NCERT ਦੀ ਅੱਠਵੀਂ ਜਮਾਤ ਦੀ ਕਿਤਾਬ ਵਿੱਚ ਹੋਇਆ ਬਦਲਾਅ: ਸਿੱਖਾਂ-ਮਰਾਠਾ ਰਾਜਿਆਂ ਬਾਰੇ ਜੋੜੇ ਗਏ ਚੈਪਟਰ

ਨਵੀਂ ਦਿੱਲੀ, 18 ਜੁਲਾਈ 2025 – NCERT ਕਲਾਸ 8 ਦੀ ਸਮਾਜਿਕ ਵਿਗਿਆਨ ਦੀ ਕਿਤਾਬ ਵਿੱਚ ਹੁਣ ਸਿੱਖ ਅਤੇ ਮਰਾਠਾ ਇਤਿਹਾਸ ਦੇ ਨਾਲ-ਨਾਲ ਭੁੱਲੇ-ਵਿਸਰੇ ਹੋਏ ਰਾਜਿਆਂ ਦੇ ਅਧਿਆਏ (ਚੈਪਟਰ) ਸ਼ਾਮਲ ਕੀਤਾ ਗਏ ਹਨ। ਹੁਣ ਵਿਦਿਆਰਥੀਆਂ ਨੂੰ ਮਰਾਠਾ ਆਗੂਆਂ, ਸਿੱਖਾਂ ਦੇ ਇਤਿਹਾਸ, ਮਜ਼ਬੂਤ ਖੇਤਰੀ ਰਾਜਾਂ ਅਤੇ ਨਰਸਿਮ੍ਹਾ ਦੇਵ ਪਹਿਲੇ ਵਰਗੇ ਰਾਜਿਆਂ ਬਾਰੇ ਪੜ੍ਹਾਇਆ ਜਾਵੇਗਾ।

ਅੱਠਵੀਂ ਜਮਾਤ ਦੀ ਕਿਤਾਬ ‘ਐਕਸਪਲੋਰਿੰਗ ਸੋਸਾਇਟੀ – ਇੰਡੀਆ ਐਂਡ ਬਿਓਂਡ’ ਵਿੱਚ ਪਹਿਲਾਂ ਹੀ ਸਿੱਖ ਅਤੇ ਮਰਾਠਾ ਇਤਿਹਾਸ ਨਾਲ ਸਬੰਧਤ ਵਿਸ਼ੇ ਸਨ, ਪਰ ਹੁਣ ਕਿਤਾਬ ਵਿੱਚ ਵਿਸਤ੍ਰਿਤ ਅਧਿਆਏ ਸ਼ਾਮਲ ਕੀਤੇ ਗਏ ਹਨ। ਇਹ ਨਵੀਆਂ ਕਿਤਾਬਾਂ 2025-26 ਦੇ ਅਕਾਦਮਿਕ ਸੈਸ਼ਨ ਤੋਂ ਕੋਰਸ ਵਿੱਚ ਸ਼ਾਮਲ ਕੀਤੀਆਂ ਜਾਣਗੀਆਂ।

ਕਿਤਾਬ ਵਿੱਚ ਖੇਤਰੀ ਰਾਜਿਆਂ ਬਾਰੇ ਅਧਿਆਇ ਜੋੜੇ ਗਏ
NCERT ਦੀਆਂ ਇਨ੍ਹਾਂ ਨਵੀਆਂ ਕਿਤਾਬਾਂ ਵਿੱਚ ਕਈ ਭੁੱਲੇ-ਵਿਸਰੇ ਅਤੇ ਖੇਤਰੀ ਰਾਜਿਆਂ ਨਾਲ ਸਬੰਧਤ ਅਧਿਆਇ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ਵਿੱਚ ਓਡੀਸ਼ਾ ਦੇ ਗਜਪਤੀ ਸ਼ਾਸਕ ਨਰਸਿਮਹਾਦੇਵ ਪਹਿਲੇ, ਰਾਣੀ ਅਬੱਕਾ ਪਹਿਲੇ ਅਤੇ ਦੂਜੇ ਅਤੇ ਤ੍ਰਾਵਣਕੋਰ ਦੇ ਮਾਰਥੰਡ ਵਰਮਾ ਸ਼ਾਮਲ ਹਨ।

ਗੁਰੂ ਨਾਨਕ ਦੇਵ ਜੀ ਦੀ ਅਧਿਆਤਮਿਕ ਯਾਤਰਾ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਫੌਜੀ ਵਿਰੋਧ ਬਾਰੇ ਅਧਿਆਇ ਇਸ ਕਿਤਾਬ ਵਿੱਚ ਸ਼ਾਮਲ ਕੀਤੇ ਗਏ ਹਨ। ਇਹ ਦੱਸਿਆ ਗਿਆ ਹੈ ਕਿ ਖਾਲਸਾ ਪੰਥ ਦੀ ਨੀਂਹ ਕਿਵੇਂ ਰੱਖੀ ਗਈ ਸੀ। ਇਸ ਤੋਂ ਇਲਾਵਾ, ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਬਾਰੇ ਜਾਣਕਾਰੀ ਵੀ ਸ਼ਾਮਲ ਕੀਤੀ ਗਈ ਹੈ। ਇਹ ਕਿਤਾਬ ਦੱਸਦੀ ਹੈ ਕਿ ਕਿਵੇਂ ਸਿੱਖ ਸਾਮਰਾਜ 19ਵੀਂ ਸਦੀ ਦੇ ਮੱਧ ਤੱਕ ਬ੍ਰਿਟਿਸ਼ ਸ਼ਾਸਨ ਦੇ ਵਿਰੁੱਧ ਡਟਿਆ ਰਿਹਾ।

