ਅਬੋਹਰ, 8 ਜੁਲਾਈ 2025 – ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਸ਼ਹਿਰ ਵਿੱਚ ਇੱਕ ਮਸ਼ਹੂਰ ਕਾਰੋਬਾਰੀ ਅਤੇ New Wear Well ਜੈਂਟਸ ਟੇਲਰ ਸ਼ੋਅਰੂਮ ਦੇ ਸਹਿ-ਮਾਲਕ ਸੰਜੇ ਵਰਮਾ ਦਾ ਸੋਮਵਾਰ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਸੀ। ਇਸ ਮਾਮਲੇ ‘ਚ ਸੰਜੇ ਵਰਮਾ ਦੇ ਭਰਾ ਨੇ ਮੋਦੀ ਸਰਕਾਰ ‘ਤੇ ਸਵਾਲ ਚੁੱਕੇ ਹਨ।
ਸੰਜੇ ਵਰਮਾ ਦੇ ਭਰਾ ਦਾ ਲਾਰੈਂਸ ਬਿਸ਼ਨੋਈ ਗੈਂਗ ਨੇ ਕਤਲ ਕਰ ਦਿੱਤਾ ਹੈ। ਪਰਿਵਾਰ ਨੇ ਭਾਜਪਾ ਮੁਖੀ ਸੁਨੀਲ ਜਾਖੜ ਦੇ ਸਾਹਮਣੇ ਸਵਾਲ ਉਠਾਏ, ਗੁਜਰਾਤ ਜੇਲ੍ਹ ਤੋਂ ਗੈਂਗ ਚਲਾਉਣ ਵਾਲੇ ਲਾਰੈਂਸ ਬਿਸ਼ਨੋਈ ‘ਤੇ ਉੱਠੇ ਸਵਾਲ, ‘ਕੇਂਦਰ ਸਰਕਾਰ ਉਨ੍ਹਾਂ ਵੱਡੇ ਗੈਂਗਸਟਰਾਂ ਨਾਲ ਕੀ ਕਰਨਾ ਚਾਹੁੰਦੀ ਹੈ ਜਿਨ੍ਹਾਂ ਨੂੰ ਉਸਨੇ ਫੜ ਕੇ ਜੇਲ੍ਹਾਂ ਵਿੱਚ ਰੱਖਿਆ ਹੈ?’, ਭਾਰਤ ਸਰਕਾਰ ਕਾਰੋਬਾਰੀਆਂ ਤੋਂ ਇੰਨਾ ਟੈਕਸ ਲੈਂਦੀ ਹੈ, ਹੋਰ ਵੀ ਲਓ… ਇਨ੍ਹਾਂ ਗੈਂਗਸਟਰਾਂ, ਗੁੰਡਿਆਂ ਤੋਂ ਤੁਹਾਨੂੰ ਕੀ ਮਿਲੇਗਾ?, ਜਨਤਾ ਆਪਣੇ ਰਾਜੇ ਤੋਂ ਸਿਰਫ਼ ਨਿਆਂ ਅਤੇ ਸੁਰੱਖਿਆ ਦੀ ਮੰਗ ਕਰਦੀ ਹੈ।, ਮੋਦੀ ਜੀ ਸਾਨੂੰ ਦੱਸਣ ਕਿ ਉਨ੍ਹਾਂ ਲੋਕਾਂ ਦੀ ਸੁਰੱਖਿਆ ਕਿੱਥੇ ਹੈ ਜੋ ਉਨ੍ਹਾਂ ਨੂੰ ਟੈਕਸ ਦਿੰਦੇ ਹਨ?, ਭਾਜਪਾ ਸਰਕਾਰ ਲਾਰੈਂਸ ਬਿਸ਼ਨੋਈ ਵਰਗੇ ਗੈਂਗਸਟਰਾਂ ਨੂੰ ਪਨਾਹ ਕਿਉਂ ਦੇ ਰਹੀ ਹੈ?
