ਸੁਧਾਰ (ਲੁਧਿਆਣਾ) 4 ਜੁਲਾਈ 2025 – ਥਾਣਾ ਸੁਧਾਰ ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸਖਤ ਕਾਰਵਾਈ ਕਰਦੇ ਹੋਏ 1 ਔਰਤ ਨੂੰ ਕਾਬੂ ਕਰਕੇ ਉਸ ਪਾਸੋ 255 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।
ਅੰਕੁਰ ਗੁਪਤਾ, ਆਈ.ਪੀ.ਐੱਸ, ਸੀਨੀਅਰ ਕਪਤਾਨ ਪੁਲਿਸ ਲੁਧਿਆਣਾ (ਦਿਹਾਤੀ), ਸ੍ਰੀ ਵਰਿੰਦਰ ਸਿੰਘ ਖੋਸਾ ਪੀ.ਪੀ.ਐੱਸ., ਡੀ.ਐੱਸ.ਪੀ. ਸਬ ਡਵੀਜਨ ਦਾਖਾ ਜੀ ਦੀ ਨਿਗਰਾਨੀ ਹੇਠ ਐਸ.ਆਈ ਜਸਵਿੰਦਰ ਸਿੰਘ ਮੁੱਖ ਅਫਸਰ ਥਾਣਾ ਸੁਧਾਰ ਦੇ ਦਿਸ਼ਾ ਨਿਰਦੇਸਾਂ ਪਰ ਸ:ਥ: ਮਨੋਹਰ ਲਾਲ 65/ਲੁਧਿ(ਦਿ) ਥਾਣਾ ਸੁਧਾਰ ਨੇ ਸਮੇਤ ਪੁਲਿਸ ਪਾਰਟੀ ਦੇ ਦੇ ਬਾ-
ਸਵਾਰੀ ਸਰਕਾਰੀ ਬਲੈਰੋ ਨੰਬਰੀ PB-10-GK -4173 ਜਿਸਨੂੰ ASI ਸੇਵਾ ਸਿੰਘ 648 ਚਲਾ ਰਿਹਾ ਹੈ ਸਮੇਤ ਲੈਪਟੌਪ ਪ੍ਰਿੰਟਰ ਹਮਰਾਹ ਲੈ ਕੇ ਬਰਾਏ ਕਰਨੇ ਇਲਾਕਾ ਗਸਤ ਵਾ ਚੈਕਿਗ ਸੱਕੀ ਪੁਰਸਾ ਦੇ ਸਬੰਧ ਵਿੱਚ ਪਿੰਡ ਸੁਧਾਰ ਮੇਨ ਜੀ ਟੀ ਰੋਡ ਪਰ ਟੋਲ ਪਲਾਜਾ ਹਿੱਸੋਵਾਲ ਨੂੰ ਜਾ ਰਹੇ ਸੀ ਤਾ ਵਕਤ ਕਰੀਬ 5-45 PM ਦਾ ਹੋਵੇਗਾ ਕਿ ਜਦ ਪੁਲਿਸ ਪਾਰਟੀ ਬਿਜਲੀ ਗਰਿੱਡ ਬੁਢੇਲ ਤੇ ਕਰੀਬ 200 ਅੱਗੇ ਟੋਲ ਪਲਾਜਾ ਵੱਲ ਪੁੱਜੀ ਤਾਂ ਪੁਲ ਡੇਰਨ ਬਾਹੱਦ ਬੁਢੇਲ ਮੇਨ ਜੀ.ਟੀ ਰੋਡ ਪਰ ਖੜੀ ਇੱਕ ਅੋਰਤ ਨੇ ਪੁਲਿਸ ਪਾਰਟੀ ਦੀ ਗੱਡੀ ਦੇਖ ਕੇ ਆਪਣੇ ਸੱਜੇ ਹੱਥ ਵਿੱਚ ਫੜਿਆ ਵਜਨਦਾਰ ਲਿਫਾਫਾ ਰੰਗ ਕਾਲਾ ਹੇਠਾ ਸੁੱਟ ਦਿੱਤਾ ਤੇ ਖਿਸਕਣ ਲੱਗੀ ਜਿਸਤੇ ਮਨ ASI ਨੇ ਗੱਡੀ ਰੁਕਵਾ ਕੇ ਉਕਤ ਔਰਤ ਨੂੰ CT ਸੁਰਮੀਤ ਕੌਰ 125 ਰਾਹੀ ਕਾਬੂ ਕਰਕੇ ਨਾਮ ਪਤਾ ਪੁਛਿਆ ਜਿਸਨੇ ਆਪਣਾ ਨਾਮ ਅਮਨਦੀਪ ਕੌਰ ਉਰਫ ਅਮਨੇ ਪਤਨੀ ਸੁਖਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਠੱਠੀ ਭਾਈ ਥਾਣਾ ਸਮਾਲਸਰ ਜਿਲਾ ਮੋਗਾ ਦੱਸਿਆ।