ਚੰਡੀਗੜ੍ਹ, 2 ਜੁਲਾਈ 2025 – ਆਪ’ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਸੁਖਬੀਰ ਬਾਦਲ ਜਿਹੜੇ ਇਹ ਕਹਿ ਰਹੇ ਨੇ ਕਿ ਸਾਡੇ ਹਜ਼ਾਰਾਂ ਵਰਕਰ ਸੜਕਾਂ ‘ਤੇ ਰੋਕੇ ਜਾ ਰਹੇ ਨੇ, ਉਹ ਦੱਸਣ ਕਿ ਉਨ੍ਹਾਂ ਕੋਲ ਅਜੇ ਵੀ ਪੰਜਾਬ ‘ਚ ਹਜ਼ਾਰਾਂ ਵਰਕਰ ਬਚੇ ਨੇ, ਅਕਾਲੀ ਦਲ ਹੁਣ ਖਾਲੀ ਦਲ ਬਣ ਚੁੱਕਿਆ ਹੈ।
ਉਨ੍ਹਾਂ ਅੱਗੇ ਕਿਹਾ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਕਦੇ ਪੰਥ ਤੇ ਪੰਜਾਬ ਲਈ ਸੰਘਰਸ਼ ਕਰਦਾ ਰਿਹਾ, ਉਸ ਅਕਾਲੀ ਦਲ ਦੇ ਪ੍ਰਧਾਨ ਤੇ ਵਰਕਰ ਅੱਜ ਨਸ਼ੇ ਦੇ ਮਾਮਲੇ ‘ਚ ਗ੍ਰਿਫ਼ਤਾਰ ਬਿਕਰਮ ਮਜੀਠੀਏ ਦੇ ਹੱਕ ‘ਚ ਨਾਅਰੇ ਲਾ ਰਹੇ ਨੇ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਨੌਜਵਾਨ ਜੋ ਨਸ਼ੇ ਦੀ ਭੇਟ ਚੜ੍ਹ ਗਏ, ਉਨ੍ਹਾਂ ਦੇ ਇਨਸਾਫ਼ ‘ਚ ਰੋੜਾ ਬਣਨ ਵਾਲਿਆਂ ‘ਤੇ ਪੰਜਾਬ ਪੁਲਿਸ ਕਾਰਵਾਈ ਜ਼ਰੂਰ ਕਰੇਗੀ।


ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ‘ਐਕਸ’ (ਟਵੀਟ) ‘ਤੇ ਪੋਸਟ ਪਾ ਕੇ ਕਿਹਾ ਸੀ ਕਿ, “ਭਗਵੰਤ ਮਾਨ ਨੇ ਪੰਜਾਬ ਵਿਚ ਇਕ ਅਣ-ਐਲਾਨੀ ਐਮਰਜੈਂਸੀ ਲਾਗੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਵਲੋਂ ਝੂਠੇ ਕੇਸ ਵਿਚ ਫਸਾਏ ਗਏ ਬਿਕਰਮ ਸਿੰਘ ਮਜੀਠੀਆ ਨਾਲ ਇਕਜੁੱਟਤਾ ਪ੍ਰਗਟ ਕਰਨ ਲਈ ਅੱਜ ਮੋਹਾਲੀ ਜਾ ਰਹੇ ਅਕਾਲੀ ਵਰਕਰਾਂ ਨੂੰ ਉਨ੍ਹਾਂ ਦੇ ਘਰਾਂ ਵਿਚ ਨਜ਼ਰਬੰਦ ਕੀਤਾ ਜਾ ਰਿਹਾ ਹੈ ਅਤੇ ਸਾਰੀਆਂ ਮੁੱਖ ਸੜਕਾਂ ’ਤੇ ਲਗਾਏ ਗਏ ਨਾਕਿਆਂ ’ਤੇ ਵੀ ਰੋਕਿਆ ਜਾ ਰਿਹਾ ਹੈ। ਅਜਿਹੀਆਂ ਦਮਨਕਾਰੀ ਕਾਰਵਾਈਆਂ ਕਾਇਰਤਾ ਦੀ ਝਲਕ ਦਿੰਦੀਆਂ ਹਨ।
ਜਿਸ ਦਾ ਜਵਾਬ ਦਿੰਦਿਆਂ ਆਪ’ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਸੋਸ਼ਲ ਮੀਡੀਆ ‘ਤੇ ਇਹ ਪੋਸਟ ਪਾਈ ਹੈ।
