ਚੰਡੀਗੜ੍ਹ, 2 ਜੁਲਾਈ, 2025 – ਮਾਵਰਾ ਹੋਕੇਨ, ਯੁਮਨਾ ਜੈਦੀ, ਸਬਾ ਕਮਰ, ਆਹਦ ਰਜ਼ਾ ਮੀਰ ਅਤੇ ਦਾਨਿਸ਼ ਤੈਮੂਰ ਵਰਗੇ ਕਈ ਪਾਕਿਸਤਾਨੀ ਅਦਾਕਾਰਾਂ ਦੇ Instagram ਅਕਾਊਂਟ ਭਾਰਤ ਵਿਚ ਮੁੜ ਦਿੱਖਣ ਲੱਗੇ ਹਨ। ਹਾਲਾਂਕਿ ਫਵਾਦ ਖਾਨ, ਮਾਹਿਰਾ ਖਾਨ, ਹਾਨੀਆ ਆਮਿਰ, ਆਤਿਫ ਅਸਲਮ ਵਰਗੇ ਕਈ ਹੋਰ ਪਾਕਿਸਤਾਨੀ ਕਲਾਕਾਰਾਂ ਨੇ Instagram ਅਕਾਊਂਟ ਅਜੇ ਵੀ ਭਾਰਤ ਵਿੱਚ ਉਪਲਬਧ ਨਹੀਂ ਹਨ।
ਦੱਸ ਦੇਈਏ ਕਿ 22 ਅਪ੍ਰੈਲ ਨੂੰ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਵਿਚ ਪਾਕਿਸਤਾਨੀਆਂ ਕਲਾਕਾਰਾਂ ਦੇ ਇੰਸਟਾਗ੍ਰਾਮ ਅਕਾਊਂਟ ਬੈਨ ਕਰ ਦਿੱਤੇ ਗਏ ਸਨ। ਇਸ ਹਮਲੇ ਵਿਚ 26 ਨਿਰਦੋਸ਼ ਸੈਲਾਨੀ, ਜ਼ਿਆਦਾਤਰ ਹਿੰਦੂ, ਮਾਰੇ ਗਏ ਸਨ। ਇਸ ਦੀ ਜ਼ਿੰਮੇਵਾਰੀ ਲਸ਼ਕਰ-ਏ-ਤੋਇਬਾ ਦੀ ਸ਼ਾਖਾ The Resistance Front (TRF) ਨੇ ਲਈ ਸੀ।ਇਸ ਦੇ ਜਵਾਬ ਵਜੋਂ ਭਾਰਤੀ ਸੈਨਾ ਨੇ ‘ਓਪਰੇਸ਼ਨ ਸਿੰਦੂਰ’ ਦੀ ਸ਼ੁਰੂਆਤ ਕਰਦਿਆਂ ਪਾਕਿਸਤਾਨ ਅਤੇ ਪੀਓਕੇ (PoJK) ਵਿਚ ਸਥਿਤ 9 ਅੱਤਵਾਦੀ ਢਾਂਚਿਆਂ ਨੂੰ ਨਿਸ਼ਾਨਾ ਬਣਾਇਆ ਸੀ, ਜਿਸ ਨਾਲ LOC ‘ਤੇ ਤਣਾਅ ਦੀ ਸਥਿਤੀ ਬਣ ਗਈ ਸੀ।
ਮਾਵਰਾ ਹੋਕੇਨ ਨੇ 2016 ਵਿੱਚ ਹਰਸ਼ਵਰਧਨ ਰਾਣੇ ਨਾਲ ਫਿਲਮ Sanam Teri Kasam ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ। ਹਾਲਾਂਖਿ ਬਾਅਦ ਵਿਚ ਉਨ੍ਹਾਂ ਨੇ ਫਿਲਮ ਦੇ ਸੀਕਵਲ ਤੋਂ ਹਟਾ ਦਿੱਤੀ ਗਿਆ। ਹਰਸ਼ਵਰਧਨ ਰਾਣੇ ਨੇ ਆਪਣੇ ਇੰਸਟਾਗ੍ਰਾਮ ‘ਤੇ ਬਿਆਨ ਜਾਰੀ ਕਰਦਿਆਂ ਕਿਹਾ, “ਜੇਕਰ ਪਿਛਲੇ ਕਾਸਟ ਨੂੰ ਹੀ ਲੈ ਕੇ ਫਿਲਮ ਬਣਾਈ ਜਾਵੇਗੀ ਤਾਂ ਮੈਂ ‘Sanam Teri Kasam 2’ ਦਾ ਹਿੱਸਾ ਨਹੀਂ ਬਣਾਂਗਾ।”

