ਕ੍ਰਿਕਟ ਖੇਡ ਰਹੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ: ਛੱਕਾ ਮਾਰਨ ਤੋਂ ਬਾਅਦ ਪਿੱਚ ‘ਤੇ ਹੀ ਡਿੱਗਿਆ

ਫਿਰੋਜ਼ਪੁਰ, 29 ਜੂਨ 2025 – ਫਿਰੋਜ਼ਪੁਰ ਦੇ ਗੁਰੂ ਸਹਾਏ ਵਿਖੇ ਕ੍ਰਿਕਟ ਖੇਡਦੇ ਸਮੇਂ ਦਿਲ ਦਾ ਦੌਰਾ ਪੈਣ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਬੱਲੇਬਾਜ਼ੀ ਕਰ ਰਿਹਾ ਸੀ। ਖੇਡ ਦੌਰਾਨ ਉਹ ਛੱਕਾ ਮਾਰਨ ਤੋਂ ਬਾਅਦ ਅਚਾਨਕ ਹੀ ਪਿੱਚ ‘ਤੇ ਡਿੱਗ ਪਿਆ। ਮੈਦਾਨ ‘ਤੇ ਮੌਜੂਦ ਖਿਡਾਰੀ ਤੁਰੰਤ ਉਸਦੀ ਮਦਦ ਲਈ ਆਏ ਅਤੇ ਉਸਨੂੰ ਸੀਪੀਆਰ ਦੇਣ ਦੀ ਕੋਸ਼ਿਸ਼ ਕੀਤੀ, ਪਰ ਉਸਨੂੰ ਹੋਸ਼ ਨਹੀਂ ਆਇਆ। ਇਸ ਤੋਂ ਬਾਅਦ ਉਸਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਹਰਜੀਤ ਸਿੰਘ ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਇਹ ਘਟਨਾ ਫਿਰੋਜ਼ਪੁਰ ਦੇ ਗੁਰੂ ਸਹਾਏ ਸਥਿਤ ਡੀਏਵੀ ਸਕੂਲ ਦੇ ਮੈਦਾਨ ਵਿੱਚ ਵਾਪਰੀ। ਹਰਜੀਤ ਸਿੰਘ ਉੱਥੇ ਕ੍ਰਿਕਟ ਖੇਡਣ ਗਿਆ ਸੀ। ਖੇਡਦੇ ਹੋਏ ਉਸਨੇ ਇੱਕ ਸ਼ਾਨਦਾਰ ਛੱਕਾ ਮਾਰਿਆ। ਫਿਰ ਉਹ ਕ੍ਰੀਜ਼ ‘ਤੇ ਕਿਸੇ ਹੋਰ ਖਿਡਾਰੀ ਨਾਲ ਗੱਲ ਕਰਨ ਲੱਗਾ। ਗੱਲਾਂ ਕਰਦੇ-ਕਰਦੇ ਉਹ ਗੋਡਿਆਂ ਭਾਰ ਬੈਠਣ ਲੱਗਾ ਅਤੇ ਫਿਰ ਅਚਾਨਕ ਮੂੰਹ ਭਾਰ ਜ਼ਮੀਨ ‘ਤੇ ਡਿੱਗ ਪਿਆ। ਸਾਥੀ ਖਿਡਾਰੀ ਤੁਰੰਤ ਉਸਨੂੰ ਚੁੱਕਣ ਲਈ ਭੱਜੇ। ਸਾਰਿਆਂ ਨੇ ਮਿਲ ਕੇ ਪਹਿਲਾਂ ਉਸਦੇ ਜੁੱਤੇ ਉਤਾਰੇ ਅਤੇ ਫਿਰ ਉਸਨੂੰ ਸੀਪੀਆਰ ਦੇਣ ਦੀ ਕੋਸ਼ਿਸ਼ ਕੀਤੀ, ਪਰ ਇਸਦਾ ਕੋਈ ਫਾਇਦਾ ਨਹੀਂ ਹੋਇਆ। ਇਸ ਤੋਂ ਬਾਅਦ ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ।

ਇਹ ਜਾਣਕਾਰੀ ਮਿਲੀ ਹੈ ਕਿ ਮ੍ਰਿਤਕ ਕਾਰਪੇਂਟਰ ਦਾ ਕੰਮ ਕਰਦਾ ਸੀ। ਉਹ ਕ੍ਰਿਕਟ ਖੇਡਣਾ ਪਸੰਦ ਕਰਦਾ ਸੀ। ਅੱਜ ਉਸਦਾ ਮੈਚ ਚੱਲ ਰਿਹਾ ਸੀ। ਇਸ ਦੌਰਾਨ ਉਸਦੇ ਦੋਸਤ ਉਸਦੀ ਵੀਡੀਓ ਬਣਾ ਰਹੇ ਸਨ। ਪਰ ਕਿਸੇ ਨੇ ਨਹੀਂ ਸੋਚਿਆ ਸੀ ਕਿ ਉਹ ਦਿਲ ਦਾ ਦੌਰਾ ਪੈਣ ਕਾਰਨ ਇਸ ਤਰ੍ਹਾਂ ਅਚਾਨਕ ਉਸ ਨੂੰ ਮੌਤ ਆ ਜਾਵੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਦੀਆਂ ਜੇਲ੍ਹਾਂ ਦੀ ਸਮਰੱਥਾ ਅਤੇ ਸੁਰੱਖਿਆ ਵਧੇਗੀ: 4 ਜੇਲ੍ਹਾਂ ਵਿੱਚ ਨਵੀਆਂ ਬੈਰਕਾਂ ਬਣਾਈਆਂ ਜਾਣਗੀਆਂ

ਅਮਰਨਾਥ ਯਾਤਰਾ ਲਈ ਜਾ ਰਿਹਾ ਟਰੱਕ ਅੰਡਰ ਬ੍ਰਿਜ ਹੇਠਾਂ ਫਸਿਆ, ਮੱਚਿਆ ਚੀਕ-ਚਿਹਾੜਾ