ਪੰਜਾਬ ਦੀ 16 ਸਾਲ ਦੀ ਤਨਵੀ ਨੇ ‘Junior Women’s Singles’ ਦਾ ਜਿੱਤਿਆ ਖਿਤਾਬ

  • ਪੰਜਾਬ ਲਈ ਇਤਿਹਾਸਕ ਤੇ ਮਾਣ ਵਾਲੇ ਪਲ਼

ਚੰਡੀਗੜ੍ਹ, 2 ਜੁਲਾਈ 2025 – ਹੁਸ਼ਿਆਰਪੁਰ ਦੀ ਤਨਵੀ ਸ਼ਰਮਾ ਨੇ 16 ਸਾਲ ਦੀ ਉਮਰ ‘ਚ ਅਮਰੀਕਾ ਦੀ ਖਿਡਾਰਨ ਨੂੰ ਹਰਾ ਕੇ Junior Women’s Singles ਦਾ ਖਿਤਾਬ ਜਿੱਤ ਲਿਆ ਹੈ। ਹਾਲ ਹੀ ਵਿੱਚ ਸਮਾਪਤ ਹੋਏ US ਓਪਨ ਵਿੱਚ ਮਹਿਲਾ ਸਿੰਗਲਜ਼ ਵਿੱਚ, 16 ਸਾਲਾ ਤਨਵੀ ਨੇ ਪੂਰੇ ਟੂਰਨਾਮੈਂਟ ਦੌਰਾਨ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਾਰਿਆਂ ਨੂੰ ਹੈਰਾਨ ਹੀ ਨਹੀਂ ਕੀਤਾ ਸਗੋਂ ਖਿਤਾਬ ‘ਤੇ ਕਬਜ਼ਾ ਵੀ ਕੀਤਾ।

ਜਿਸ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਨਵੀ ਸ਼ਰਮਾ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ, “ਪੰਜਾਬ ਲਈ ਇਤਿਹਾਸਕ ਤੇ ਮਾਣ ਵਾਲੇ ਪਲ਼, ਹੁਸ਼ਿਆਰਪੁਰ ਦੀ ਤਨਵੀ ਸ਼ਰਮਾ ਨੇ 16 ਸਾਲ ਦੀ ਉਮਰ ‘ਚ ਵਿਸ਼ਵ ਪੱਧਰ ‘ਤੇ ਪੰਜਾਬ ਸਮੇਤ ਦੇਸ਼ ਦਾ ਨਾਮ ਹੋਰ ਉੱਚਾ ਕੀਤਾ ਹੈ। ਤਨਵੀ ਨੇ ਬੈਡਮਿੰਟਨ ਦੇ Junior Women’s Singles ਦੇ ਫਾਈਨਲ ‘ਚ ਅਮਰੀਕਾ ਦੀ ਖਿਡਾਰਨ ਨੂੰ ਹਰਾ ਕੇ ਨੰਬਰ 1 ਦਾ ਖਿਤਾਬ ਆਪਣੇ ਨਾਮ ਕੀਤਾ। ਸ਼ਾਨਦਾਰ ਪ੍ਰਾਪਤੀ ਲਈ ਤਨਵੀ ਦੇ ਨਾਲ-ਨਾਲ ਕੋਚ ਤੇ ਮਾਪਿਆਂ ਨੂੰ ਵੀ ਬਹੁਤ-ਬਹੁਤ ਵਧਾਈਆਂ। ਪਰਮਾਤਮਾ ਕਰੇ ਤੁਹਾਡੀ ਕਾਮਯਾਬੀ ਦਾ ਸਫ਼ਰ ਹੋਰ ਵੀ ਲੰਬਾ ਹੋਵੇ ਤੇ ਪੰਜਾਬ ਦਾ ਨਾਮ ਇਸੇ ਤਰ੍ਹਾਂ ਦੁਨੀਆ ਪੱਧਰ ‘ਤੇ ਚਮਕਾਉਂਦੇ ਰਹੋ।”

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅਮਨ ਅਰੋੜਾ ਸੁਖਬੀਰ ਬਾਦਲ ‘ਤੇ ਵਰ੍ਹੇ, ਕਿਹਾ ਪੁਲਿਸ ਜ਼ਰੂਰ ਕਰੇਗੀ ਕਾਰਵਾਈ

ਸੁਖਬੀਰ ਬਾਦਲ ਨੂੰ ਪੁਲਿਸ ਨੇ ਹਿਰਾਸਤ ‘ਚ ਲਿਆ