ਜਲੰਧਰ, 2 ਜੁਲਾਈ 2025 – ਦੋਆਬਾ ਖੇਤਰ ਦੇ ਆਦਮਪੁਰ ਅਤੇ ਮੁੰਬਈ ਵਿਚਕਾਰ ਸਿੱਧੀ ਹਵਾਈ ਸੇਵਾ ਅੱਜ 2 ਜੁਲਾਈ ਤੋਂ ਸ਼ੁਰੂ ਹੋਵੇਗੀ। ਨਵੀਂ ਸੇਵਾ ਇੰਡੀਗੋ ਏਅਰਲਾਈਨਜ਼ ਦੁਆਰਾ ਚਲਾਈ ਜਾਵੇਗੀ, ਜਿਸਦੀ ਉਡਾਣ 6E 5931 ਮੁੰਬਈ ਤੋਂ ਦੁਪਹਿਰ 12:55 ਵਜੇ ਰਵਾਨਾ ਹੋਵੇਗੀ ਅਤੇ 3:55 ਵਜੇ ਆਦਮਪੁਰ ਪਹੁੰਚੇਗੀ। ਵਾਪਸੀ ਉਡਾਣ 6E 5931 ਆਦਮਪੁਰ ਤੋਂ ਦੁਪਹਿਰ 3:50 ਵਜੇ ਉਡਾਣ ਭਰੇਗੀ ਅਤੇ ਸ਼ਾਮ 6:30 ਵਜੇ ਮੁੰਬਈ ਪਹੁੰਚੇਗੀ। ਉਡਾਣ ਦਾ ਸਮਾਂ ਹਰ ਰੋਜ਼ ਇੱਕੋ ਜਿਹਾ ਹੋਵੇਗਾ। ਰੋਜ਼ਾਨਾ ਦੇ ਕੰਮਕਾਜ ਦਾ ਪ੍ਰਬੰਧਨ ਆਦਮਪੁਰ ਹਵਾਈ ਅੱਡੇ ‘ਤੇ ਕਾਊਂਟਰ 3, 4 ਅਤੇ 5 ਤੋਂ ਕੀਤਾ ਜਾਵੇਗਾ।
ਆਦਮਪੁਰ ਤੋਂ ਮੁੰਬਈ ਲਈ ਡਾਇਰੈਕਟ ਫਲਾਈਟ ਦੀ ਸ਼ੁਰੂਆਤ ਪੰਜਾਬ ਦੇ ਪੇਂਡੂ ਇਲਾਕਿਆਂ ਵਿੱਚ ਹਵਾਈ ਸੰਪਰਕ ਨੂੰ ਮਜ਼ਬੂਤ ਕਰਨ ਵਿੱਚ ਇੱਕ ਵੱਡਾ ਮੀਲ ਪੱਥਰ ਹੈ। ਇਸ ਨਵੀਂ ਸੇਵਾ ਨੂੰ ਪੰਜਾਬ ਦੇ ਲੋਕਾਂ, ਖਾਸ ਕਰਕੇ ਸਿੱਖ ਸੰਗਤ ਲਈ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। ਕਿਉਂਕਿ ਹੁਣ ਸਿੱਖ ਸੰਗਤ ਪੰਜਾਬ ਤੋਂ ਸਿੱਧੀ ਉਡਾਣ ਲੈ ਕੇ ਮੁੰਬਈ ਜਾ ਸਕਦੀ ਹੈ। ਉੱਥੋਂ ਸਿੱਖ ਸੰਗਤ ਆਸਾਨੀ ਨਾਲ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਮੱਥਾ ਟੇਕ ਸਕੇਗੀ।

