ਭਾਰਤ ‘ਚ ਖੁੱਲ੍ਹਿਆ ਟੇਸਲਾ ਦਾ ਪਹਿਲਾ ਸ਼ੋਅਰੂਮ, ਲਾਂਚ ਕੀਤੀ ਮਾਡਲ ‘Y’ ਕਾਰ

ਮੁੰਬਈ, 15 ਜੁਲਾਈ 2025: ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਐਲੋਨ ਮਸਕ ਦੀ ਕੰਪਨੀ ਟੇਸਲਾ ਦਾ ਪਹਿਲਾ ਸ਼ੋਅਰੂਮ ਅੱਜ ਯਾਨੀ 15 ਜੁਲਾਈ ਨੂੰ ਮੁੰਬਈ ਦੇ ਬਾਂਦਰਾ-ਕੁਰਲਾ ਕੰਪਲੈਕਸ ਵਿੱਚ ਖੁੱਲ੍ਹ ਗਿਆ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਟੇਸਲਾ ਸ਼ੋਅਰੂਮ ਦੇ ਉਦਘਾਟਨ ਸਮਾਰੋਹ ਵਿੱਚ ਪਹੁੰਚੇ ਸਨ। ਭਾਰਤ ਵਿੱਚ ਆਪਣੇ ਪਹਿਲੇ ਸ਼ੋਅਰੂਮ ਦੀ ਸ਼ੁਰੂਆਤ ਦੇ ਨਾਲ ਹੀ ਟੇਸਲਾ ਨੇ ਦੇਸ਼ ਵਿੱਚ ਆਪਣੀ ਪਹਿਲੀ ਇਲੈਕਟ੍ਰਿਕ ਕਾਰ ਮਾਡਲ Y (Tesla Model Y) ਵੀ ਲਾਂਚ ਕਰ ਦਿੱਤੀ ਹੈ। ਕੰਪਨੀ ਨੇ ਇਸ ਕਾਰ ਦੀ ਕੀਮਤ ਲਗਭਗ 60 ਲੱਖ ਰੁਪਏ (ਐਕਸ-ਸ਼ੋਰੂਮ) ਨਿਰਧਾਰਤ ਕੀਤੀ ਹੈ। ਜਾਣਕਾਰੀ ਅਨੁਸਾਰ, ਗਾਹਕਾਂ ਨੂੰ ਇਸ ਕਾਰ ਦੀ ਡਿਲੀਵਰੀ ਇਸ ਸਾਲ ਸਤੰਬਰ ਤੱਕ ਸ਼ੁਰੂ ਹੋ ਜਾਵੇਗੀ।

ਟੇਸਲਾ ਦੀ ਵੈੱਬਸਾਈਟ ਦੇ ਅਨੁਸਾਰ ਅੱਜ ਯਾਨੀ 15 ਜੁਲਾਈ ਤੋਂ ਮਾਡਲ Y ਆਰਡਰ ਕੀਤਾ ਜਾ ਸਕੇਗਾ। ਇਸਨੂੰ ਦੋ ਵੇਰੀਐਂਟ ਵਿੱਚ ਲਾਂਚ ਕੀਤਾ ਗਿਆ ਹੈ। ਇਸਦੀ ਸ਼ੁਰੂਆਤੀ ਕੀਮਤ 60 ਲੱਖ ਰੁਪਏ ਹੈ ਅਤੇ ਇਸਦੀ ਰੇਂਜ 500 ਕਿਲੋਮੀਟਰ ਹੋਵੇਗੀ।
ਦੂਜੇ ਵੇਰੀਐਂਟ ਦੀ ਕੀਮਤ 67.89 ਲੱਖ ਰੁਪਏ ਹੈ। ਇਸਦੀ ਰੇਂਜ 622 ਕਿਲੋਮੀਟਰ ਹੋਵੇਗੀ। ਇਸਦੀ ਡਿਲੀਵਰੀ ਅਕਤੂਬਰ ਤੋਂ ਸ਼ੁਰੂ ਹੋਵੇਗੀ। ਕੰਪਨੀ ਦੀ ਅਧਿਕਾਰਤ ਵੈੱਬਸਾਈਟ ਦੇ ਅਨੁਸਾਰ, ਮੁੰਬਈ, ਦਿੱਲੀ ਅਤੇ ਗੁਰੂਗ੍ਰਾਮ ਲਈ ਮਾਡਲ Y ਦੀ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਇਲੈਕਟ੍ਰਿਕ ਕਾਰ ਦੋ ਵੱਖ-ਵੱਖ ਵੇਰੀਐਂਟਸ ਵਿੱਚ ਪੇਸ਼ ਕੀਤੀ ਗਈ ਹੈ – ਲੌਂਗ ਰੇਂਜ ਆਲ ਵ੍ਹੀਲ ਡਰਾਈਵ (AWD) ਅਤੇ ਲੌਂਗ ਰੇਂਜ ਰੀਅਰ ਵ੍ਹੀਲ ਡਰਾਈਵ (RWD)। ਇਸਦੇ RWD ਵੇਰੀਐਂਟ ਵਿੱਚ ਇੱਕ ਸਿੰਗਲ ਇਲੈਕਟ੍ਰਿਕ ਮੋਟਰ ਹੈ, ਜੋ ਲਗਭਗ 295 hp ਦੀ ਪਾਵਰ ਅਤੇ 420 Nm ਦਾ ਟਾਰਕ ਪੈਦਾ ਕਰਦੀ ਹੈ। ਇਸਦੀ ਪ੍ਰਮਾਣਿਤ ਰੇਂਜ 500 ਕਿਲੋਮੀਟਰ ਦੱਸੀ ਜਾਂਦੀ ਹੈ। ਕਾਰ ਨੂੰ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਫੜਨ ਵਿੱਚ ਸਿਰਫ਼ 5.6 ਸਕਿੰਟ ਲੱਗਦੇ ਹਨ।

ਟੇਸਲਾ ਮਾਡਲ Y ਦੇ ਸਾਰੇ ਵੇਰੀਐਂਟ ਲੈਵਲ-2 ADAS ਡਰਾਈਵਿੰਗ ਤਕਨਾਲੋਜੀ ਨਾਲ ਲੈਸ ਹਨ। ਇਸ ਵਿੱਚ ਫਾਰਵਰਡ ਕੋਲੀਜ਼ਨ ਵਾਰਨਿੰਗ, ਆਟੋਮੈਟਿਕ ਐਮਰਜੈਂਸੀ ਬ੍ਰੇਕਿੰਗ, ਲੇਨ ਕੀਪ ਅਸਿਸਟ, ਸਪੀਡ ਲਿਮਿਟ ਅਸਿਸਟ ਵਰਗੀਆਂ ਕਈ ਵਿਸ਼ੇਸ਼ਤਾਵਾਂ ਹਨ। ਇਸ ਤੋਂ ਇਲਾਵਾ, ਕਾਰ ਵਿੱਚ 6 ਏਅਰਬੈਗ ਵੀ ਦਿੱਤੇ ਗਏ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅਦਾਕਾਰ-ਨਿਰਮਾਤਾ ਧੀਰਜ ਕੁਮਾਰ ਨਹੀਂ ਰਹੇ

ਯਮਨ ‘ਚ ਭਾਰਤੀ ਨਰਸ ਨਿਮਿਸ਼ਾ ਪ੍ਰਿਆ ਦੀ ਮੌਤ ਦੀ ਸਜ਼ਾ ਮੁਲਤਵੀ