ਚੰਡੀਗੜ੍ਹ, 26 ਜੁਲਾਈ 2025: ਅੱਜ 26ਵੇਂ ਕਾਰਗਿਲ ਵਿਜੈ ਦਿਵਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਚੰਡੀਗੜ੍ਹ ਵਿਖੇ ਸ਼ਹੀਦਾਂ ਦੀ ਯਾਦ ਵਿੱਚ ਸ਼ਰਧਾਂਜਲੀ ਭੇਂਟ ਕਰਨਗੇ। ਮੁੱਖ ਮੰਤਰੀ ਸਵੇਰੇ 9:30 ਵਜੇ ਸੈਕਟਰ-3 ਸਥਿਤ ਵਾਰ ਮੇਮੋਰੀਅਲ ਪਹੁੰਚਣਗੇ, ਜਿੱਥੇ ਉਹ ਬੋਗਨਵਿਲੀਆ ਪਾਰਕ ਵਿਚ ਸਥਿਤ ਯੁੱਧ ਸਮਾਰਕ ‘ਤੇ ਸ਼ਰਧਾ ਸੁਮਨ ਅਰਪਿਤ ਕਰਨਗੇ।
ਇਸ ਮੌਕੇ ਉਹ 1999 ਦੇ ਕਾਰਗਿਲ ਯੁੱਧ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ ਸ਼ਹੀਦ ਹੋਏ ਭਾਰਤੀ ਫੌਜ ਦੇ ਵੀਰ ਸਪੁੱਤਰਾਂ ਨੂੰ ਨਮਨ ਕਰਕੇ ਉਨ੍ਹਾਂ ਦੀ ਬਹਾਦੁਰੀ ਨੂੰ ਯਾਦ ਕਰਨਗੇ। ਇਹ ਦਿਨ ਭਾਰਤ ਦੇ ਉਹਨਾਂ ਵੀਰ ਜਵਾਨਾਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਜੋ 1999 ਵਿੱਚ ਕਾਰਗਿਲ ਯੁੱਧ ਦੌਰਾਨ ਦੇਸ਼ ਦੀ ਰੱਖਿਆ ਕਰਦੇ ਹੋਏ ਸ਼ਹੀਦ ਹੋਏ ਸਨ। ਮੁੱਖ ਮੰਤਰੀ ਦੀ ਹਾਜ਼ਰੀ ਨਾ ਸਿਰਫ਼ ਸ਼ਹੀਦਾਂ ਦੀ ਸ਼ਾਨ ਵਿੱਚ ਇੱਕ ਪ੍ਰਮਾਣ ਹੈ, ਸਗੋਂ ਨੌਜਵਾਨ ਪੀੜ੍ਹੀ ਲਈ ਵੀ ਪ੍ਰੇਰਣਾ ਹੈ।

