ਫਿਰੋਜ਼ਪੁਰ, 19 ਜੁਲਾਈ 2025 – ਹਰਿਦੁਆਰ ਤੋਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਪੈਦਲ ਕਾਵੜ ਲੈ ਕੇ ਆ ਰਹੇ ਫਿਰੋਜ਼ਪੁਰ ਛਾਉਣੀ ਲਾਲ ਕੁੜਤੀ ਦੇ 2 ਨੌਜਵਾਨ ਕਾਵੜੀ ਹਰਸ਼ (20) ਅਤੇ ਅਸ਼ਮਿਤ (18) ਦੀ ਰੁੜਕੀ ਦੇ ਕੋਲ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਦੱਸਿਆ ਜਾਂਦਾ ਹੈ ਕਿ ਤੇਜ਼ ਰਫਤਾਰ ਅਤੇ ਲਾਪ੍ਰਵਾਹੀ ਨਾਲ ਜਾ ਰਹੇ ਵਾਹਨ ਨੇ ਇਨ੍ਹਾਂ ਕਾਂਵੜੀਆਂ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
ਸਮੂਹ ਕਾਵੜ ਸੇਵਾ ਸੰਘ ਪੰਜਾਬ ਦੇ ਉਪ ਪ੍ਰਧਾਨ ਪਵਨ ਭੰਡਾਰੀ ਨੇ ਕਿਹਾ ਕਿ ਜਿਵੇਂ ਹੀ ਇਹ ਦੁਖਦਾਈ ਖਬਰ ਮਿਲੀ, ਪੂਰੇ ਇਲਾਕੇ ’ਚ ਸੋਗ ਦਾ ਮਾਹੌਲ ਬਣ ਗਿਆ।

