ਚੰਡੀਗੜ੍ਹ, 5 ਫਰਵਰੀ 2021 – ਪੰਜਾਬ ਸਰਕਾਰ ਵਲੋਂ ਅੱਜ 5 ਆਈ.ਪੀ.ਐਸ. ਅਧਿਕਾਰੀਆਂ ਨੂੰ ਇੰਸਪੈਕਟਰ ਜਨਰਲ ਪੁੁਲਿਸ (ਆਈ.ਜੀ.ਪੀ.) ਅਤੇ ਡੀ.ਆਈ.ਜੀ. ਵਜੋਂ ਪਦਉੱਨਤ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਪੁੁਲਿਸ ਕਮਿਸ਼ਨਰ (ਸੀ.ਪੀ) ਅੰਮਿ੍ਰਤਸਰ ਵਜੋ ਤਾਇਨਾਤ ਸੁੁਖਚੈਨ ਸਿੰਘ ਗਿੱਲ ਆਈ.ਪੀ.ਐਸ, ਐਨ.ਆਈ.ਏ. ਵਿੱਚ ਡੈਪੂਟੇਸ਼ਨ ’ਤੇ ਸੇਵਾ ਨਿਭਾ ਰਹੇ ਆਸ਼ੀਸ਼ ਚੌਧਰੀ ਅਤੇ ਡੀ.ਆਈ.ਜੀ. ਜਲੰਧਰ ਰਣਬੀਰ ਸਿੰਘ ਖੱਟੜਾ ਨੂੰ ਆਈ.ਜੀ.ਪੀ ਵਜੋਂ ਤਰੱਕੀ ਦਿੱਤੀ ਗਈ ਹੈ।
ਜਦਕਿ ਦੋ ਆਈ.ਪੀ.ਐਸ. ਅਧਿਕਾਰੀ ਜਿਹਨਾਂ ਵਿੱਚ ਧਨਪ੍ਰੀਤ ਕੌਰ (2006 ਬੈਚ) ਅਤੇ ਪੁੁਲਿਸ ਹੈੱਡਕੁੁਆਰਟਰ ਵਿਖੇ ਤਾਇਨਾਤ ਏ.ਆਈ.ਜੀ. ਪ੍ਰਸੋਨਲ ਐਸ. ਬੂਪਤੀ (2007 ਬੈਚ) ਨੂੰ ਡੀ.ਆਈ.ਜੀ. ਵਜੋਂ ਤਰੱਕੀ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਸਿੱਧੇ ਭਰਤੀ ਹੋਏ ਆਈ.ਪੀ.ਐਸ. ਅਧਿਕਾਰੀਆਂ ਨੂੰ 18 ਸਾਲ ਦੀ ਸੇਵਾ ਸਫਲਤਾਪੂਰਵਕ ਮੁੁਕੰਮਲ ਹੋਣ ਤੋਂ ਬਾਅਦ ਆਈ.ਜੀ.ਪੀ. ਵਜੋਂ ਤਰੱਕੀ ਦਿੱਤੀ ਜਾਂਦੀ ਹੈ ਜਦੋਂ ਕਿ 14 ਸਾਲ ਦੀ ਸੇਵਾ ਪੂਰੀ ਕਰਨ ਉਪਰੰਤ ਆਈ.ਪੀ.ਐਸ. ਅਧਿਕਾਰੀ ਨੂੰ ਡੀ.ਆਈ.ਜੀ. ਵਜੋਂ ਪਦਉੱਨਤ ਕੀਤਾ ਜਾਂਦਾ ਹੈ।