ਮਰਾਠਾ ਇਤਿਹਾਸ ਦੇ 22 ਪੰਨੇ ਸ਼ਾਮਲ
ਹੁਣ ਤੱਕ 8ਵੀਂ ਜਮਾਤ ਦੀ ਕਿਤਾਬ ਵਿੱਚ ਮਰਾਠਿਆਂ ਬਾਰੇ ਸਿਰਫ਼ ਡੇਢ ਪੰਨਾ ਸੀ। ਹੁਣ ਕੋਰਸ ਵਿੱਚ 22 ਪੰਨਿਆਂ ਦਾ ਲੰਬਾ ਇਤਿਹਾਸ ਜੋੜਿਆ ਗਿਆ ਹੈ। ਇਹ 17ਵੀਂ ਸਦੀ ਵਿੱਚ ਸ਼ਿਵਾਜੀ ਦੇ ਉਭਾਰ, ਰਾਏਗੜ੍ਹ ਕਿਲ੍ਹੇ ਵਿੱਚ ਉਨ੍ਹਾਂ ਦੇ ਰਾਜ-ਗੱਦੀ, ਉਨ੍ਹਾਂ ਦੀ ਗੁਰੀਲਾ ਸ਼ੈਲੀ, ਸ਼ਿਵਾਜੀ ਦੀ ਫੌਜੀ ਰਣਨੀਤੀ, ਪ੍ਰਸ਼ਾਸਨ ਅਤੇ ਸਵਰਾਜ ‘ਤੇ ਜ਼ੋਰ ਨੂੰ ਕਵਰ ਕਰਦਾ ਹੈ।

ਸ਼ਿਵਾਜੀ ਤੋਂ ਇਲਾਵਾ ਉਨ੍ਹਾਂ ਦੇ ਵੰਸ਼ਜ ਸੰਭਾਜੀ, ਰਾਜਾਰਾਮ, ਸ਼ਾਹੂਜੀ, ਤਾਰਾਬਾਈ, ਬਾਜੀਰਾਓ ਪਹਿਲੇ, ਮਹਾਦਜੀ ਸਿੰਧੀਆ ਅਤੇ ਨਾਨਾ ਫੜਨਵੀਸ ਦੀਆਂ ਕਹਾਣੀਆਂ ਵੀ ਸ਼ਾਮਲ ਕੀਤੀਆਂ ਗਈਆਂ ਹਨ। ਪਹਿਲਾਂ ਰਾਜਿਆਂ ਨੂੰ ਸਿਰਫ਼ ਕੁਝ ਲਾਈਨਾਂ ਵਿੱਚ ਹੀ ਕਵਰ ਕੀਤਾ ਜਾਂਦਾ ਸੀ, ਹੁਣ NCERT ਨੇ ਉਨ੍ਹਾਂ ਬਾਰੇ ਪੂਰੇ ਅਧਿਆਏ ਸ਼ਾਮਲ ਕਰ ਦਿੱਤੇ ਹਨ।

ਮੁਗਲਾਂ ਬਾਰੇ ਅਧਿਆਵਾਂ ਵਿੱਚ ਵੀ ਬਦਲਾਅ ਕੀਤੇ ਗਏ
“ਅਕਬਰ ਦਾ ਰਾਜ ਬੇਰਹਿਮੀ ਅਤੇ ਸਹਿਣਸ਼ੀਲਤਾ ਦਾ ਮਿਸ਼ਰਣ ਸੀ, ਜਦੋਂ ਕਿ ਔਰੰਗਜ਼ੇਬ ਇੱਕ ਫੌਜੀ ਸ਼ਾਸਕ ਸੀ ਜਿਸਨੇ ਗੈਰ-ਇਸਲਾਮਿਕ ਅਭਿਆਸਾਂ ‘ਤੇ ਪਾਬੰਦੀ ਲਗਾਈ ਸੀ ਅਤੇ ਗੈਰ-ਮੁਸਲਮਾਨਾਂ ‘ਤੇ ਟੈਕਸ ਲਗਾਏ ਸਨ।” ਮੁਗਲ ਕਾਲ ਦੀ ਇਹ ਨਵੀਂ ਸਮੀਖਿਆ NCERT ਕਲਾਸ 8 ਦੀ ਕਿਤਾਬ ਵਿੱਚ ਸ਼ਾਮਲ ਕੀਤੀ ਗਈ ਹੈ।

ਅੱਠਵੀਂ ਜਮਾਤ ਦੀ ਸਮਾਜਿਕ ਵਿਗਿਆਨ ਦੀ ਕਿਤਾਬ ਮੁਗਲ ਸ਼ਾਸਕਾਂ ਦੇ ਧਾਰਮਿਕ ਫੈਸਲਿਆਂ, ਸੱਭਿਆਚਾਰਕ ਯੋਗਦਾਨਾਂ ਅਤੇ ਬੇਰਹਿਮੀ ਦੀ ਇੱਕ ਨਵੀਂ ਵਿਆਖਿਆ ਦਿੰਦੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅਰਸ਼ਦੀਪ ਇੰਗਲੈਂਡ ਦੌਰੇ ਦੌਰਾਨ ਹੋਏ ਜ਼ਖਮੀ

ਮੁੱਖ ਮੰਤਰੀ ਭਗਵੰਤ ਮਾਨ ਅੱਜ ਮਲੇਰਕੋਟਲਾ ਦੌਰੇ ‘ਤੇ, ਲੋਕਾਂ ਨੂੰ ਦੇਣਗੇ ਵੱਡਾ ਤੋਹਫਾ