ਹਾਲੀਵੁੱਡ ਦੀ ਵੈਟਰਨ ਅਦਾਕਾਰਾ ਨੇ ਕਿਸਾਨਾਂ ਨੂੰ ਕੀਤੀ ਸੁਪੋਰਟ

ਮੁੰਬਈ, 6 ਫਰਵਰੀ 2021 – ਮਸ਼ਹੂਰ ਅਦਾਕਾਰ ਸੁਜ਼ਨ ਸਾਰੈਂਡਨ ਨੇ ਕਿਸਾਨ ਅੰਦੋਲਨ ਨੂੰ ਆਪਣਾ ਸਮਰਥਨ ਦਿੰਦਿਆਂ ਕਿਹਾ ਕਿ ਉਹ ਪ੍ਰਦਰਸ਼ਨਕਾਰੀਆਂ ਨਾਲ ਏਕਤਾ ਨਾਲ ਖੜੀ ਹੈ। ਹਾਲੀਵੁੱਡ ਤੇ ਅਮਰੀਕੀ ਅਦਾਕਾਰਾ ਸੂਜ਼ਨ
ਵੀ ਹੁਣ ਭਾਰਤੀ ਕਿਸਾਨਾਂ ਦੀ ਹਮਾਇਤ ਵਿਚ‌ ਨਿੱਤਰ ਆਈ ਹੈ। ਦਿਲਚਸਪੀ ਵਾਲੀ ਗੱਲ ਇਹ ਹੈ ਕਿ ਵਿਦੇਸ਼ੀ ਸਿਤਾਰੇ ਭਾਰਤੀ ਕਿਸਾਨਾਂ ਦੀ ਹਮਾਇਤ ਕਰ ਰਹੇ ਹਨ ਜਦਕ‌ਿ‌ ਬਾਲੀਵੁਡ ਦੇ ਇਸ ਮਾਮਲੇ ’ਤੇ ਵੰਡੇ ਹੋਏ ਹਨ।

ਅਮਰੀਕੀ ਅਦਾਰਾ ਸੂਜ਼ਨ ਸੈਰੰਡਨ ਨੇ ਆਪਣੇ ਟਵੀਟ ਵਿਚ ਲਿਖਿਆ ਹੈ ਕਿ ਉਹ ਭਾਰਤ ਵਿਚ ਰੋਸ ਪ੍ਰਗਟ ਕਰ ਰਹੇ ਕਿਸਾਨਾਂ ਨਾਲ ਇਕਜੁੱਟਤਾ ਨਾਲ ਖੜ੍ਹੀ ਹੈ। ਉਸਨੇ ਇਹ ਨਿਊਯਾਰਕ ਟਾਈਮਜ਼ ਦੀ ਇਕ ਰਿਪੋਰਟ ਸਾਂਝੀ ਕਰਦਿਆਂ ਇਹ ਵੀ ਲਿਖਿਆ ਜਾਣੋ ਇਹ ਕੌਣ ਹਨ ਅਤੇ ਕਿਉਂ ਰੋਸ ਪ੍ਰਗਟ ਕਰ ਰਹੇ ਹਨ।

ਪੌਪ ਸਟਾਰ ਰਿਹਾਨਾ ਵੱਲੋਂ ਕੀਤੇ ਗਏ ਇੱਕ ਟਵੀਟ ਤੋਂ ਬਾਅਦ ਕਈ ਵਿਸ਼ਵ ਵਿਆਪੀ ਸ਼ਖਸੀਅਤਾਂ, ਕਾਰਕੁਨ ਅਤੇ ਲੀਡਰਾਂ ਵੱਲੋਂ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਸਮਰਥਨ ਦੀ ਲਹਿਰ ਸ਼ੁਰੂ ਹੋ ਗਈ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕਿਸਾਨਾਂ ਨੇ ਰੋਕੀ ਬੌਬੀ ਦਿਓਲ ਦੀ ਫ਼ਿਲਮ ਦੀ ਸ਼ੂਟਿੰਗ

ਆਰਸੈਨਿਕ ਅਤੇ ਹੈਵੀ ਮੈਟਲ ਵਾਲੇ ਤੱਤਾਂ ਤੋਂ ਪ੍ਰਭਾਵਿਤ ਪਾਣੀ ਵਾਲੇ ਪਿੰਡਾਂ ਨੂੰ ਅਗਲੇ ਮਹੀਨੇ ਤੱਕ ਮਿਲੇਗਾ ਸ਼ੁੱਧ ਪਾਣੀ