਲ) ਪੁੱਤਰ ਫਾਗੂ ਪ੍ਰਸਾਦ ਵਾਸੀ ਨਿਤਿਨ ਦਾ ਵਿਹੜਾ ਗਲੀ ਨੰਬਰ 5, ਭਾਰਤੀ ਕਲੋਨੀ ਲੁਧਿਆਣਾ।
- ਸੀਡੂ ਕੁਮਾਰ (ਉਮਰ 20 ਸਾਲ) ਪੁੱਤਰ ਆਸ਼ਿਕ ਅਲੀ ਵਾਸੀ ਪਿੰਡ ਬਲਡੀਆ ਥਾਣਾ ਕੱਸੀਆ ਜਿਲ੍ਹਾ ਕੁਸ਼ੀ ਨਗਰ ਉੱਤਰ ਪ੍ਰਦੇਸ਼ ਹਾਲ ਵਾਸੀ ਕੁੱਕੂ ਦਾ ਵਿਹੜਾ, ਨੇੜੇ ਬੰਟੀ ਦਾ ਢਾਬਾ ਪਤਲੀ ਗਲੀ ਸ਼ੇਰਪੁਰ ਕਲਾ ਲੁਧਿਆਣਾ।
- ਜੈ ਵੀਰ (ਉਮਰ 16 ਸਾਲ) ਪੁੱਤਰ ਫਾਗੂ ਪ੍ਰਸਾਦ ਵਾਸੀ ਪਿੰਡ ਸਹਾਦੀ ਪੱਤੀ ਥਾਣਾ ਨਬੀਗੰਜ ਜਿਲ੍ਹਾ ਸ਼ਿਵਾਲਾਗ ਬਿਹਾਰ ਹਾਲ ਵਾਸੀ ਨਿਤਿਨ ਦਾ ਵਿਹੜਾ ਗਲੀ ਨੰਬਰ 5, ਭਾਰਤੀ ਕਲੋਨੀ ਲੁਧਿਆਣਾ।
- ਵਿਸ਼ਾਲ ਕੁਮਾਰ (ਉਮਰ 14 ਸਾਲ) ਪੁੱਤਰ ਫਾਗੂ ਪ੍ਰਸਾਦ ਵਾਸੀ ਪਿੰਡ ਸਹਾਦੀ ਪੱਤੀ ਥਾਣਾ ਨਬੀਗੰਜ ਜਿਲ੍ਹਾ ਸ਼ਿਵਾਲਾਗ ਬਿਹਾਰ ਹਾਲ ਵਾਸੀ ਨਿਤਿਨ ਦਾ ਵਿਹੜਾ ਗਲੀ ਨੰਬਰ 5, ਭਾਰਤੀ ਕਲੋਨੀ ਲੁਧਿਆਣਾ।
ਦੋਰਾਨੇ ਤਫਤੀਸ਼ ਮੁੱਕਦਮਾ ਦੇ ਦੋਸ਼ੀਆਂ ਪਾਸੋ ਕਤਲ ਨੂੰ ਅੰਜਾਮ ਦੇਣ ਬਾਰੇ ਡੂੰਘਾਈ ਨਾਲ ਪੁੱਛਗਿੱਛ ਕਰਨ ਤੋਂ ਸਾਹਮਣੇ ਆਇਆ ਹੈ ਕਿ ਮ੍ਰਿਤਕ ਮਨੋਜ ਚੌਧਰੀ ਅਤੇ ਦੋਸ਼ੀ ਨੀਰਜ ਕੁਮਾਰ ਵਗੈਰਾ ਆਪਸ ਵਿੱਚ ਪੁਰਾਣੇ ਜਾਣਕਾਰ ਹਨ। ਮਿਤੀ 23-06-2025 ਨੂੰ ਰਾਤ ਵਕਤ ਮ੍ਰਿਤਕ ਮਨੋਜ ਚੌਧਰੀ ਦੋਸ਼ੀ ਨੀਰਜ ਕੁਮਾਰ ਵਗੈਰਾ ਪਾਸ ਉਸ ਦੇ ਕਿਰਾਏ ਵਾਲਾ ਕਮਰਾ ਗਲੀ ਨੰਬਰ 5, ਭਾਰਤੀ ਕਲੋਨੀ, ਲੁਧਿਆਣਾ ਵਿਖੇ ਆਇਆ ਸੀ ਜਿੱਥੇ ਉਸ ਰਾਤ ਦੋਸ਼ੀ ਨੀਰਜ ਕੁਮਾਰ ਵਗੈਰਾ ਦੀ ਮ੍ਰਿਤਕ ਮਨੋਜ ਚੌਧਰੀ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸਬਾਜੀ ਹੋ ਗਈ ਸੀ ਇਸ ਬਹਿਸਬਾਜੀ ਦੌਰਾਨ ਨੀਰਜ ਕੁਮਾਰ ਵਗੈਰਾ ਨੇ ਆਪਸ ਵਿਚ ਸਾਜ ਬਾਜ ਹੋ ਕੇ ਤਹਿਸ਼ ਵਿੱਚ ਆ ਕੇ ਮਨੋਜ ਚੌਧਰੀ ਦੇ ਗੁੱਝੀਆ ਸੱਟਾ ਮਾਰੀਆ ਸਨ। ਜਿਸ ਕਾਰਨ ਉਹ ਬੇਹੋਸ਼ੀ ਦੀ ਹਾਲਤ ਵਿੱਚ ਡਿੱਗ ਪਿਆ। ਕੁਝ ਸਮੇ ਬਾਅਦ ਉਸ ਦੀ ਦੋਸ਼ੀ ਦੇ ਕਮਰੇ ਵਿਚ ਹੀ ਮੌਤ ਹੋ ਗਈ।
ਦੋਸੀ ਨੇ ਮ੍ਰਿਤਕ ਮਨੋਜ ਕੁਮਾਰ ਚੋਧਰੀ ਦੀ ਲਾਸ਼ ਆਪਣੇ ਕਮਰੇ ਵਿਚ ਲੁਕਾ ਛੁਪਾ ਕੇ ਰੱਖ ਦਿੱਤੀ ਸੀ। ਮਿਤੀ 24-06-2025 ਨੂੰ ਵਕਤ ਕਰੀਬ 10:00 ਪੀ.ਐੱਮ ਪਰ ਆਪਣੇ ਵੱਲੋ ਕੀਤੇ ਜੁਰਮ ਨੂੰ ਛੁਪਾਉਣ ਦੀ ਖਾਤਰ ਮ੍ਰਿਤਕ ਮਨੋਜ ਚੌਧਰੀ ਦੀ ਲਾਸ਼ ਨੂੰ ਕੱਪੜਿਆ ਵਿੱਚ ਲਪੇਟ ਕੇ ਰੱਸੀਆ ਨਾਲ ਬੰਨ੍ਹ ਕੇ ਪਲਾਸਟਿਕ ਬੋਰਾ ਵਿੱਚ ਪਾ ਕੇ ਨੀਲੇ ਰੰਗ ਦੇ ਡਰੰਮ ਵਿੱਚ ਪਾ ਕੇ ਬੇ ਅਬਾਦ ਖਾਲੀ ਪਲਾਟ ਨੇੜੇ ਗਿਆਸਪੁਰਾ ਚੌਕ ਲੁਧਿਆਣਾ ਵਿਖੇ ਸੁੱਟ ਦਿੱਤਾ ਸੀ।
ਜੋ ਦੋਸੀਆਂ ਦਾ ਰਿਮਾਂਡ ਹਾਸਲ ਕਰਕੇ ਓਹਨਾ ਪਾਸੋ ਮੁੱਕਦਮਾ ਸਬੰਧੀ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
