ਪੰਜਾਬ ਵਿਚ 3859 ਪੁਲਿਸ ਕਰਮਚਾਰੀਆਂ ਨੇ ਲਗਵਾਇਆ ਟੀਕਾ

  • ਮੁਹਿੰਮ ਦੇ ਚੌਥੇ ਦਿਨ ਏ.ਡੀ.ਜੀ.ਪੀ., 3 ਆਈ.ਜੀ.ਪੀ ਅਤੇ 4 ਐਸ.ਐਸ.ਪੀਜ਼ ਸਮੇਤ 1900 ਪੁਲਿਸ ਕਰਮੀਆਂ ਨੇ ਲਗਵਾਇਆ ਟੀਕਾ
  • ਡੀਜੀਪੀ ਵਲੋਂ ਟੀਕਾ ਲਗਵਾਉਣ ਵਾਲੇ ਪੁਲਿਸ ਮੁਲਾਜ਼ਮਾ ਦੀ ਸ਼ਲਾਘਾ

ਚੰਡੀਗੜ੍ਹ, 6 ਫਰਵਰੀ 2021 – ਕੋਵਿਡ -19 ਟੀਕਾਕਰਣ ਮੁਹਿੰਮ ਤਹਿਤ ਮਹਿਜ਼ 4 ਦਿਨਾਂ ਵਿੱਚ ਟੀਕਾ ਲਗਵਾਉਣ ਵਾਲੇ ਪੰਜਾਬ ਪੁਲਿਸ ਕਰਮਚਾਰੀਆਂ ਦੀ ਕੁੱਲ ਗਿਣਤੀ 3859 ਤੱਕ ਪਹੁੰਚ ਗਈ ਹੈ। ਰਾਜ ਭਰ ਵਿਚ ਅੱਜ ਕੁੱਲ 1900 ਪੁਲਿਸ ਮੁਲਾਜ਼ਮਾਂ ਵਲੋਂ ਟੀਕਾ ਲਗਵਾਇਆ ਗਿਆ।
ਇਕੋ ਦਿਨ ਵਿਚ 372 ਪੁਲਿਸ ਕਰਮਚਾਰੀਆਂ ਨੂੰ ਟੀਕਾ ਲਗਵਾਉਣ ਵਾਲਾ ਲੁਧਿਆਣਾ ਪੁਲਿਸ ਕਮਿਸ਼ਨਰੇਟ ਮੋਹਰੀ ਰਿਹਾ।

ਮੁਹਿੰਮ ਦੇ ਚੌਥੇ ਦਿਨ ਟੀਕਾ ਲਗਵਾਉਣ ਵਾਲੇ ਸੀਨੀਅਰ ਅਧਿਕਾਰੀਆਂ ਵਿਚ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਕਾਨੂੰਨ ਤੇ ਵਿਵਸਥਾ ਈਸ਼ਵਰ ਸਿੰਘ, ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ) ਕਾਨੂੰਨ ਤੇ ਵਿਵਸਥਾ ਅਜੇ ਕੁਮਾਰ ਪਾਂਡੇ, ਵਿਜੀਲੈਂਸ ਬਿਊਰੋ ਦੇ ਦੋ ਆਈਜੀਪੀਜ਼ ਲਕਸ਼ਮੀ ਕਾਂਤ ਯਾਦਵ ਅਤੇ ਵਿਭੂ ਰਾਜ ਤੋਂ ਇਲਾਵਾ ਚਾਰ ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਅਤੇ ਚਾਰ ਕਮਾਂਡੈਂਟ ਸ਼ਾਮਲ ਸਨ।

ਡੀ.ਜੀ.ਪੀ. ਦਿਨਕਰ ਗੁਪਤਾ ਨੇ ਉਹਨਾਂ ਸਾਰੇ ਪੁਲਿਸ ਕਰਮੀਆਂ ਦੀ ਸ਼ਲਾਘਾ ਕੀਤੀ ਜੋ ਸਵੈ-ਇੱਛਾ ਨਾਲ ਖੁਦ ਨੂੰ ਅਤੇ ਆਪਣੇ ਲੋਕਾਂ ਨੂੰ ਕਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਟੀਕਾ ਲਗਵਾਉਣ ਲਈ ਅੱਗੇ ਆਏ।
ਜਿ਼ਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੰਗਲਵਾਰ ਨੂੰ ਪੁਲਿਸ ਹੈੱਡਕੁਆਰਟਰ ਵਿਖੇ ਫਰੰਟਲਾਈਨ ਵਰਕਰਾਂ ਲਈ ਕੋਵਿਡ-19 ਟੀਕਾਕਰਣ ਮੁਹਿੰਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ ਗਈ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਵਿਜੀਲੈਂਸ ਨੇ ਜਨਵਰੀ ਮਹੀਨੇ ਰਿਸ਼ਵਤ ਦੇ 9 ਵੱਖ-ਵੱਖ ਕੇਸਾਂ ਚ 12 ਮੁਲਾਜ਼ਮਾਂ ਨੂੰ ਕੀਤਾ ਕਾਬੂ

ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਅੱਜ ਕਿਸਾਨਾਂ ਵਲੋਂ ਦੇਸ਼ਭਰ ‘ਚ ਚੱਕਾ ਜਾਮ