- ਬਲਕੌਰ ਸਿੰਘ ਇਤਰਾਜ਼ਾਂ ‘ਤੇ ਦਾਖਲ ਕਰਨਗੇ ਜਵਾਬ
ਚੰਡੀਗੜ੍ਹ, 1 ਜੁਲਾਈ 2025 – ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਜੀਵਨ ਅਤੇ ਕਤਲ ‘ਤੇ ਆਧਾਰਿਤ ਬੀਬੀਸੀ ਦਸਤਾਵੇਜ਼ੀ ‘ਦ ਕਿਲਿੰਗ ਕਾਲ’ ਸੰਬੰਧੀ ਉਸਦੇ ਪਿਤਾ ਬਲਕੌਰ ਸਿੰਘ ਵੱਲੋਂ ਦਾਇਰ ਪਟੀਸ਼ਨ ਦੀ ਸੁਣਵਾਈ ਅੱਜ 1 ਜੁਲਾਈ ਨੂੰ ਮਾਨਸਾ ਦੀ ਅਦਾਲਤ ਵਿੱਚ ਹੋਵੇਗੀ। ਅੱਜ ਬੀਬੀਸੀ ਦੇ ਇਤਰਾਜ਼ਾਂ ਸੰਬੰਧੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਆਪਣਾ ਜਵਾਬ ਦਾਖਲ ਕਰਨਗੇ।
ਡਿਊਟੀ ਮੈਜਿਸਟ੍ਰੇਟ ਐਡੀਸ਼ਨਲ ਸਿਵਲ ਜੱਜ ਅੰਕਿਤ ਐਰੀ ਨੇ ਬਲਕੌਰ ਨੂੰ ਪਿਛੀ ਸੁਣਵਾਈ ਦੌਰਾਨ ਜਵਾਬ ਦਾਇਰ ਕਰਨ ਲਈ ਅੱਜ 1 ਜੁਲਾਈ ਤੱਕ ਦਾ ਸਮਾਂ ਦਿੱਤਾ ਸੀ।
ਦੱਸ ਦਈਏ ਕਿ ਬਲਕੌਰ ਸਿੰਘ ਨੇ ਇਹ ਸਿਵਲ ਰਿੱਟ 10 ਜੂਨ ਨੂੰ ਬੀਬੀਸੀ, ਪੱਤਰਕਾਰ ਇਸ਼ਲੀਨ ਕੌਰ ਅਤੇ ਪ੍ਰੋਗਰਾਮ ਨਿਰਮਾਤਾ ਅੰਕੁਰ ਜੈਨ ਵਿਰੁੱਧ ਦਾਇਰ ਕੀਤੀ ਸੀ, ਜਿਸ ਵਿੱਚ ਦਸਤਾਵੇਜ਼ੀ ਦੀ ਸਕ੍ਰੀਨਿੰਗ ਅਤੇ ਰਿਲੀਜ਼ ‘ਤੇ ਇਤਰਾਜ਼ ਜਤਾਇਆ ਗਿਆ ਸੀ।