ਸੰਜੇ ਵਰਮਾ ਦੇ ਭਰਾ ਨੇ ਮੋਦੀ ਸਰਕਾਰ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਕਿਹਾ ਸੰਜੇ ਵਰਮਾ ਦੇ ਭਰਾ ਦਾ ਕਤਲ ਲਾਰੈਂਸ ਬਿਸ਼ਨੋਈ ਗੈਂਗ ਨੇ ਕੀਤਾ ਹੈ। ਪਰਿਵਾਰ ਨੇ ਭਾਜਪਾ ਮੁਖੀ ਸੁਨੀਲ ਜਾਖੜ ਦੇ ਸਾਹਮਣੇ ਇਹ ਸਵਾਲ ਚੁੱਕੇ। ਗੁਜਰਾਤ ਜੇਲ੍ਹ ਤੋਂ ਲਾਰੈਂਸ ਬਿਸ਼ਨੋਈ ਵੱਲੋਂ ਗੈਂਗ ਚਲਾਉਣ ‘ਤੇ ਸਵਾਲੀਆ ਨਿਸ਼ਾਨ ਖੜ੍ਹੇ ਕੀਤੇ। ਸੰਜੇ ਵਰਮਾ ਦਾ ਭਾਈ ਨੇ ਕਿਹਾ ਕਿ ‘ਕੇਂਦਰ ਸਰਕਾਰ ਇੰਨੇ ਵੱਡੇ ਗੈਂਗਸਟਰਾਂ ਨਾਲ ਕੀ ਕਰਨਾ ਚਾਹੁੰਦੀ ਹੈ ਜਿਨ੍ਹਾਂ ਨੂੰ ਇਸ ਨੇ ਜੇਲ੍ਹਾਂ ਵਿੱਚ ਫੜਿਆ ਅਤੇ ਪਾਲਿਆ ਹੈ ?’ ਭਾਰਤ ਸਰਕਾਰ ਕਾਰੋਬਾਰੀਆਂ ਤੋਂ ਇੰਨਾ ਟੈਕਸ ਲੈਂਦੀ ਹੈ ਅਤੇ ਹੋਰ ਵੀ ਲੈ ਲਵੇ……. ਇਨ੍ਹਾਂ ਗੈਂਗਸਟਰਾਂ, ਗੁੰਡਿਆਂ ਤੋਂ ਤੁਹਾਨੂੰ ਕੀ ਮਿਲੇਗਾ ? ਜਨਤਾ ਸਿਰਫ਼ ਆਪਣੇ ਰਾਜੇ ਤੋਂ ਇਨਸਾਫ਼ ਅਤੇ ਸੁਰੱਖਿਆ ਦੀ ਮੰਗ ਕਰਦੀ ਹੈ। ਮੋਦੀ ਨੂੰ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਲੋਕਾਂ ਦੀ ਸੁਰੱਖਿਆ ਕਿੱਥੇ ਹੈ ਜੋ ਉਨ੍ਹਾਂ ਨੂੰ ਟੈਕਸ ਦਿੰਦੇ ਹਨ। ਭਾਜਪਾ ਸਰਕਾਰ ਲਾਰੈਂਸ ਬਿਸ਼ਨੋਈ ਵਰਗੇ ਗੈਂਗਸਟਰਾਂ ਨੂੰ ਪਨਾਹ ਕਿਉਂ ਦੇ ਰਹੀ ਹੈ ?

ਉੱਥੇ ਹੀ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਸਾਹਮਣੇ ਆ ਰਹੀ ਹੈ ਕਿ ਪੁਲਿਸ ਨੇ ਅਬੋਹਰ ਵਿੱਚ ਨਿਊ ਵੇਅਰਵੈੱਲ ਦੇ ਮਾਲਕ ਸੰਜੇ ਵਰਮਾ ਦੇ ਕਤਲ ਮਾਮਲੇ ਵਿੱਚ ਇੱਕ ਮੁਲਜ਼ਮ ਦੀ ਪਛਾਣ ਕਰ ਲਈ ਹੈ। ਉਸ ਵਿਰੁੱਧ ਵੀ ਕੇਸ ਦਰਜ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਸ਼ਕਤੀ ਕੁਮਾਰ ਪੁੱਤਰ ਹੰਸਰਾਜ ਅਜ਼ੀਮਗੜ੍ਹ ਅਬੋਹਰ ਦਾ ਰਹਿਣ ਵਾਲਾ ਹੈ। ਫਿਲਹਾਲ ਅੱਗੇ ਦੀ ਕਾਰਵਾਈ ਜਾਰੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਦੀ ਪਛਾਣ ਹੋਣ ਤੋਂ ਬਾਅਦ ਛਾਪੇਮਾਰੀ ਕੀਤੀ ਜਾ ਰਹੀ ਹੈ। ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇੰਨਾ ਹੀ ਨਹੀਂ, ਬਾਕੀ ਮੁਲਜ਼ਮਾਂ ਦੀ ਵੀ ਪਛਾਣ ਕੀਤੀ ਜਾ ਰਹੀ ਹੈ ਅਤੇ ਜਾਂਚ ਜਾਰੀ ਹੈ। ਪਰ ਅਜੇ ਤੱਕ ਇਸ ਮਾਮਲੇ ‘ਚ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ ਹੈ।
ਮਸ਼ਹੂਰ ਕਾਰੋਬਾਰੀ ਸੰਜੇ ਵਰਮਾ ਦੇ ਕਤਲ ਤੋਂ ਬਾਅਦ ਪੰਜਾਬ ਆਪ ਪ੍ਰਧਾਨ ਅਮਨ ਅਰੋੜਾ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ। ਇਸ ਮੌਕੇ ਪਰਿਵਾਰ ਨੇ ਅਮਨ ਅਰੋੜਾ ਕੋਲੋਂ ਇਸਨਾਫ਼ ਦੀ ਮੰਗ ਕੀਤੀ।
