ਪਟਿਆਲਾ, 6 ਫਰਵਰੀ 2021 – ਪੰਜਾਬ ਦੇ ਪਟਿਆਲਾ ‘ਚ ਕਿਸਾਨਾਂ ਵੱਲੋਂ ਬਾਲੀਵੁਡ ਐਕਟਰ ਬੌਬੀ ਦਿਓਲ ਦੀ ਫਿਲਮ ਦੀ ਸੂਟਿੰਗ ਨੂੰ ਰੋਕ ਦਿੱਤਾ ਗਿਆ। ਤੁਹਾਨੂੰ ਦੱਸ ਦੇਈਏ ਕਿ ਬੌਬੀ ਦਿਓਲ ਦੀ ਫਿਲਮ ਦੀ ਸੂਟਿੰਗ ਪਟਿਆਲਾ ਅਤੇ ਇਸ ਦੇ ਆਪ ਪਾਸ ਦੇ ਇਲਾਕਿਆਂ ‘ਚ ਹੋਣੀ ਸੀ ਪਰ ਉਸ ਦਾ ਕਿਸਾਨਾਂ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਅਤੇ ਕਿਸਾਨਾਂ ਵੱਲੋਂ ਇਕੱਠੇ ਹੋ ਕੇ ਫਿਲਮ ਦੀ ਸੂਟਿੰਗ ਰੋਕ ਦਿੱਤੀ ਗਈ। ਜਿਸ ਤੋਂ ਬਾਅਦ ਸੈੱਟ ਦੀ ਤਿਆਰੀ ਕਰ ਰਿਹਾ ਸਟਾਫ਼ ਸਾਰਾ ਸਾਮਾਨ ਪੈਕ ਕਰਕੇ ਵਾਪਸ ਚਲਿਆ ਗਿਆ। ਸੂਤਰਾਂ ਮੁਤਾਬਕ ਫਿਲਹਾਲ ਇਹ ਸ਼ੂਟਿੰਗ ਇਕ ਮਹੀਨੇ ਲਈ ਟਾਲ ਦਿੱਤੀ ਗਈ ਹੈ। ਇਹ ਸ਼ੂਟਿੰਗ 7 ਫਰਵਰੀ ਤੋਂ ਸ਼ੁਰੂ ਹੋਣੀ ਸੀ।
ਦੱਸਣਯੋਗ ਹੈ ਕਿ ਬੌਬੀ ਦਿਓਲ ਦੇ ਭਰਾ ਸੰਨੀ ਦਿਓਲ ਪੰਜਾਬ ਦੇ ਗੁਰਦਾਸਪੁਰ ਤੋਂ ਭਾਜਪਾ ਸੰਸਦ ਮੈਂਬਰ ਹਨ, ਜਿਨ੍ਹਾਂ ਦੇ ਕਿਸਾਨ ਅੰਦੋਲਨ ਨੂੰ ਲੈ ਕੇ ਵੱਖ-ਵੱਖ ਬਿਆਨਾਂ ਜਾਂ ਟਵੀਟਾਂ ਦਾ ਕਿਸਾਨ ਜਥੇਬੰਦੀਆਂ ਤੇ ਹੋਰ ਸਮਾਜਿਕ ਜਥੇਬੰਦੀਆਂ ਵਿਰੋਧ ਕਰਦੀਆਂ ਆ ਰਹੀਆਂ ਹਨ।