ਮੁਸੱਮਾਤ ਅਮਨਦੀਪ ਕੌਰ ਉਰਫ ਅਮਨੇ ਉਕਤ ਨੂੰ ਮਨ ASI ਨੇ ਆਪਣੀ ਅਤੇ ਸਾਥੀ ਕਰਮਚਾਰੀਆ ਦੀ ਪਹਿਚਾਣ ਕਰਵਾ ਕੇ ਮੁਸੱਮਾਤ ਅਮਨਦੀਪ ਕੋਰ ਉਰਫ ਅਮਨੇ ਉਕਤ ਨੂੰ ਰਾਹੀ ਨੋਟਿਸ /ਧ 50 NDPS ACT ਪੜ ਕੇ ਸੁਣਾਇਆ ਗਿਆ ਤੇ ਨੋਟਿਸ ਦੀ ਇੱਕ ਕਾਪੀ ਮੁਸੱਮਾਤ ਅਮਨਦੀਪ ਕੋਰ ਉਰਫ ਅਮਨੇ ਉਕਤ ਨੂੰ ਤਕਸੀਮ ਕਰਾਈ ਗਈ । ਮਨ ASIਨੇ ਮੁਸੱਮਾਤ ਅਮਨਦੀਪ ਕੌਰ ਉਰਫ ਅਮਨੇ ਉਕਤ ਵੱਲੋ ਸੁੱਟੇ ਵਜਨਦਾਰ ਲਿਫਾਫਾ ਰੰਗ ਕਾਲਾ ਉਕਤ ਨੂੰ ਖੋਲ ਕੇ ਚੈਕ ਕੀਤਾ ਤਾਂ ਲਿਫਾਫਾ ਵਿੱਚੋ ਇੱਕ ਹੋਰ ਪਾਰਦਰਸੀ ਲਿਫਾਫਾ ਵਿੱਚੋ ਹੈਰੋਇਨ(ਚਿੱਟਾ) ਬ੍ਰਮਾਦ

ਹੋਈਆ ਜਿਸ ਦਾ ਵਜਨ ਕਰਨ ਤੇ 255 ਗ੍ਰਾਮ ਹੈਰੋਇਨ ( ਚਿੱਟਾ) ਸਮੇਤ ਪਾਰਦਰਸੀ ਲਿਫਾਫਾ ਹੋਇਆ ਹੈ ਜਿਸ ਤੇ ਮੁੱਕਦਮਾ ਦਰਜ ਕੀਤਾ ਗਿਆ ਅਤੇ ਅੱਜ ਦੋਸ਼ਣ ਉਕਤ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਡ ਹਾਸਿਲ ਕਰਕੇ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ ।
ਦੋਸ਼ੀ ਵਿਅਕਤੀ ਦਾ ਨਾਮ ਅਤੇ ਪੂਰਾ ਪਤਾ:-
ਅਮਨਦੀਪ ਕੌਰ ਉਰਫ ਅਮਨੇ ਪਤਨੀ ਸੁਖਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਠੱਠੀ ਭਾਈ ਥਾਣਾ ਸਮਾਲਸਰ ਜਿਲਾ ਮੋਗਾਗ੍ਰਿਫਤਾਰੀ ਦੀ ਮਿਤੀ :- 03-07-25
ਬਰਾਮਦਗੀ ਦਾ ਵੇਰਵਾ:- ਦੋਸਣ ਅਮਨਦੀਪ ਕੌਰ ਉਰਫ ਅਮਨੇ 255 ਗ੍ਰਾਮ ਹੈਰੋਇੰਨ
