ਨਵੀਂ ਦਿੱਲੀ, 10 ਜੁਲਾਈ 2025 – ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਅੱਜ ਸਵੇਰੇ-ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਇਹ ਭੂਚਾਲ ਦੇ ਝਟਕੇ 10 ਸਕਿੰਟ ਤੱਕ ਮਹਿਸੂਸ ਕੀਤੇ ਗਏ ਤੇ ਲੋਕ ਡਰ ਦੇ ਮਾਰੇ ਘਰਾਂ ‘ਚੋਂ ਬਾਹਰ ਵੱਲ ਦੌੜ ਗਏ।
ਮਿਲੀ ਜਾਣਕਾਰੀ ਅਨੁਸਾਰ ਇਹ ਭੁਚਾਲ ਸਵੇਰੇ 9 ਵਜੇ ਤੋਂ ਬਾਅਦ ਆਇਆ। ਝਟਕਿਆਂ ਦੀ ਤੀਬਰਤਾ 4.4 ਦਰਜ ਕੀਤੀ ਗਈ ਹੈ। ਇਹ ਭੂਚਾਲ ਦੇ ਝਟਕੇ ਦਿੱਲੀ-ਐੱਨ.ਸੀ.ਆਰ. ਤੋਂ ਲੈ ਕੇ ਨੋਇਡਾ, ਗਾਜ਼ੀਆਬਾਦ, ਫਰੀਦਾਬਾਦ ਤੇ ਬਹਾਦੁਰਗੜ੍ਹ ਤੱਕ ਮਹਿਸੂਸ ਕੀਤੇ ਗਏ। ਇਸ ਮਗਰੋਂ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਹਰਿਆਣਾ ਦੇ ਝੱਜਰ ਨੂੰ ਇਸ ਦਾ ਕੇਂਦਰ ਮੰਨਿਆ ਜਾ ਰਿਹਾ ਹੈ।

